ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼ਿਵ ਕਥਾ 15 ਤੋਂ 17 ਸਤੰਬਰ ਤੱਕ
ਗੁਰੂਹਰਸਹਾਏ – ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਤਿੰਨ ਰੋਜ਼ਾ ਭਗਵਾਨ ਸ਼ਿਵ ਕਥਾ ਦਾ ਵਿਸ਼ਾਲ ਸਮਾਗਮ 15 ਤੋਂ 17 ਸਤੰਬਰ ਤੱਕ ਕਮਿਊਨਿਟੀ ਹਾਲ , ਦਾਣਾ ਮੰਡੀ , ਪੰਜੇ ਕੇ ਉਤਾੜ ਵਿਖੇ ਕਰਵਾਇਆ ਜਾ ਰਿਹਾ ਹੈ। ਭਗਵਾਨ ਸ਼ਿਵ ਦੀਆਂ ਲੀਲਾਵਾਂ ਦੇ ਅਲੌਕਿਕ ਵਿੱਚ ਛੁਪੇ ਹੋਏ ਅਧਿਆਤਮਕ ਭੇਦਾਂ ਨੂੰ ਉਜਾਗਰ ਕਰਨ ਲਈ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸ਼ਿਸ਼ ਸਾਧਵੀ ਦਿਵੇਸ਼ਾ ਭਾਰਤੀ ਜੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਕਥਾ ਦੇ ਸੰਬੰਧ ਵਿੱਚ ਸਵਾਮੀ ਧੀਰਾਨੰਦ ਜੀ ਵੱਲੋਂ ਸੇਵਾਦਾਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਥਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਵਾਮੀ ਜੀ ਨੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਇਕ ਧਾਰਮਿਕ ਅਤੇ ਸਮਾਜਿਕ ਸੰਸਥਾ ਹੈ , ਜਿਸਦੇ ਦੁਆਰਾ ਸਮੇਂ ਸਮੇਂ ਤੇ ਸਨਾਤਨ ਧਰਮ ਦੇ ਪ੍ਰਚਾਰ ਨੂੰ ਲੇਇ ਕੇ ਵਿਸ਼ਵ ਭਰ ਦੇ ਅਲਗ ਅਲਗ ਹਿੱਸਿਆ ਵਿਚ ਅਨੇਕ ਤਰ੍ਹਾਂ ਦੇ ਧਾਰਮਿਕ ਅਤੇ ਸਮਾਜ ਸੁਧਾਰ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿੰਦੇ ਹਨ । ਓਹਨਾ ਦਸਿਆ ਕੇ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ, ਰਾਜਨੀਤਿਕ ਅਤੇ ਵਪਾਰਕ ਸ਼ਖਸੀਅਤਾਂ ਦੇ ਨਾਲ-ਨਾਲ ਸਮੂਹ ਇਲਾਕਾ ਨਿਵਾਸੀਆਂ ਨੂੰ ਕਥਾ ਸਰਵਣ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਚੰਦਰਭਾਨ ਸਾਮਾ, ਹਰਭਗਵਾਨ, ਕੁਲਦੀਪ ਰਾਜ, ਓਮ ਪ੍ਰਕਾਸ਼, ਸੁਨੀਲ ਵਰਮਾ, ਛਿੰਦਰ ਸਿੰਘ, ਸੋਨੂੰ ਕੰਬੋਜ, ਅਸ਼ੋਕ ਕੰਬੋਜ, ਸੁਰਜੀਤ ਸਿੰਘ, ਅਮਰਜੀਤ ਸਿੰਘ, ਵਿਜੇ, ਵਿਪਨ ਕੁਮਾਰ ਆਦਿ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।
