-ਕੈਂਸਰ ਕਿਸੇ ਵੀ ਸਟੇਜ ’ਤੇ ਹੋਵੇ, ਦੇਸੀ ਦਵਾਈ ਨਾਲ ਇਲਾਜ ਸੰਭਵ ਹੋਣ ਦਾ ਵੈਦ ਗੁਰਮੀਤ ਸਿੰਘ ਬਰਾੜ ਦਾ ਦਾਅਵਾ
-ਦਵਾਈ ਤਿੰਨ ਤੋਂ ਪੰਜ ਮਹੀਨੇ ਲੈਣ ਨਾਲ ਲਾਭ ਹੋਣ ਦਾ ਦਾਅਵਾ, ਕਿਸੇ ਤਰ੍ਹਾਂ ਦੇ ਮਾੜੇ ਪ੍ਰਭਾਵ ਦੁਵਾਈ ਖਾਣ ਨਾਲ ਨਹੀ ਪਵੇਗਾ।
ਫਰੀਦਕੋਟ: 15 ਸਤੰਬਰ(ਪਰਵਿੰਦਰ ਸਿੰਘ ਕੰਧਾਰੀ)-ਮਾਲਵਾ ਖੇਤਰ ਵਿੱਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਵਧਦੇ ਮਾਮਲਿਆਂ ਕਾਰਨ ਲੋਕਾਂ ਵਿੱਚ ਚਿੰਤਾ ਪਾਈ ਜਾਂਦੀ ਹੈ। ਕੈਂਸਰ ਦਾ ਨਾਮ ਸੁਣਦਿਆਂ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ। ਇਸੇ ਦੌਰਾਨ ਫਰੀਦਕੋਟ ਸ਼ਹਿਰ ਤੋਂ ਕਰੀਬ 15 ਤੋਂ 18 ਕਿਲੋਮੀਟਰ ਦੂਰ ਪਿੰਡ ਸ਼ਿਮਰੇਵਾਲਾ ਦੇ ਵੈਦ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਬਰਾੜ(ਸਤਿਗੁਰੂ ਹਰਕਿਸ਼ਨ ਜੀ ਦਵਾਖਾਨਾ) ਵੱਲੋਂ ਕੈਂਸਰ ਦੇ ਇਲਾਜ ਸਬੰਧੀ ਦੇਸੀ ਦਵਾਈ ਰਾਹੀਂ ਇਲਾਜ ਕਰਨ ਦਾ ਦਾਅਵਾ ਕੀਤਾ ਗਿਆ ਹੈ।ਫਰੀਦਕੋਟ ਸਥਿਤ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਵੈਦ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਜਾਂਦੀ ਦੇਸੀ ਦਵਾਈ ਕੈਂਸਰ ਦੇ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਦਾਅਵੇ ਅਨੁਸਾਰ ਕੈਂਸਰ ਕਿਸੇ ਵੀ ਕਿਸਮ ਜਾਂ ਸਟੇਜ ਦਾ ਹੋਵੇ, ਇਸ ਦਵਾਈ ਦੀ ਵਰਤੋਂ ਨਾਲ ਮਰੀਜ਼ ਨੂੰ ਸਿਹਤਯਾਬੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦਵਾਈ ਤਿੰਨ ਤੋਂ ਪੰਜ ਮਹੀਨੇ ਤੱਕ ਲੈਣੀ ਪੈਂਦੀ ਹੈ ਅਤੇ ਉਨ੍ਹਾਂ ਦੇ ਦਾਅਵੇ ਅਨੁਸਾਰ ਪਹਿਲੇ ਮਹੀਨੇ ਦੌਰਾਨ ਹੀ ਮਰੀਜ਼ ਨੂੰ ਇਸਦਾ ਅਸਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ।
ਵੈਦ ਬਰਾੜ ਨੇ ਦੱਸਿਆ ਕਿ ਦਵਾਈ ਦਿਨ ਵਿੱਚ ਤਿੰਨ ਵਾਰ ਲੈਣੀ ਹੁੰਦੀ ਹੈ। ਉਨ੍ਹਾਂ ਅਨੁਸਾਰ ਰਾਤ ਸਮੇਂ ਦਵਾਈ ਨੂੰ ਪਾਣੀ ਵਿੱਚ ਰੱਖ ਕੇ ਸਵੇਰੇ ਲਿਆ ਜਾਂਦਾ ਹੈ, ਜਦ ਕਿ ਦੁਪਹਿਰ ਅਤੇ ਸ਼ਾਮ ਸਮੇਂ ਵੀ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਅਤੇ ਦਵਾਈ ਦੇਸ਼-ਵਿਦੇਸ਼ ਵਿੱਚ ਕੋਰੀਅਰ ਰਾਹੀਂ ਵੀ ਭੇਜੀ ਜਾਂਦੀ ਹੈ। ਵੈਦ ਗੁਰਮੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੀ ਸਮਰੱਥਾ ਅਨੁਸਾਰ ਕੈਂਸਰ ਦੀ ਦਵਾਈ ਮੁਹੱਈਆ ਕਰਵਾਉਂਦੇ ਹਨ, ਜਦਕਿ ਇਲਾਜ ਕਰਨ ਵਾਲੀ ਤਾਕਤ ਪਰਮਾਤਮਾ ਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਲਈ ਮਿਲਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੈ। ਵੈਦ ਗੁਰਮੀਤ ਸਿੰਘ ਬਰਾੜ, ਸਾਬਕਾ ਸਰਪੰਚ,ਸਤਿਗੁਰੂ ਹਰਕਿਸ਼ਨ ਜੀ ਦਵਾਖਾਨਾ, ਫਲਾਵਰ ਹਾਊਸ, ਪਿੰਡ ਸ਼ਿਮਰੇਵਾਲਾ, ਪੋਸਟ ਆਫਿਸ ਘੁਗਿਆਣਾ, ਜ਼ਿਲ੍ਹਾ ਫਰੀਦਕੋਟ (ਪੰਜਾਬ) ਨਾਲ 75890-31110 ਅਤੇ 62832-09840 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਸਾਡੇ ਫਰੀਦਕੋਟ ਸਥਿਤ ਪ੍ਰਤੀਨਿਧ ਉਪਰੋਕਤ ਇਲਾਜ ਸਬੰਧੀ ਆਪਣਾ ਦਾਅਵਾ/ਪੁਸ਼ਟੀ ਨਹੀ ਕਰਦਾ। ਇਸ ਬਾਰੇ ਦਾਅਵੇ ਵੈਦ ਗੁਰਮੀਤ ਸਿੰਘ ਬਰਾੜ ਵੱਲੋਂ ਕੀਤੇ ਗਏ ਹਨ। ਸਾਡੀ ਸਲਾਹ ਹੈ ਇਲਾਜ ਨੂੰ ਸ਼ੁਰੂ ਜਾਂ ਬੰਦ ਕਰਨ ਤੋਂ ਪਹਿਲਾਂ ਕੈਂਸਰ ਮਾਹਿਰ/ਡਾਕਟਰ ਦੀ ਸਲਾਹ ਜ਼ਰੂਰ ਲੈ ਲਈ ਜਾਵੇ । ਇਸ ਤੋ ਇਲਾਵਾ ਉਹਨਾਂ ਮਰੀਜ਼ਾਂ ਤੋਂ ਵੀ ਪੁੱਛ ਲਿਆ ਜਾਵੇ ਜੋ ਦਵਾਈ ਖਾ ਰਹੇ ਹਨ ਜਾਂ ਤੰਦਰੁਸਤ ਹੋਵੇ ਹਨ।
