ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ : ਬੀਬੀ ਅੰਮ੍ਰਿਤਾ ਵੜਿੰਗ

ਫਰੀਦਕੋਟ 03 ਅਕਤੂਬਰ 2021: ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ ਗਿੱਦੜਬਾਹਾ ਹਲਕੇ ਦੇ ਨਾਲ – ਨਾਲ  ਪੰਜਾਬ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਆ ਰਹੀਆਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਸੱਤਾ ਉਪਰ ਮੁੜ ਕਾਬਜ਼ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਬੀਬੀ ਅੰਮ੍ਰਿਤਾ ਵੜਿੰਗ ਨੇ ਕੀਤਾ। ਉਨ੍ਹਾਂ ਨੇ ਕਿਹਾ ਬੀਤੇ ਦਿਨੀਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੰਤਰੀ ਬਣਨ ਤੋ ਬਾਅਦ ਗਿੱਦੜਬਾਹਾ ਆਏ ਸਨ ਉਨ੍ਹਾਂ ਦਾ ਕਾਂਗਰਸੀ ਵਰਕਰਾਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਸਵਾਗਤ ਕੀਤਾ ਗਿਆ ਜਿਸ ਤੇ ਉਹ ਕਾਂਗਰਸੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਬੀਬੀ ਅੰਮ੍ਰਿਤਾ ਵੜਿੰਗ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਮੰਤਰੀ ਬਣਾਉਣ ਤੇ ਪਾਰਟੀ ਹਾਈਕਮਾਂਡ ਸ਼੍ਰੀ ਮਤੀ ਸੋਨੀਆ ਗਾਂਧੀ , ਰਾਹੁਲ ਗਾਂਧੀ, ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ।

Prince

Read Previous

ਮੁਫਤ ਮੈਡੀਕਲ ਕੈਂਪ ਅਤੇ ਵੈਕਸੀਨ ਕੈਂਪ ਲਗਾਇਆ

Read Next

UP ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ BJP ਦੇ ਕੇਂਦਰੀ ਮੰਤਰੀ ਦੇ ਪੁੱਤ ਨੇ ਚੜ੍ਹਾਈ ਕਾਰ, 8 ਦੀ ਮੌਤ

Leave a Reply

Your email address will not be published. Required fields are marked *