ਆਮ ਆਦਮੀ ਨੂੰ ਵੱਡਾ ਝਟਕਾ, ਅੱਜ ਤੋਂ LPG ਸਿਲੰਡਰ 105 ਰੁਪਏ ਮਹਿੰਗਾ ਹੋਇਆ।

ਰੂਸ-ਯੂਕਰੇਨ ਯੁੱਧ ਦੇ ਵਿਚਕਾਰ, ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਨਵੀਆਂ ਦਰਾਂ ਅੱਜ ਯਾਨੀ 1 ਮਾਰਚ ਤੋਂ ਜਾਰੀ ਕੀਤੀਆਂ ਗਈਆਂ ਹਨ। ਸਿਲੰਡਰ ਦੀ ਕੀਮਤ ‘ਚ 105 ਰੁਪਏ ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਸੋਧੀ ਜਾਂਦੀ ਹੈ।

ਕਮਰਸ਼ੀਅਲ ਸਿਲੰਡਰ ਦੀ ਕੀਮਤ ਵਧਣ ਨਾਲ ਹੋਟਲ ਅਤੇ ਰੈਸਟੋਰੈਂਟ ਚਲਾਉਣ ਵਾਲੇ ਕਾਰੋਬਾਰੀਆਂ ਦੀਆਂ ਜੇਬਾਂ ‘ਤੇ ਜ਼ਿਆਦਾ ਅਸਰ ਪੈਣ ਵਾਲਾ ਹੈ। 19 ਕਿਲੋ ਦਾ LPG ਸਿਲੰਡਰ 1 ਮਾਰਚ ਯਾਨੀ ਅੱਜ ਤੋਂ ਦਿੱਲੀ ‘ਚ 1907 ਰੁਪਏ ਦੀ ਬਜਾਏ 2012 ਰੁਪਏ ‘ਚ ਮਿਲੇਗਾ। ਕੋਲਕਾਤਾ ‘ਚ ਹੁਣ ਇਹ 1987 ਰੁਪਏ ਦੀ ਬਜਾਏ 2095 ਰੁਪਏ ‘ਚ ਮਿਲੇਗਾ ਜਦਕਿ ਮੁੰਬਈ ‘ਚ ਇਸ ਦੀ ਕੀਮਤ ਹੁਣ 1857 ਰੁਪਏ ਤੋਂ ਵਧ ਕੇ 1963 ਰੁਪਏ ਹੋ ਗਈ ਹੈ।

Prince

Read Previous

Singer Bappi Lahiri passes away in Mumbai Hospital.

Read Next

Microsoft ਦੇ ਸੀਈਓ ਸੱਤਿਆ ਨਡੇਲਾ ਦੇ ਪੁੱਤਰ ਜੈਨ ਨਡੇਲਾ ਦੀ ਮੌਤ।

Leave a Reply

Your email address will not be published. Required fields are marked *