ਭਾਰਤ ਵਿਚ ਆਨਲਾਈਨ ਸਿੱਖਿਆ ਲਈ ਸਿਰਫ 24% ਘਰਾਂ ਕੋਲ ਸਹੂਲਤਾਂ ਉਪਲਬਧ, 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੋਬਾਈਲ ਜਾਂ ਲੈਪਟਾਪ ਨਹੀਂ ਹਨ।
ਭਾਰਤ ਵਿਚ ਲਗਭਗ 15 ਲੱਖ ਸਕੂਲ ਕੋਰੋਨਾ ਕਾਰਨ ਬੰਦ ਹੋ ਗਏ ਹਨ, ਜਿਥੇ 28 ਕਰੋੜ ਬੱਚੇ ਪੜ੍ਹਦੇ ਹਨ। ਇਸ ਵਿੱਚ 49 ਪ੍ਰਤੀਸ਼ਤ ਲੜਕੀਆਂ ਹਨ। ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਸਿਰਫ 24 ਪ੍ਰਤੀਸ਼ਤ ਘਰਾਂ ਵਿੱਚ ਹੀ ਆਨਲਾਈਨ ਸਿੱਖਿਆ ਦੀ ਪਹੁੰਚ ਹੈ। ਭਾਰਤ ਚ 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੋਬਾਈਲ ਜਾਂ ਲੈਪਟਾਪ ਨਹੀਂ ਹਨ। 28 ਫ਼ੀਸਦੀ ਬੱਚਿਆਂ ਕੋਲ ਫ਼ੋਨ ਚਾਰਜ ਕਰਨ ਲਈ ਬਿਜਲੀ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਆਨ ਲਾਈਨ ਸਿੱਖਿਆ ਦੀ ਸਹੂਲਤ ਹੈ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
