ਰੋਟਰੀ ਕਲੱਬ ਵੱਲੋਂ ਕੈਂਸਰ ਦੀ ਰੋਕਥਾਮ ਵਾਸਤੇ ਲਗਾਏ ਖੋਜ਼ ਕੈਂਪ ‘ਚ 89 ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ

ਰੋਟਰੀ ਕਲੱਬ ਵੱਲੋਂ ਕੈਂਸਰ ਦੀ ਰੋਕਥਾਮ ਵਾਸਤੇ ਲਗਾਏ ਖੋਜ਼ ਕੈਂਪ ‘ਚ 89 ਲੋਕਾਂ ਦੀ ਮੁਫ਼ਤ ਜਾਂਚ ਕੀਤੀ ਗਈ

ਪਰਵਿੰਦਰ ਸਿੰਘ ਕੰਧਾਰੀ

ਫ਼ਰੀਦਕੋਟ, 14 ਸਤੰਬਰ 2022:ਰੋਟਰੀ ਕਲੱਬ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ‘ਚ ਗੁਰਦੁਆਰਾ ਬਾਉਲੀ ਸਾਹਿਬ, ਨਜ਼ਦੀਕ ਪਿੰਡ ਬੀਹਲੇ ਵਾਲਾ-ਸ਼ੇਰ ਸਿੰਘ ਵਾਲਾ ਵਿਖੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ ਦੇ ਸਹਿਯੋਗ ਨਾਲ ਕੈਂਸਰ ਖੋਜ਼ ਕੈਂਪ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਦੀ ਅਗਵਾਈ ਹੇਠ ਲਗਾਇਆ ਗਿਆ । ਕੈਂਪ ਦਾ ਉਦਘਾਟਨ ਮਾਤਾ ਜਸਪਾਲ ਕੌਰ ਮਚਾਕੀ ਕਲਾਂ ਨੇ ਕੀਤਾ । ਉਨ੍ਹਾਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕਰਦਿਆਂ ਕਿ ਸਾਨੂੰ ਮਾਨਵਤਾ ਭਲਾਈ ਕਾਰਜ ਆਪਣੀ ਸਮਰੱਥਾ ਅਨੁਸਾਰ ਕਰਨੇ ਚਾਹੀਦੇ ਹਨ ।ਇਸ ਮੌਕੇ ਰੋਟਰੀ ਵੱਲੋਂ ਤਿਆਰ ਵਿਸ਼ੇਸ਼ ਗੁਣਵੰਤੀ ਮੈਮੋਰੀਅਲ ਵੈੱਨ ਕੈਂਪ ਸਥਾਨ ਤੇ ਲਿਜਾ ਕੇ ਔਰਤਾਂ ਅਤੇ ਪੁਰਸ਼ਾਂ ਦੀ ਜਿਸਮਾਨੀ ਜਾਂਚ, ਛਾਤੀਆਂ ਦੀ ਜਾਂਚ ਲਈ ਮੈਮੋਗ੍ਰਾਫ਼ੀ ਟੈਸਟ, ਗਲੇ ਦੇ ਕੈਂਸਰ ਦੀ ਜਾਂਚ ਲਈ ਐਡੋਸਕੋਪੀ, ਬੱਚੇਦਾਨੀ ਦੀ ਜਾਂਚ ਲਈ ਪੌਪ ਸਮੀਅਰ ਟੈਸਟ, ਗਦੂਦਾਂ ਦੀ ਜਾਂਚ ਲਈ ਪੀ.ਐਸ.ਏ.ਟੈਸਟ, ਮੂੰਹ ਦੇ ਕੈਂਸਰ ਦੀ ਜਾਂਚ ਲਈ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ । ਕੈਂਪ ਦੇ ਪ੍ਰੋਜੈਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਦੱਸਿਆ ਕਿ ਰੋਟਰੀ ਨੇ ਪਹਿਲਾਂ ਦੁਨੀਆਂ ‘ਚ ਲਗਭਗ ਪੋਲਿਓ ਦਾ ਖਾਤਮਾ ਕੀਤਾ ਹੈ ਰੋਟਰੀ ਲੋੜਵੰਦ ਲੋਕਾਂ ਦੀ ਸੇਵਾ ਇੱਕ ਮਿਸ਼ਨ ਦੀ ਤਰ੍ਹਾਂ ਕਰਦੀ ਹੈ ਕੋ-ਪ੍ਰੋਜੈਕਟ ਚੇਅਰਮੈਨ ਮੋਹਿਤ ਮੌਂਗਾ ਸੋਨੂੰ ਰਾਜਪਾਲ ਕੰਪਨੀ ਨੇ ਰੋਟਰੀ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਸੇਵਾ ਕਰਦੀ ਹੈ । ਕੈਂਪ ਦੌਰਾਨ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਅੱਜ ਦਾ ਕੈਂਪ ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ ਅਤੇ ਉਨ੍ਹਾਂ ਦੀ ਟੀਮ ਦੇ ਵੱਡਮੁੱਲੇ ਸਹਿਯੋਗ ਸਦਕਾ ਸਫ਼ਲਤਾ ਨਾਲ ਲਗਾਇਆ ਗਿਆ ਹੈ । ਉਨ੍ਹਾਂ ਦੱਸਿਆ ਭਵਿੱਖ ‘ਚ ਅਜਿਹੇ ਕੈਂਪ ਨਿਰੰਤਰ ਲਗਾਏ ਜਾਣਗੇ । ਇਨ੍ਹਾਂ ਕੈਂਪਾਂ ਦਾ ਉਦੇਸ਼ ਇਹ ਹੈ ਕਿ ਕੈਂਸਰ ਵਰਗੀ ਭਿਆਨਕ ਬੀਮਾਰੀ ਹੋਣ ਦਾ ਪਹਿਲੀ ਸਟੇਜ ਤੇ ਪਤਾ ਲਗਾਇਆ ਜਾ ਸਕੇ ।ਇਸ ਮੌਕੇ 89 ਵਿਅਕਤੀਆਂ ਦੇ ਵੱਖ-ਵੱਖ ਟੈਸਟ ਕੀਤੇ ਗਏ । ਇਸ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਇਲਾਕਾ ਨਿਵਾਸੀਆਂ ਦਾ ਸ਼ੂਗਰ ਅਤੇ ਬੀ.ਪੀ. ਚੈਕਅੱਪ ਡਾ.ਦਾਨਿਸ਼ ਜਿੰਦਲ ਦੀ ਅਗਵਾਈ ਹੇਠ ਜਿੰਦਲ ਲੈਬ ਵੱਲੋਂ ਮੁਫ਼ਤ ਕੀਤਾ ਗਿਆ । ਇਸ ਮੌਕੇ ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ ਨੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਕੈਂਪ ‘ਚ ਰੋਟਰੀ ਕਲੱਬ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਅਸ਼ੋਕ ਸੱਚਰ,ਰਾਜਿੰਦਰ ਸ਼ਰਮਾ, ਗੌਰਵ ਸ਼ਰਮਾ, ਜਤਿੰਦਰ ਕਲਸੀ, ਅਸ਼ਵਨੀ ਬਾਂਸਲ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ।

Prince

Read Previous

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਿਵ ਕਥਾ 15 ਤੋਂ 17 ਸਤੰਬਰ ਤੱਕ

Read Next

ਲੜਕੀਆਂ ਤੇ ਲੜਕਿਆਂ ਦੇ ਅੰਡਰ 14 ਉਮਰ ਵਰਗ ਵਿੱਚ ਕੁਸ਼ਤੀ, ਤੈਰਾਕੀ, ਬਾਸਕਿਟ ਬਾਲ, ਟੈਨਿਕ ਤੇ ਐਥਲੈਟਿਕਸ ਦੇ ਮੁਕਾਬਲੇ ਹੋਏ।

Leave a Reply

Your email address will not be published. Required fields are marked *