ਰੋਟਰੀ ਕਲੱਬ ਫਰੀਦਕੋਟ ਵੱਲੋਂ ਸਵੈ ਰੋਜ਼ਗਾਰ ਦੇ ਮੰਤਵ ਨਾਲ ਸਬਜੀ ਵੇਚਣ ਲਈ ਰੇਹੜੀ ਦਾਨ ਕੀਤੀ।

ਰੋਟਰੀ ਕਲੱਬ ਫਰੀਦਕੋਟ ਵੱਲੋਂ ਸਵੈ ਰੋਜ਼ਗਾਰ ਦੇ ਮੰਤਵ ਨਾਲ ਸਬਜੀ ਵੇਚਣ ਲਈ ਰੇਹੜੀ ਦਾਨ ਕੀਤੀ।

ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ, 30 ਅਕਤੂਬਰ –  ਰੋਟਰੀ ਕਲੱਬ ਫਰੀਦਕੋਟ ਵੱਲੋਂ  ਸਵੈ ਰੋਜਗਾਰ ਦੇ ਮੰਤਵ ਨਾਲ ਇੱਕ ਲੋਵੜੰਦ ਨੂੰ ਸਬਜ਼ੀ ਦੀ ਰੇਹੜੀ ਦਾਨ ਕੀਤੀ ਹੈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਕਿਹਾ ਸਾਨੂੰ ਅਜਿਹਾ ਦਾਨ ਕਰਨਾ ਚਾਹੀਦਾ ਜਿਸ ਨਾਲ ਲੋੜਵੰਦ ਵਿਅਕਤੀ ਕਿਸੇ ਰੋਜਗਾਰ ਤੇ ਲੱਗੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ। ਉਨ੍ਹਾਂ ਨੇ ਕਿਹਾ ਜਿੱਥੇ ਇਸ ਪਰਿਵਾਰ ਦੇ ਵਿਅਕਤੀ ਨੂੰ ਰੇਹੜੀ ਪਹਿਲਾਂ ਕਿਰਾਏ ਤੇ ਲੈ ਸਬਜ਼ੀ ਵੇਚਣੀ ਪੈਂਦੀ ਸੀ ਤੇ ਘਰ ਦਾ ਗੁਜਾਰਾ ਔਖਾ ਹੋ ਜਾਂਦਾ ਸੀ ਪਰ ਹੁਣ ਰੋਟਰੀ ਕਲੱਬ ਵੱਲੋਂ ਲੋੜਵੰਦ ਵਿਅਕਤੀ ਨੂੰ ਰੇਹੜੀ ਦਿਵਾ ਟੈਨਸ਼ਨ ਮੁਕਤ ਕਰ ਦਿੱਤਾ ਕਿਉਂਕਿ ਹੁਣ ਇਸ ਪਰਿਵਾਰ ਨੂੰ ਚਿੰਤਾ ਨਹੀ ਰਹਿ ਗਈ ਅਸੀਂ ਕਿਸੇ ਨੂੰ ਕਿਰਾਇਆ ਦੇਣਾ ਹੈ। ਅਰਸ਼ ਸੱਚਰ ਨੇ ਅੱਗੇ ਕਿਹਾ ਰੋਟਰੀ ਕਲੱਬ ਇੱਕ ਨਾਮੀ ਸੰਸਥਾ ਹੈ ਜੋ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਇਹ ਕਾਰਜ ਰੋਟਰੀ ਕਲੱਬ ਦੇਂ ਮੈਂਬਰ ਵਿਸ਼ਾਲ ਬਾਂਸਲ ਦੇ ਜਨਮ ਦਿਨ ਮੌਕੇ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਸਿਰੇ ਚੜ੍ਹਿਆ। ਇਸ ਮੌਕੇ ਅਸ਼ੋਕ ਸੱਚਰ, ਤਰਨਜੋਤ ਕੋਹਲੀ, ਨਵਦੀਪ ਗਰਗ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਵਿਨੋਦ ਬਜਾਜ, ਪਵਨ ਵਰਮਾ, ਮਨਤ, ਅਮਰਦੀਪ ਸਿੰਘ ਆਦਿ ਹਾਜ਼ਰ ਸਨ।

Prince

Read Previous

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਤਿਸੰਗ ਸਮਾਗਮ ਕਰਵਾਇਆ

Read Next

ਸਵ:ਸੁਰਜੀਤ ਸਿੰਘ ਕੰਧਾਰੀ ਦੀ ਯਾਦ ’ਚ ਤੀਸਰਾ ਖੂਨਦਾਨ ਕੈਂਪ 31 ਨੂੰ

Leave a Reply

Your email address will not be published. Required fields are marked *