ਰੋਟਰੀ ਕਲੱਬ ਵੱਲੋਂ ਬੇਸਹਾਰਾ ਬੱਚਿਆਂ ਦੀ ਮਦਦ ਕੀਤੀ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 26 ਅਕਤੂਬਰ – ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਵਿਖੇ ਰਹਿੰਦੇ ਬੇਸਹਾਰਾ ਬੱਚਿਆਂ ਅਤੇ ਧਾਮ ਵਿਖੇ ਸੇਵਾ ਨਿਭਾਉਣ ਵਾਲੀਆਂ ਔਰਤਾਂ ਨੂੰ ਸਰਦੀਆਂ ਦੇ ਕੱਪੜੇ ਵੰਡ ਮਦਦ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਕਿਹਾ ਰੋਟਰੀ ਕਲੱਬ ਹਮੇਸ਼ਾ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਹਮੇਸ਼ਾਂ ਮੋਹਰੀ ਰਹਿੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਫਜੂਲ ਖਰਚੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਬੇਸਹਾਰਾ ਲੋੜਵੰਦਾਂ ਦੀ ਮਦਦ ਜਰੂਰ ਕਰਿਆ ਕਰਨ । ਇਸ ਮੌਕੇ ਅਰਵਿੰਦ ਛਾਬੜਾ, ਆਰ ਸੀ ਜੈਨ, ਪ੍ਰਵੀਨ ਸੱਚਰ, ਪਰਵਿੰਦਰ ਸਿੰਘ ਕੰਧਾਰੀ, ਗੌਰਵ ਸ਼ਰਮਾ, ਰਜਿੰਦਰ ਸ਼ਰਮਾ ਆਦਿ ਹਾਜ਼ਰ ਸਨ।
