ਮੁਫਤ ਮੈਡੀਕਲ ਕੈਂਪ ਅਤੇ ਵੈਕਸੀਨ ਕੈਂਪ ਲਗਾਇਆ

  • ਕੋਟਕਪੂਰਾ 3 ਅਕਤੂਬਰ 2021 – ਅਰੋਗਿਆ ਭਾਰਤੀ ਵੱਲੋਂ ਸਥਾਨਕ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਨਿਰੋਗ ਬਾਲ ਆਸ਼ਰਮ ਵਿਖੇ ਗਾਂਧੀ ਜਯੰਤੀ ਮੌਕੇ ਮੈਡੀਕਲ ਕੈਂਪ ਅਤੇ ਕਰੋਨਾ ਵੈਕਸੀਨ ਕੈਂਪ ਲਗਾਇਆ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਅਜੈਪਾਲ ਸਿੰਘ ਸੰਧੂ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅਤੇ ਸਿਵਲ ਸਰਜਨ ਡਾ ਸੰਜੈ ਕਪੂਰ ਹਾਜਰ ਹੋਏ। ਇਸ ਕੈਂਪ ਦੌਰਾਨ ਡਾ ਰਾਜੀਵ ਗੁਪਤਾ ਡੀ ਐਮ ਸੀ ਹੀਰੋ ਹਾਰਟ ਤੋ ਵਿਸ਼ੇਸ਼ ਤੌਰ ਤੇ ਕੈਂਪ ਤੇ ਪਹੁੰਚੇ ਤੇ ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ।ਇਸ ਤੋ ਇਲਾਵਾ ਡਾ ਚੰਦਰ ਸ਼ੇਖਰ ਕੱਕੜ ਐਸ ਐਮ ਓ, ਡਾ ਦੀਪਕ , ਡਾ ਕੰਵਰਪਾਲ ਸਿੰਘ ਗਿੱਲ, ਡਾ ਪੰਕਜ ਬਾਂਸਲ, ਡਾ ਵਿਸ਼ਵਦੀਪ ਗੋਇਲ, ਡਾ ਹਰਵਿੰਦਰ ਸਿੰਘ ਵੀ ਹਾਜਰ ਸਨ। ਨਿਰੋਗ ਬਾਲ ਆਸ਼ਰਮ ਕਮੇਟੀ ਦੇ ਪ੍ਰਧਾਨ ਸਤਪਾਲ ਅਰੋੜਾ, ਰਾਜੀਵ ਪਾਠਕ ਸੈਕਟਰੀ, ਡਾ ਚੰਦਰ ਸ਼ੇਖਰ ਕੱਕੜ ਪ੍ਰਧਾਨ ਅਰੋਗਿਆ ਭਾਰਤੀ ਅਤੇ ਰਾਕੇਸ਼ ਸ਼ਰਮਾ ਨੇ ਇਸ ਕੈਂਪ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।  ਦੱਸਣਯੋਗ ਹੈ ਇਸ ਕੈਂਪ ਵਿੱਚ ਮੁਫਤ ਦਵਾਈਆਂ ਵੰਡੀਆਂ ਅਤੇ ਅੰਜਲੀ ਲੈਂਬ ਵੱਲੋਂ ਮੁਫਤ ਸ਼ੂਗਰ ਚੈੱਕ ਕੀਤੀ ਗਈ । ਇਸ ਕੈਂਪ ਨੂੰ ਕਾਮਯਾਬ ਕਰਨ ਲਈ ਹੈਲਥ ਫਾਰ ਆਲ ਸੁਸਾਇਟੀ ਦਾ ਵੀ ਅਹਿਮ ਯੋਗਦਾਨ ਰਿਹਾ।  ਇਸ ਮੌਕੇ ਤੇ ਡਾ ਗੁਰਲੀਨ , ਦੁਰਗੇਸ਼ ਸ਼ਰਮਾ ਜਿਲ੍ਹਾ ਪ੍ਰਧਾਨ ਭਾਜਪਾ, ਗੌਰਵ ਕੱਕੜ ਜਿਲ੍ਹਾ ਯੂਥ ਪ੍ਰਧਾਨ ਭਾਜਪਾ, ਹਰਮੀਤ ਛਾਬੜਾ, ਵਿਜੈ ਸੂਰੀ , ਰਾਹੁਲ ਸ਼ਰਮਾ ਆਦਿ ਹਾਜਰ ਸਨ।

Prince

Read Previous

ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮਹਿਕਮੇ ਵਜੋਂ ਕੀਤੇ ਜਾ ਰਹੇ ਕੰਮ ਸਲਾਘਾਯੋਗ – ਅਰਸ਼ ਸੱਚਰ

Read Next

ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ : ਬੀਬੀ ਅੰਮ੍ਰਿਤਾ ਵੜਿੰਗ

Leave a Reply

Your email address will not be published. Required fields are marked *