ਅਰੋਗਿਆ ਭਾਰਤੀ ਵੱਲੋਂ ਕਰੋਨਾ ਵੈਕਸੀਨ ਕੈਂਪ ਲਗਾਇਆ।
ਫਰੀਦਕੋਟ, 13 ਫਰਵਰੀ – ਅਰੋਗਿਆ ਭਾਰਤੀ ਅਤੇ ਹੈਲਥ ਫਾਰ ਆਲ ਸੁਸਾਇਟੀ ਦੇ ਸਹਿਯੋਗ ਨਾਲ ਗਾਊਸ਼ਾਲਾ ਅੰਨਦੇਆਣਾ ਵਿਖੇ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ 18 ਸਾਲ ਤੋ ਵੱਧ ਉਮਰ ਦੇ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ। ਇਸ ਮੌਕੇ ਤੇ ਸਿਵਿਲ ਹਸਪਤਾਲ ਫਰੀਦਕੋਟ ਦੇ ਐਸ ਐਮ ਓ ਡਾ ਚੰਦਰ ਸ਼ੇਖਰ ਕੱਕੜ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਹਲੇ ਤੱਕ ਕਰੋਨਾ ਵੈਕਸੀਨ ਨਹੀ ਲਵਾਈ ਉਹ ਜਲਦ ਲਵਾਉਣ ਤੇ ਕਰੋਨਾ ਮਹਾਂਮਾਰੀ ਤੋ ਬਚਣ। ਇਸ ਮੌਕੇ ਤੇ ਅਰੋਗਿਆ ਭਾਰਤੀ ਦੇ ਜਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਕੰਧਾਰੀ ਨੇ ਕਿਹਾ ਕਰੋਨਾ ਮਹਾਂਮਾਰੀ ਤੋ ਬਚਣ ਲਈ ਸਾਨੂੰ ਕਰੋਨਾ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ ਤੇ ਕਰੋਨਾ ਦਾ ਕੋਈ ਵੀ ਲੱਛਣ ਆਉਣ ਦੇ ਤੁਰੰਤ ਟੈਸਟ ਕਰਾਉਣ। ਇਸ ਮੌਕੇ ਅਤੁਲ ਗੋਇਲ ,ਮਨਦੀਪ ਕੁਮਾਰ, ਪ੍ਰਿੰਸ ਕੁਮਾਰ, ਰਾਕੇਸ਼ ਸ਼ਰਮਾਂ, ਰਾਹੁਲ ਸ਼ਰਮਾ, ਜਤਿੰਦਰ ਸ਼ਰਮਾ, ਪੰਕਜ ਵੋਹਰਾ, ਰੋਹਿਤ ਗੱਖੜ, ਮਨਦੀਪ ਮੌੜ, ਸੋਨੂੰ, ਨੀਤੀ ਵੌਹੜਾ, ਰਮੇਸ਼ ਸਿੰਗਲਾ ਆਦਿ ਹਾਜਰ ਸਨ।
