ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਹੋਈ ਵਿਸ਼ੇਸ਼ ਮੀਟਿੰਗ ਦਾਸਤਾਨ ਵਿਖੇ- ਰਣਜੀਤ ਸਿੰਘ ਔਲਖ ਅਮਨਿੰਦਰ ਸਿੰਘ ਬੰਨੀ ਬਰਾੜ
ਫਰੀਦਕੋਟ:15,ਸਤੰਬਰ (ਪਰਵਿੰਦਰ ਸਿੰਘ ਕੰਧਾਰੀ)- ਅੱਜ ਇੱਥੇ ਸਥਾਨਕ ਦਾਸਤਾਨ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋ ਇੱਕ ਵਿਸ਼ੇਸ਼ ਮੀਟਿੰਗ ਅਯੋਜਿਨ ਕੀਤਾ ਗਿਆ। ਇਹ ਮੀਟਿੰਗ ਜਿਲਾ ਪ੍ਰਧਾਨ ਰਣਜੀਤ ਸਿੰਘ ਔਲਖ ਦਬੜੀਖ਼ਾਨਾ ਅਤੇ ਅਮਨਇੰਦਰ ਸਿੰਘ ਬੰਨੀ ਬਰਾੜ ਹਲਕਾ ਇੰਚਾਰਜ ਫਰੀਦਕੋਟ ਦੀ ਯੋਗ ਅਗਵਾਈ ਵਿੱਚ ਸ਼ੁਰੂ ਹੋਈ। ਮੀਟਿੰਗ ਵਿੱਚ ਸਾਰੇ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ 2 ਦਸੰਬਰ ਦੇ ਫੈਸਲੇ ਦੀ ਪ੍ਰੋੜਤਾ ਕੀਤਾ। ਕਿਹਾ ਅਸੀ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਫੈਸਲੇ/ਹੁਕਮਾਂ ਨੂੰ ਮੰਨਦੇ ਹਾਂ ਤੇ ਮੰਨਦੇ ਰਹਾਂਗੇ। ਮੀਟਿੰਗ ਵਿੱਚ ਪਾਰਟੀਆ ਦੀ ਨੀਤੀਆ ਨੂੰ ਕਿਵੇ ਸ਼ਹਿਰਾਂ,ਪਿੰਡਾ ਵਿੱਚ ਪਹੁੰਚਿਆ ਜਾਵੇ ਹਰੇਕ ਮੈਂਬਰ ਨੇ ਆਪਣੇ ਆਪਣੇ ਵਿਚਾਰ ਦਿੱਤੇ। ਇਸ ਤੋ ਇਲਾਵਾ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਜੋ 21 ਸਤੰਬਰ ਤੋ 23 ਸਤੰਬਰ ਤੱਕ ਬੜੀ ਸ਼ਰਧਾਪੂਰਵਕ ਮਨਾਇਆ ਜਾਦਾ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤੀ ਗਿਆ ਤੇ ਇਹ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ 2 ਦਸੰਬਰ ਦੇ ਹੁਕਮਾਂ ਨੂੰ ਸੰਗਤਾਂ ਤੱਕ ਪਹੁੰਚਾਇਆ ਜਾਵੇ ਤੇ ਸ਼ਹਿਰ ਵਿੱਚ ਫਲੈਕਸ ਬੋਰਡ ਲਗਾਏ ਜਾਣਗੇ ਤੇ 2 ਦਸੰਬਰ ਦੇ ਹੁਕਮਾਂ ਨੂੰ ਦਰਸਾਇਆ ਜਾਵੇਗਾ। ਮੀਟਿੰਗ ਵਿੱਚ ਮਿਸਲ ਸਤਲੁਜ ਦੇ ਨੁਮਾਇੰਦਿਆ ਨੇ ਵੀ ਭਾਗ ਲਿਆ ਜੋ ਸ਼ੁਰੂ ਤੋ ਹੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਨਾਲ ਚਲੇ ਆ ਰਹੇ ਹਨ। ਮੀਟਿੰਗ ਵਿੱਚ ਜਿੰਨਾ ਮੈਬਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਵਿੱਚ ਸੁਖਵੀਰ ਸਿੰਘ ਸਮਰਾ ਸੂਬਾ ਜਨਰਲ ਸਕੱਤਰ, ਪ੍ਰਿਤਪਾਲ ਸਿੰਘ ਕੋਹਲੀ ਸੂਬਾ ਜੱਥੇਬੰਧਕ ਸਕੱਤਰ,ਬਲਵਿੰਦਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ,ਬਿੱਕਰ ਸਿੰਘ ਐਵੀਨਿਊ ਫਰੀਦਕੋਟ, ਬਲਕਰਨ ਸਿੰਘ ਸ਼ਿਮਰੇਵਾਲਾ ਸਰਕਲ ਪ੍ਰਧਾਨ, ਪ੍ਰਗਟ ਸਿੰਘ ਜਿਲਾ ਮੀਤ ਪ੍ਰਧਾਨ ਪਿੰਡ ਚੇਤ ਸਿੰਘ ਵਾਲਾ ਆਦਿ। ਇਹਨਾਂ ਤੋ ਇਲਾਵਾ ਜਿੰਨਾ ਮੈਂਬਰ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਉਹਨਾ ਵਿੱਚ ਨਰਪਿੰਦਰ ਸਿੰਘ ਗੋਲਡੀ ਪਿੰਡ ਪਿਪਲੀ ਮਿਸਲ ਸਤਲੁਜ, ਰਜਿੰਦਰ ਸਿੰਘ ਬਰਾੜ ਸੀਨੀਅਰ ਮੈਂਬਰ, ਬਲਕਰਨ ਸਿੰਘ, ਡਾਕਟਰ ਗਿੱਲ ਜਨਰਲ ਸਕੱਤਰ,ਰਮਨ ਕੱਕੜ, ਲੱਖਜੀਵਨ ਸਿੰਘ ਭੁੱਲਰ, ਅਮਰੀਕ ਸਿੰਘ ਸਰਕਲ ਪ੍ਰਧਾਨ, ਰੋਹਿਤ ਦਰਸ਼ਨ ਸਿੰਘ,ਰਣਜੀਤ ਸਿੰਘ ਸੇਠੀ ਲੀਗਲ ਐਡਵਾਈਜ਼ਰ, ਗੁਰਪ੍ਰੀਤ ਸਿੰਘ ਧਾਲੀਵਾਲ, ਭਾਈ ਜਸਵੰਤ ਸਿੰਘ ਅਤੇ ਭਾਈ ਪ੍ਰੀਤਮ ਸਿੰਘ ਮੌਜੂਦ ਰਹੇ।
