ਸੀਰ ਸੁਸਾਇਟੀ’ ਬਾਬਾ ਫਰੀਦ ਮੇਲੇ ਤੇ ਲੰਗਰਾਂ ਲਈ ਹੋਲਸੇਲ ਮੁੱਲ ਤੇ ਦੇਵੇਗੀ ਪੱਤਿਆਂ ਦੇ ਡੂਨੇ

‘ਸੀਰ ਸੁਸਾਇਟੀ’ ਬਾਬਾ ਫਰੀਦ ਮੇਲੇ ਤੇ ਲੰਗਰਾਂ ਲਈ ਹੋਲਸੇਲ ਮੁੱਲ ਤੇ ਦੇਵੇਗੀ ਪੱਤਿਆਂ ਦੇ ਡੂਨੇ
ਸੀਰ ਸੁਸਾਇਟੀ ਵੱਲੋਂ ਬਾਬਾ ਫਰੀਦ ਜੀ ਮੇਲੇ ਮੌਕੇ ਲੰਗਰਾਂ ਸਮੇਂ ਸਟੀਲ ਦੇ ਬਰਤਨ ਵਰਤਣ ਦੀ ਅਪੀਲ
ਫਰੀਦਕੋਟ 27 ਅਗਸਤ-ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਵਾਤਾਵਰਣ ਲਈ 17 ਸਾਲਾਂ ਤੋਂ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ ਸੁਸਾਇਟੀ) ਵੱਲੋਂ ਵਾਤਾਵਰਣ ਲਈ ਕੀਤੇ ਜਾ ਰਹੇ ਉਪਰਲਿਆ ਤਹਿਤ ਇਸ ਵਾਰ ਬਾਬਾ ਸ਼ੇਖ ਫਰੀਦ ਆਗਮਨ ਪੁਰਬ (ਬਾਬਾ ਫਰੀਦ ਮੇਲੇ ) ਤੇਂ ਪੰਚਾਇਤਾਂ ਕਲੱਬਾਂ, ਸ਼ਹਿਰ ਵਾਸੀਆ ਸਵੇ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਲੰਗਰਾਂ ਮੌਕੇ ਪੱਤਿਆਂ ਵਾਲੇ ਡੋਨੇ ਤੇ ਥਾਲੀਆ ਆਦਿ ਲਾਗਤ ਮੁੱਲ ਤੇ ਬਿਨ੍ਹਾ ਨਫੇ ਨੁਕਸਾਨ ਤੋਂ ਦੇਣ ਦਾ ਪ੍ਰੋਗਰਾਮ ਉਲਕਿਆ ਗਿਆ ਹੈ । ਜਾਣਕਾਰੀ ਦਿੰਦਿਆ ਸੀਰ ਸੁਸਾਇਟੀ ਤੋਂ ਸ਼ਲਿੰਦਰ ਸਿੰਘ, ਸੰਦੀਪ ਅਰੋੜਾ, ਗੁਰਮੀਤ ਸਿੰਘ ਸੰਧੂ, ਬੱਬੂ ਸੰਧੂ, ਗੋਲਡੀ ਪੁਰਬਾ ਤੇ ਪਰਦੀਪ ਚਮਕ ਨੇ ਦੱਸਿਆ ਕਿ ਸੀਰ ਸੋਸਾਇਟੀ ਫਰੀਦਕੋਟ ਦੇ ਵਲੰਟੀਅਰ ਪਿਛਲੇ ਲੰਮੇ ਸਮੇਂ ਤੋਂ ਫਰੀਦਕੋਟ ਵਿਚ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਇਸ ਲਈ ਜੋ ਵੀ ਸੰਗਤ , ਸੋਸਾਇਟੀ, ਕਲੱਬ, ਪਿੰਡਾਂ ਦੀਆਂ ਲੰਗਰ ਕਮੇਟੀਆ ਲੰਗਰ ਲਗਾਉਣ ਦੀ ਸੇਵਾ ਕਰਨੀ ਚਾਹੁੰਦੇ ਹਨ ਉਹ ਕਿਸੇ ਵੀ ਸੀਰ ਸੁਸਾਇਟੀ ਦੇ ਮੈਂਬਰ ਨਾਲ ਸੰਪਰਕ ਕਰਕੇ ਆਪਣੇ ਲੰਗਰ ਵਿਚ ਵਰਤਣ ਲਈ ਡੂਨੇਆ ਦੀ ਜਾਣਕਾਰੀ ਦੇ ਦੇਣ ਓਸ ਹਿਸਾਬ ਨਾਲ ਬਿਨ੍ਹਾ ਕਿਸੇ ਨਫੇ ਨੁਕਸਾਨ ਤੇ ਹੋਲ ਸੇਲ ਰੇਟ ਤੇ ਉਹਨਾਂ ਨੂੰ ਪੱਤਿਆ ਦੋ ਡੂਨੇ ਥਾਲੀਆ ਆਦਿ ਬਰਤਨ ਸਹੀ ਸਮੇਂ ਤੇ ਉਪਲਬੱਧ ਕਰਵਾ ਦਿੱਤੇ ਜਾਣਗੇ । ਉਹਨਾਂ ਕਿਹਾ ਕਿ ਜੇਕਰ ਹੋ ਸਕੇ ਤਾਂ ਜਿਸ ਨੇ ਵੀ ਲੰਗਰ ਲਗਾਉਣਾ ਹੈ ਓਹ ਸਟੀਲ ਦੇ ਬਰਤਨਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰਾਂ ਦਾ ਕੂੜਾ ਕਰਕਟ ਨਾ ਬਚ ਸਕੇ। ਉਹਨਾਂ ਦੱਸਿਆ ਕਿ ਹਰ ਸਾਲ 23 ਸਤੰਬਰ ਨੂੰ ਮੇਲੇ ਦੀ ਸਮਾਪਤੀ ਤੋਂ ਬਾਅਦ 4-5 ਦਿਨਾਂ ਵਿਚ ਲੰਗਰ ਵਿਚ ਵਰਤੇ ਡਿਸਪੋਜ਼ਲ ਬਰਤਨਾਂ, ਪੋਲੀਥੀਨ ਅਤੇ ਹੋਰ ਕੂੜਾ ਕਰਕਟ ਸਾਫ ਕਰਕੇ ਆਪਣਾ ਫਰਜ਼ ਨਿਭਾਉਂਦੇ ਆ ਰਹੇ ਹਨ। ਉਹਨਾਂ ਦੱਸਿਆ ਕਿ ਮੇਲੇ ਦੌਰਾਨ ਲਗਾਏ ਲੰਗਰਾਂ ਕਾਰਣ ਸ਼ਹਿਰ ਦੀਆਂ ਸੜਕਾ ਤੇ ਪਲਾਸਟਿਕ ਥਰਮੋਕੋਲ ਆਦਿ ਡਿਸਪੋਜਲ ਆਦਿ ਕੂੜੇ ਦੇ ਢੇਰ ਲੱਗ ਜਾਂਦੇ ਹਨ । ਇਸ ਲਈ ਵਾਤਾਵਰਣ ਨੂੰ ਸਾਫ ਰੱਖਣ ਲਈ ਸੀਰ ਸੁਸਾਇਟੀ ਹਰ ਸਾਲ ਸ਼ਹਿਰ ਦੇ ਬਜਾਰਾਂ ਵਿੱਚੋ ਬੱਸ ਸਟੈਂਡ ਰੋਡ, ਕਾਲਿਜ ਰੋਡ, ਕੋਟਕਪੂਰਾ ਰੋਡ, ਮਾਈ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਤੱਕ ਟੀਮਾਂ ਬਣਾ ਕੇ ਟਰੈਕਟਰ ਟਰਾਲੀਆ ਕੱਹੀਆ, ਝਾੜੂ,ਥੈਲੇ ਬੱਠਲਾਂ ਆਦਿ ਨਾਲ ਸਫਾਈ ਕਰਕੇ ਵਾਤਾਵਰਣ ਲਈ ਖਤਰਨਾਕ ਡਿਸਪੋਜਲ ਥਰਮੋਕੋਲ ਆਦਿ ਪਲਾਸਟਿਕ ਦੇ ਡਿਸਪੋਜਲ ਨੂੰ ਇੱਕਠਾਂ ਕਰਕੇ ਕੂੜੇ ਵਾਲੇ ਡੰਪ ਤੇ ਸੁੱਟਿਆ ਜਾਂਦਾ ਹੈ । ਸੀਰ ਸੁਸਾਇਟੀ ਨੇ ਸਮੂਹ ਲੰਗਰ ਕਮੇਟੀਆਂ ਨੂੰ ਡਿਸਪੋਜਲ ਨਾ ਵਰਤਣ ਦੀ ਅਪੀਲ ਕਰਦਿਆ ਕਿਹਾ ਕਿ ਪੱਤਿਆ ਦੇ ਡੂਨੇ ਲੈਣ ਲਈ ਸੀਰ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਪੱਤਿਆ ਦੇ ਡੂੰਨੇ ਦੀ ਮੰਗ ਤੋਂ ਜਾਣੂ ਕਰਵਾ ਦਿੱਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਸਹੀ ਪ੍ਰਬੰਧ ਹੋ ਸਕੇ ਅਤੇ ਸਰਕਾਰ ਵੱਲੋਂ ਲਗਾਈ ਗਈ ਡਿਸਪੋਜਲ ਦੀ ਪਾਬੰਦੀ ਨੂੰ ਸ਼ਹਿਰ ਵਿੱਚ ਪੂਰਨ ਤੌਰ ਤੇ ਬੰਦ ਕਰਕੇ ਵਾਤਾਵਰਣ ਸਾਫ ਰੱਖਣ ਵਿੱਚ ਆਪਣਾ ਬਣਦਾ ਸਹਿਯੋਗ ਦੇਕੇ ਆਉਣ ਵਾਲੀਆ ਪੀੜੀਆ ਲਈ ਵਾਤਾਵਰਣ ਸਾਫ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕੀਏ ।

Prince

Read Previous

ਪੰਜਾਬ ਦੇ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਐਤਵਾਰ ਵੀ ਡਿਊਟੀ ‘ਤੇ ਰਹਿਣਗੇ ਹਾਜ਼ਰ

Read Next

ਟੈਕਸ ਬਾਰ ਐਸੋਸੀਏਸ਼ਨ ਵੱਲੋਂ ਇਨਕਮ ਟੈਕਸ ਅਫਸਰਾਂ ਨੂੰ ਕੀਤਾ ਸਨਮਾਨਿਤ।

Leave a Reply

Your email address will not be published. Required fields are marked *