7 ਸਤੰਬਰ ਤੋਂ ਦਿੱਲੀ ਚ ਮੁੜ ਚਲੇਗੀ ਮੈਟਰੋ, ਮਿਲੀ ਹਰੀ ਝੰਡੀ।

7 ਸਤੰਬਰ ਤੋਂ ਦਿੱਲੀ ਚ ਮੁੜ ਚਲੇਗੀ ਮੈਟਰੋ, ਗ੍ਰਹਿ ਮੰਤਰਾਲੇ ਨੇ ਦਿੱਤੀ ਹਰੀ ਝੰਡੀ।

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਨਲਾਕ-4 ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਜਿਸ ‘ਚ ਸਭ ਤੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ 7 ਸਤੰਬਰ ਤੋਂ ਦਿੱਲੀ ‘ਚ ਮੈਟਰੋ ਸੇਵਾ ਬਹਾਲ ਹੋ ਜਾਵੇਗੀ। ਪਰ ਯਾਤਰੀਆਂ ਨੂੰ ਇਸ ਲਈ ਸਾਵਧਾਨੀਆਂ ਵਰਤਣੀਆਂ ਹੋਣਗੀਆਂ। 

ਹਾਲਾਂਕਿ ਕਿਆਸ ਲਗਾਏ ਜਾ ਰਹੇ ਸਨ ਕਿ ਮੈਟਰੋ ਸੇਵਾ 1 ਸਤੰਬਰ ਤੋਂ ਬਹਾਲ ਹੋ ਸਕਦੀ ਹੈ, ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਲੋਂ ਹੁਣ ਸਾਫ ਕਰ ਦਿੱਤਾ ਹੈ ਕਿ ਮੈਟਰੋ ਸੇਵਾ 7 ਸਤੰਬਰ ਤੋਂ ਚਾਲੂ ਹੋ ਜਾਵੇਗੀ। 

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਨੂੰ ਸਿਫਾਰਿਸ਼ ਕੀਤੀ ਸੀ ਕਿ ਦਿੱਲੀ ‘ਚ ਮੈਟਰੋ ਸੇਵਾ ਚਾਲੂ ਕੀਤੀ ਜਾਵੇ, ਜਿਸ ‘ਤੇ ਕੇਂਦਰ ਨੇ ਉਸ ‘ਤੇ ਮੋਹਰ ਲਗਾ ਦਿੱਤੀ ਹੈ। 

Prince

Read Previous

PM Modi & other Ministers pay tribute to Hockey legend Major Dhyan Chand.

Read Next

ਭਾਰਤ ਵਿਚ ਆਨਲਾਈਨ ਸਿੱਖਿਆ ਲਈ ਸਿਰਫ 24% ਘਰਾਂ ਕੋਲ ਸਹੂਲਤਾਂ ਉਪਲਬਧ, 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਮੋਬਾਈਲ ਜਾਂ ਲੈਪਟਾਪ ਨਹੀਂ ਹਨ।

Leave a Reply

Your email address will not be published. Required fields are marked *