ਖੇਡਾਂ ਵਤਨ ਪੰਜਾਬ ਦੀਆਂ 2022
ਲੜਕੀਆਂ ਤੇ ਲੜਕਿਆਂ ਦੇ ਅੰਡਰ 14 ਉਮਰ ਵਰਗ ਵਿੱਚ ਕੁਸ਼ਤੀ, ਤੈਰਾਕੀ, ਬਾਸਕਿਟ ਬਾਲ, ਟੈਨਿਕ ਤੇ ਐਥਲੈਟਿਕਸ ਦੇ ਮੁਕਾਬਲੇ ਹੋਏ
ਫਰੀਦਕੋਟ 14 ਸਤੰਬਰ-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾਂ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਜਿਲਾ ਪੱਧਰੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਸਹੀ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਤੋਂ ਦੇਸ਼ ਦਾ ਮੋਹਰੀ ਸੂਬਾ ਬਣਾ ਸਕਦੇ ਹਨ। ਇਹ ਪ੍ਰਗਟਾਵਾ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਨੇ ਕੀਤਾ।
ਅੰ-14 ਦੀਆਂ ਵੱਖ-ਵੱਖ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਕੁਸ਼ਤੀ ਲੜਕੀਆਂ ਵਿੱਚ 33 ਕਿਲੋ ਭਾਰ ਵਰਗ ਵਿੱਚ ਹਰਮਨ ਪਹਿਲਾ ਸਥਾਨ, ਪ੍ਰਭਜੋਤ ਦੂਜਾ ਸਥਾਨ, ਸੋਨੀਆ ਤੀਜਾ ਸਥਾਨ, ਸੀਰਤ ਤੀਜਾ ਸਥਾਨ ਪ੍ਰਾਪਤ ਕੀਤਾ।36 ਕਿਲੋ ਭਾਰ ਵਰਗ ਵਿੱਚ ਚੁਨੀਆ ਪਹਿਲਾ ਸਥਾਨ, ਰੀਤਿਕਾ ਦੂਜਾ ਸਥਾਨ, 39 ਕਿਲੋ ਭਾਰ ਵਰਗ ਵਿੱਚ ਹਰਪਿੰਦਰ ਕੌਰ ਪਹਿਲਾ ਸਥਾਨ, ਉਸ਼ਾ ਰਾਣੀ ਦੂਜਾ ਸਥਾਨ ਪ੍ਰਾਪਤ ਕੀਤਾ। 42 ਕਿਲੋ ਭਾਰ ਵਰਗ ਵਿੱਚ ਲਛਮੀ ਕੌਰ ਪਹਿਲਾ ਸਥਾਨ, ਨਵਦੀਪ ਕੌਰ ਦੂਜਾ ਸਥਾਨ ਪ੍ਰਾਪਤ ਕੀਤਾ। 46 ਕਿਲੋ ਭਾਰ ਵਰਗ ਵਿੱਚ ਹਰਵੀਰ ਕੌਰ ਪਹਿਲਾ ਸਥਾਨ, ਜ਼ੋਤੀ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕੁਸ਼ਤੀ ਅੰ-14 ਲੜਕੇ 35 ਕਿਲੋ ਵਿੱਚ ਸਾਹਿਬਦੀਪ ਸਿੰਘ ਪਹਿਲਾ ਸਥਾਨ, 38 ਕਿਲੋ ਵਿੱਚ ਗੁਰਮੂਰ ਸਿੰਘ ਪਹਿਲਾ ਸਥਾਨ, 41 ਕਿਲੋ ਵਿੱਚ ਗੁਰਪਿੰਦਰ ਸਿੰਘ ਪਹਿਲਾ ਸਥਾਨ, 44 ਕਿਲੋ ਭਾਰ ਵਰਗ ਵਿੱਚ ਹਰਨੂਰ ਸਿੰਘ ਪਹਿਲਾ ਸਥਾਨ, 48 ਕਿਲੋ ਭਾਰ ਵਰਗ ਵਿੱਚ ਹਰਜਸ਼ਨ ਸਿੰਘ ਪਹਿਲਾ ਸਥਾਨ, 52 ਕਿਲੋ ਭਾਰ ਵਰਗ ਵਿੱਚ ਸੁਖਮਨ ਸਿੰਘ ਪਹਿਲਾ ਸਥਾਨ, ਗੁਰਪ੍ਰਤਾਪ ਸਿੰਘ ਨੇ 57 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ, ਗੁਰਮੂਰ ਸਿੰਘ ਕੋਟਕਪੂਰਾ ਨੇ 62 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਅਤੇ 68 ਕਿਲੋ ਭਾਰ ਵਰਗ ਵਿੱਚ ਪ੍ਰਣਾਮ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਤੋਂ ਇਲਾਵਾ ਗੇਮ ਤੈਰਾਕੀ ਵਿੱਚ ਵੱਖ-ਵੱਖ ਈਵੇਂਟ ਕਰਵਾਏ ਗਏ ।ਜਿਸ ਵਿੱਚ 400ਮੀ ਫਰੀ ਸਟਾਈਲ ਵਿੱਚ ਰਾਹਤ ਸਚਦੇਵਾ ਪਹਿਲਾ ਸਥਾਨ, 100 ਮੀਟਰ ਲੜਕੀਆਂ ਫਰੀ ਸਟਾਈਲ ਵਿੱਚ ਐਸ਼ਮੀਨ ਕੌਰ ਨੇ ਪਹਿਲਾ, ਅਨਾਹੋਤ ਕੌਰ ਸਿੱਧੂ ਨੇ ਦੂਜਾ ਅਤੇ ਗੁਰਨੋਵਲ ਸਿੰਘ ਗੋਸਵਾਮੀ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀ ਫਰੀ ਸਟਾਈਲ ਲੜਕੇ ਵਿੱਚ ਅਰਜਨ ਛਾਬੜਾ ਨੇ ਪਹਿਲਾ, ਪ੍ਰਭਜੋਤ ਸਿੰਘ ਦੂਜਾ ਅਤੇ ਗੁਰਸ਼ਾਨ ਸਿੰਘ ਸੰਧੂ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀ ਲੜਕੇ ਵਿੱਚ ਰਾਹਤ ਸੱਚਦੇਵਾ ਪਹਿਲਾ ਸਥਾਨ, ਚਿਰਾਗ ਨੇ ਦੂਜਾ ਅਤੇ ਲਵਜੀਤ ਨੇ ਤੀਜਾ ਸਥਾਨ ਹਾਸਿਲ ਕੀਤਾ।
ਗੇਮ ਬਾਸਕਿਟਬਾਲ ਅੰ-14 ਲੜਕੀਆਂ ਵਿੱਚ ਵੈਸਟ ਪੁਆਇੰਟ ਦੀ ਟੀਮ ਜੇਤੂ ਰਹੀ। ਬਾਸਕਿਟਬਾਲ ਅੰ-14 ਲੜਕੇ ਪਹਿਲੇ ਸੈਮੀਫਾਈਨਲ ਵਿੱਚ ਬਾਸਕਿਟਬਾਲ ਕੋਚਿੰਗ ਸੈਂਟਰ ਦੀ ਟੀਮ ਨੇ ਬਾਬਾ ਫਰੀਦ ਬਾਸਕਟਬਾਲ ਕਲੱਬ ਦੀ ਟੀਮ ਨੂੰ 26-16 ਨਾਲ ਹਰਾਇਆ। ਦੂਜੇ ਸੈਮਫਾਈਨਲ ਵਿੱਚ ਸਰਕਾਰੀ ਹਾਈ ਸਕੂਲ ਢਿਲਵਾਂ ਦੀ ਟੀਮ ਨੇ ਵੈਸਟ ਪੁਆਇੰਟ ਸਕੂਲ ਸੰਧਵਾਂ ਦੀ ਟੀਮ ਨੂੰ 26-14 ਨਾਲ ਹਰਾਇਆ।
ਗੇਮ ਟੇਬਲ ਟੇਨਿਸ ਅੰ-14 ਲੜਕੀਆਂ ਵਿੱਚ ਮਨਵੀਰ ਕੌਰ ਨੇ ਪਹਿਲਾ ਸਥਾਨ, ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਲੜਕੇ ਅੰ-14 ਵਿੱਚ ਬਲਦੇਵ ਸਿੰਘ ਨੇ ਪਹਿਲਾ ਸਥਾਨ, ਗੁਰਵਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਗੇਮ ਅਥਲੈਟਿਕਸ ਲੜਕੀਆਂ 100 ਮੀਟਰ ਵਿੱਚ ਮਨਿੰਦਰਜੀਤ ਕੌਰ ਨੇ ਪਹਿਲਾ ਸਥਾਨ, ਮਹਿਕਦੀਪ ਕੌਰ ਨੇ ਦੂਜਾ ਸਥਾਨ, ਕੋਮਲਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 600 ਮੀਟਰ ਵਿੱਚ ਨੂਰਪਾਲ ਕੌਰ ਨੇ ਪਹਿਲਾ ਸਥਾਨ, ਰਾਜਦੀਪ ਕੌਰ ਨੇ ਦੂਜਾ ਸਥਾਨ ਅਤੇ ਸ਼ਬਦਮੀਤ ਕੌਰ ਨੇ ਤੀਜਾ ਸਥਾਲ ਹਾਸਿਲ ਕੀਤਾ। ਉੱਚੀ ਛਾਲ ਵਿੱਚ ਜ਼ਸਮੀਤ ਕੌਰ ਪਹਿਲਾ ਸਥਾਨ, ਪ੍ਰਭਮੀਤ ਕੌਰ ਦੂਜਾ ਸਥਾਨ ਅਤੇ ਨਵਜੌਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਸਾਟ ਪੁਟ ਵਿੱਚ ਸਵਰਨਪ੍ਰੀਤ ਕੌਰ ਪਹਿਲਾ ਸਥਾਨ, ਗੁਨੀਤ ਕੌਰ ਦੂਜਾ ਸਥਾਨ, ਗੁਰਵੀਰ ਕੌਰ ਤੀਜਾ ਸਥਾਨ ਹਾਸਿਲ ਕੀਤਾ। ਅੰ-14 ਲੜਕੇ 100 ਮੀਟਰ ਵਿੱਚ ਵਿਕਰਮਜੀਤ ਸਿੰਘ ਪਹਿਲਾ ਸਥਾਨ, ਸੁਖਮਨ ਸਿੰਘ ਦੂਜਾ ਸਥਾਨ, ਪ੍ਰਭਜੋਤ ਸਿੰਘ ਤੀਜਾ ਸਥਾਨ ਹਾਸਿਲ ਕੀਤਾ। 600 ਮੀਟਰ ਵਿੱਚ ਅਭਿਜੋਤ ਸਿੰਘ ਪਹਿਲਾ ਸਥਾਨ, ਵਿਕਰਮਜੀਤ ਸਿੰਘ ਦੂਜਾ ਸਥਾਨ, ਵਿਕਰਮਜੀਤ ਸਿੰਘ ਤੀਜਾ ਸਥਾਨ ਹਾਸਿਲ ਕੀਤਾ। ਉੱਚੀ ਛਾਲ ਵਿੱਚ ਸੰਨੀ ਪਹਿਲਾ ਸਥਾਨ, ਬਾਜ ਕਰਨ ਦੂਜਾ ਸਥਾਨ ਅਤੇ ਸਰਗੁਨ ਨੇ ਤੀਜਾ ਸਥਾਨ ਹਾਸਿਲ ਕੀਤਾ। ਸਾਟ ਪੁਟ ਵਿੱਚ ਸਰਤਾਜ ਸਿੰਘ ਪਹਿਲਾ ਸਥਾਨ, ਗੁਰਵਿੰਦਰ ਸਿੰਘ ਦੂਜਾ ਸਥਾਨ ਅਤੇ ਤਰੁਨਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
