ਕੀ ਇਹ ਸੱਚ ਹੈ ਕਿ ਆਲੂ ਖਾਣ ਨਾਲ ਗੈਸ ਦੀ ਸਮੱਸਿਆ ਵਧ ਸਕਦੀ ਹੈ? ਪੇਟ ਨਾਲ ਜੁੜੀਆਂ ਬੇਆਰਾਮੀਆਂ ਤੋਂ ਕਿਵੇਂ ਬਚਿਆ ਜਾਵੇ

ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਆਲੂ ਖਾਣ ਤੋਂ ਬਾਅਦ ਪੇਟ ਫੁੱਲਣਾ, ਪੇਟ ਵਿੱਚ ਬੇਆਰਾਮੀ ਮਹਿਸੂਸ ਹੋਣਾ ਜਾਂ ਵੱਧ ਗੈਸ ਬਣਨ ਦਾ ਕਾਰਨ ਆਲੂ ਹੁੰਦੇ ਹਨ।ਆਲੂ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਾਧੇ ਜਾਣ ਵਾਲੇ ਖਾਣਿਆਂ ਵਿੱਚੋਂ ਇੱਕ ਹਨ। ਕੁਝ ਲੋਕ ਕਹਿੰਦੇ ਹਨ ਕਿ ਮੈਸ਼ ਕੀਤੇ ਹੋਏ ਆਲੂ, ਫਰੈਂਚ ਫਰਾਈਜ਼ ਜਾਂ ਆਲੂ ਦੇ ਚਿਪਸ ਜ਼ਿਆਦਾ ਮਾਤਰਾ ਵਿੱਚ ਖਾਣ ਤੋਂ ਬਾਅਦ ਉਨ੍ਹਾਂ ਦਾ ਪੇਟ ਅਸਧਾਰਨ ਤੌਰ ‘ਤੇ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ। ਪਰ ਕੀ ਆਲੂ ਸੱਚਮੁੱਚ ਗੈਸ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ?ਸੀਨੀਅਰ ਗੈਸਟ੍ਰੋਐਂਟਰੋਲੋਜਿਸਟ ਡਾ. ਅਰੁਲ ਪ੍ਰਕਾਸ਼ ਦੇ ਮੁਤਾਬਕ, ਇਸ ਦਾ ਜਵਾਬ ਸਿੱਧਾ ਹਾਂ ਜਾਂ ਨਾ ਵਿੱਚ ਨਹੀਂ ਦਿੱਤਾ ਜਾ ਸਕਦਾ।ਉਹ ਕਹਿੰਦੇ ਹਨ, “ਜ਼ਿਆਦਾਤਰ ਲੋਕਾਂ ਲਈ ਇਕੱਲੇ ਆਲੂ ਗੈਸ ਦਾ ਕਾਰਨ ਨਹੀਂ ਬਣਦੇ। ਹਾਲਾਂਕਿ, ਜ਼ਿਆਦਾ ਆਲੂ ਖਾਣ ਨਾਲ ਕਈ ਵਾਰ ਪੇਟ ਫੁੱਲਣਾ, ਪੇਟ ਭਰਿਆ-ਭਰਿਆ ਮਹਿਸੂਸ ਹੋਣਾ ਜਾਂ ਆਂਦਰਾਂ ਵਿੱਚ ਗੈਸ ਬਣ ਸਕਦੀ ਹੈ। ਇਹ ਕੁਝ ਖ਼ਾਸ ਹਾਲਾਤਾਂ ਵਿੱਚ ਹੋ ਸਕਦਾ ਹੈ ਅਤੇ ਇਸ ਦੇ ਅਸਰ ਵਿਅਕਤੀ ਤੋਂ ਵਿਅਕਤੀ ਵੱਖਰੇ ਹੋ ਸਕਦੇ ਹਨ।”

ਮਾਹਰਾਂ ਦਾ ਕਹਿਣਾ ਹੈ ਕਿ ਆਲੂ ਇਸ ਪੂਰੀ ਤਸਵੀਰ ਦਾ ਸਿਰਫ਼ ਇੱਕ ਹਿੱਸਾ ਹਨ।ਹੋਰ ਕਾਰਕ, ਜਿਵੇਂ ਕਿ ਆਲੂ ਕਿਸ ਤਰੀਕੇ ਨਾਲ ਪਕਾਏ ਗਏ ਹਨ, ਕਿੰਨੀ ਮਾਤਰਾ ਵਿੱਚ ਖਾਧੇ ਗਏ ਹਨ, ਕਿਸੇ ਵਿਅਕਤੀ ਦੀ ਪਾਚਨ ਸਿਹਤ ਅਤੇ ਸਰੀਰ ਵੱਲੋਂ ਕੁਝ ਕਿਸਮ ਦੇ ਕਾਰਬੋਹਾਈਡ੍ਰੇਟਾਂ ਨੂੰ ਕਿਵੇਂ ਪ੍ਰੋਸੈਸ ਕੀਤਾ ਜਾਂਦਾ ਹੈ, ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ।ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਡਾਇਬਟੀਜ਼ ਐਂਡ ਡਾਈਜੈਸਟਿਵ ਐਂਡ ਕਿਡਨੀ ਡਿਜ਼ੀਸ (ਐੱਨਆਈਡੀਡੀਕੇ) ਮੁਤਾਬਕ, ਗੈਸ ਉਦੋਂ ਬਣਦੀ ਹੈ ਜਦੋਂ ਵੱਡੀ ਆਂਦਰ ਵਿੱਚ ਮੌਜੂਦ ਬੈਕਟੀਰੀਆ ਉਨ੍ਹਾਂ ਕਾਰਬੋਹਾਈਡ੍ਰੇਟਾਂ ਨੂੰ ਤੋੜਦੇ ਹਨ ਜੋ ਛੋਟੀ ਆਂਦਰ ਵਿੱਚ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦੇ।ਇਸ ਪ੍ਰਕਿਰਿਆ ਦੌਰਾਨ ਹਾਈਡ੍ਰੋਜਨ, ਮੀਥੇਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ। ਜਦੋਂ ਇਹ ਖਮੀਰੀਕਰਨ (ਫਰਮੈਂਟੇਸ਼ਨ) ਵੱਧ ਜਾਂਦਾ ਹੈ, ਤਾਂ ਇਸ ਕਾਰਨ ਪੇਟ ਫੁੱਲਣਾ, ਪੇਟ ਵਿੱਚ ਬੇਆਰਾਮੀ ਅਤੇ ਵੱਧ ਗੈਸ ਬਣਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

Prince

Read Previous

CEO Punjab thanks voters and BLOs;

Read Next

ਕੀ ਤੁਸੀਂ ਰਾਤ 2-3 ਵਜੇ ਜਾਗ ਜਾਂਦੇ ਹੋ ਅਤੇ ਮੁੜ ਨੀਂਦ ਨਹੀਂ ਆਉਂਦੀ, ਡਾਕਟਰ ਇਸ ਪਿੱਛੇ ਕੀ ਕਾਰਨ ਦੱਸਦੇ ਹਨ

Leave a Reply

Your email address will not be published. Required fields are marked *