ਦੰਗਾ ਪੀੜਤ ਵੈਲਫੇਅਰ ਸੁਸਾਇਟੀ ਨੇ ਕੀਤਾ ਦਾਅਵਾ ਅਕਾਲੀ ਦਲ ਅਤੇ ਬਸਪਾ 2022 ਚ ਪੰਜਾਬ ਚ ਮਿਲ ਕੇ ਸਰਕਾਰ ਬਣਾਉਣਗੇ

ਦੰਗਾ ਪੀੜਤ ਵੈਲਫੇਅਰ ਸੁਸਾਇਟੀ ਨੇ ਕੀਤਾ ਦਾਅਵਾ ਅਕਾਲੀ ਦਲ ਅਤੇ ਬਸਪਾ 2022 ਚ ਪੰਜਾਬ ਚ ਮਿਲ ਕੇ ਸਰਕਾਰ ਬਣਾਉਣਗੇ 
ਪਰਵਿੰਦਰ ਸਿੰਘ ਕੰਧਾਰੀ
ਲੁਧਿਆਣਾ 12 ਜੂਨ – ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਿਚਾਲੇ ਅੱਜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਏ ਸਮਝੌਤੇ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ ਅਕਾਲੀ ਦਲ ਅਤੇ ਭਾਜਪਾ ਮਿਲ ਕੇ ਸਰਕਾਰ ਬਣਾਉਣਗੇ। ਮੁੱਖ ਮੰਤਰੀ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਪੰਜਾਬ ਸਰਕਾਰ ਦੀ ਅਗਵਾਈ ਕਰਨਗੇ । ਪ੍ਰਧਾਨ ਸੁਰਜੀਤ ਸਿੰਘ ਅਤੇ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਹਰ ਫਰੰਟ ਤੇ ਨਾਕਾਮ ਸਾਬਤ ਹੋਈ । ਕੈਪਟਨ ਸਰਕਾਰ ਆਪਣੇ ਚੁਣਾਵੀ ਵਾਅਦਿਆਂ ਚੋਂ ਇਕ ਵੀ ਵਾਅਦਾ ਪੂਰਾ  ਕਰਨ ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਇਸ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਰਿਹਾ ਹੈ ।ਉਨ੍ਹਾਂ ਕਿਹਾ ਕਿ 1984 ਚ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਸਿੱਖਾਂ ਦੇ ਕਤਲੇਆਮ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਢੇਰੀ ਕਰਨ ਲਈ ਸਿੱਧੇ ਤੌਰ ਤੇ ਕਾਂਗਰਸ ਦੀ ਸਰਕਾਰ ਹੀ ਜ਼ਿੰਮੇਵਾਰ ਹੈ ।ਪੰਜਾਬ ਚੋਂ ਨਸ਼ਾ ਦੂਰ ਕਰਨ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਦੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ।ਪੰਜਾਬ ਦੀ ਜਨਤਾ ਕੇਵਲ ਪੰਜਾਬ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੀ ਹੈ । ਇਨ੍ਹਾਂ ਚੋਣਾਂ ਚ ਕਾਂਗਰਸ ਪਾਰਟੀ ਦਾ ਰਾਜਸੀ ਤੌਰ ਤੇ ਸਫਾਇਆ ਹੋਣਾ ਨਿਸ਼ਚਿਤ ਹੈ । ਅਕਾਲੀ ਦਲ ਤੇ ਬਸਪਾ ਦੇ ਵਿਚਾਲੇ ਹੋਏ ਚੋਣ ਸਮਝੌਤੇ ਦੀ ਖ਼ੁਸ਼ੀ ਚ ਦੰਗਾ ਪੀੜਤ ਪਰਿਵਾਰਾਂ ਨੇ ਪਟਾਕੇ ਚਲਾ ਕੇ , ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਇਹ ਗੱਲ ਪੱਕੀ ਹੋ ਗਈ ਹੈ ਕਿ ਪੰਜਾਬ ਅੰਦਰ ਅਗਲੀ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਹੀ ਬਣੇਗੀ। ਇਸ ਮੌਕੇ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ , ਹਰਭਜਨ ਸਿੰਘ ਡੰਗ , ਬਲਵਿੰਦਰ ਸਿੰਘ ਭੁੱਲਰ, ਦਲਜੀਤ ਸਿੰਘ ਸੋਨੀ, ਰਾਣੀ ਧਾਲੀਵਾਲ, ਸਤਨਾਮ ਸਿੰਘ, ਇੰਦਰਪਾਲ ਸਿੰਘ, ਪੂਨਮ ਅਰੋਡ਼ਾ ,ਭੁਪਿੰਦਰਜੀਤ ਕੌਰ, ਬੀਬੀ ਸੁਖਵਿੰਦਰ ਸੁੱਖੀ , ਜਸਪਾਲ ਸਿੰਘ, ਮਨਪ੍ਰੀਤ ਸਿੰਘ, ਚਮਨ ਸਿੰਘ, ਚਰਨਜੀਤ ਸਿੰਘ ਬਾਬਾ ਆਦਿ ਮੌਜੂਦ ਸਨ।

Prince

Read Previous

ਪੰਜਾਬ ਮੰਗੇ ਜਵਾਬ ਇਹ ਦੋਵੇਂ ਵੇਖਣ ਕੁਰਸੀ ਦੇ ਖੁਆਬ ਦੇ ਸਲੋਗਨ ਤਹਿਤ ਯੂਥ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।

Read Next

ਅਰੋਗਿਆ ਭਾਰਤੀ ਵੱਲੋਂ ਕਰੋਨਾ ਵੈਕਸੀਨ ਕੈਂਪ ਲਗਾਇਆ।

Leave a Reply

Your email address will not be published. Required fields are marked *