ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 17 ਮਾਰਚ 2022 – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਗੇਲਾ ਰਾਮ ਧਰਮਸ਼ਾਲਾ ਵਿੱਚ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾ ਸਾਥੀ ਹਾਜ਼ਰ ਹੋਏ, ਇਸ ਮੀਟਿੰਗ ਵਿੱਚ ਜਿਲਾ ਪ੍ਰਧਾਨ ਡਾ ਰਸ਼ਪਾਲ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਮੀਟਿੰਗ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਵਿੱਚ ਹੋਈ ਜਿੱਤ ਤੇ ਆਗੂਆਂ ਨੂੰ ਵਧਾਈ ਦਿੱਤੀ ਗਈ, ਉਸ ਤੋਂ ਬਾਅਦ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਪੱਤਰਕਾਰ ਪੰਨੂੰ ਵਲੋਂ ਟੀਵੀ ਚੈਨਲ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਹੱਕ ਵਿਚ ਕੀਤੀ ਗੱਲਬਾਤ ਦl ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ, ਅਤੇ ਬਲਵਿੰਦਰ ਕੌਰ ਐਮ ਐਲ ਏ ਆਮ ਆਦਮੀ ਪਾਰਟੀ ਤਲਵੰਡੀ ਸਾਬੋ ਵੱਲੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਹੱਕ ਵਿਚ ਜ਼ੋ ਵਿਚਾਰ ਪੇਸ਼ ਕੀਤੇ ਗਏ।
ਉਨਾਂ ਦੀ ਪ੍ਰਸੰਸਾ ਕੀਤੀ ਗਈ ਅਤੇ ਬਲਵਿੰਦਰ ਕੌਰ ਐਮ ਐਲ ਏ ਦਾ ਧੰਨਵਾਦ ਵੀ ਕੀਤਾ ਗਿਆ, ਉਸ ਤੋਂ ਬਾਅਦ ਬੀਤੇ ਦਿਨੀਂ ਅੰਮ੍ਰਿਤਸਰ ਪੱਤਰਕਾਰ ਵੱਲੋਂ ਦਿੱਤੇ ਬਿਆਨ ਤੇ ਸੀ ਐਮ ਓ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੂੰ ਝੋਲਾਛਾਪ ਕਹਿਣ ਤੇ ਡਾ ਰਸ਼ਪਾਲ ਸਿੰਘ ਸੰਧੂ ਜਿਲਾ ਪ੍ਰਧਾਨ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ , ਉਨਾਂ ਕਿਹਾ ਕਿ ਜਿੰਨਾ ਨੂੰ ਝੋਲਾਛਾਪ ਕਿਹਾ ਜਾ ਰਿਹਾ ਹੈ, ਉਹ ਡਾ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਮੋਹਰੀ ਹਿੱਸਾ ਲੈਂਦੇ ਰਹੇ ਨੇ, ਜਦੋਂ ਕਰੋਨਾ ਕਾਲ ਵਿੱਚ ਵੱਡੇ ਹਸਪਤਾਲਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਸਨ ਤਾਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ ਸਾਥੀਆਂ ਨੇ ਆਪਣੀਆ ਜਾਨਾਂ ਵੀ ਪ੍ਰਵਾਹ ਕੀਤੇ ਬਿਨਾਂ ਹੀ ਉਨਾਂ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦਿੱਤੀਆਂ ਸਨ ਜਿਨਾਂ ਨੂੰ ਅੱਜ ਝੋਲਾਛਾਪ ਕਿਹਾ ਜਾ ਰਿਹਾ ਹੈ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਾਰੇ ਡਾ ਸਾਥੀਆਂ ਨੇ ਸੀ ਐਮ ਓ ਅੰਮ੍ਰਿਤਸਰ ਅਤੇ ਉਥੋ ਦੇ ਪੱਤਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ, ਇਸ ਮੌਕੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਬਲਾਕ ਵਿੱਚ ਏਕਤਾ ਬਣਾਏ ਰੱਖਣ ਦੀ ਅਪੀਲ ਵੀ ਕੀਤੀ, ਅਤੇ ਉਨਾਂ ਸਾਰੇ ਡਾ ਸਾਥੀਆਂ ਨੂੰ ਸਖ਼ਤ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਵੀ ਸਾਥੀਆਂ ਦੀਆਂ 3 ਗੈਰ ਹਾਜ਼ਰੀਆਂ ਹੋਣਗੀਆਂ ਉਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਬਲਾਕ ਪ੍ਰਧਾਨ ਨੇ ਸਾਰੇ ਡਾ ਸਾਥੀਆਂ ਨੂੰ ਆਪਣੇ ਕਲੀਨਿਕ ਦੀ ਸਾਫ ਸਫਾਈ ਰੱਖਣ ਦੀ ਵੀ ਹਦਾਇਤ ਕੀਤੀ, ਉਸ ਤੋਂ ਬਾਅਦ ਦੀਪ ਸਿੱਧੂ ਦੀ ਯਾਦ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਸਲਾਹਕਾਰ ਹਰਭਜਨ ਸਿੰਘ ਖ਼ਾਲਸਾ ਵੱਲੋਂ ਜ਼ੋ ਬੀਤੇਂ ਦਿਨੀਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਸੀ।
ਉਸ ਦੀ ਸਰਾਹਨਾ ਕੀਤੀ, ਅਤੇ ਮਿਤੀ 19 ਮਾਰਚ 2022 ਨੂੰ ਪਿੰਡ ਘੁਮਿਆਰਾ ਵਿਖੇ ਟੂਰਨਾਮੈਂਟ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਫਰੀਦਕੋਟ ਦੁਆਰਾ ਫ੍ਰੀ ਮੈਡੀਕਲ ਕੈਂਪ ਲਗਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ, ਆਰ ਜੀ ਸਟੋਨ ਹਸਪਤਾਲ ਲੁਧਿਆਣਾ ਦੇ ਰਵੀ ਕੁਮਾਰ ਵਲੋਂ ਲੇਜ਼ਰ ਦੇ ਨਾਲ ਓਪਰੇਸ਼ਨ ਕੀਤੇ ਜਾਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ, ਇਸ ਮੌਕੇ ਡਾ ਰਛਪਾਲ ਸਿੰਘ ਸੰਧੂ ਜ਼ਿਲਾ ਪ੍ਰਧਾਨ, ਡਾਕਟਰ ਸੇਵਕ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਡਾ ਅੰਮ੍ਰਿਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ, ਡਾ ਨਰੇਸ਼ ਭਾਣਾਂ, ਡਾ ਗੁਰਮੀਤ ਸਿੰਘ ਢੁੱਡੀ ਕੈਸ਼ੀਅਰ, ਡਾ ਪ੍ਰੇਮ ਸਿੰਘ ਕੈਸ਼ੀਅਰ, ਡਾ ਐਚ ਐਸ ਵੋਹਰਾ, ਡਾ ਗੁਰਵਿੰਦਰ ਸਿੰਘ, ਡਾ ਗੁਰਦੀਪ ਸਿੰਘ ਕਾਬਲਵਾਲਾ,ਡਾ ਸੁਖਦੇਵ ਸਿੰਘ ਅਰਾਈਆਂਵਾਲਾ, ਡਾ ਜਤਿੰਦਰ ਪਾਲ ਟੈਕਨੋ, ਡਾ ਕੁਲਵੰਤ ਸਿੰਘ, ਅਤੇ ਵੱਡੀ ਗਿਣਤੀ ਵਿੱਚ ਡਾ ਸਾਥੀ ਹਾਜ਼ਰ ਸਨ। ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਡਾ ਯਸ਼ਪਾਲ ਗੁਲਾਟੀ ਨੇ ਦਿੱਤੀ।
