ਭਾਈ ਘਨੱਈਆ ਜੀ ਸੇਵਾ ਸੋਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਨੂੰ ਕੀਤੇ ਗਏ 21 ਪੱਖੇ ਦਾਨ

ਭਾਈ ਘਨੱਈਆ ਜੀ ਸੇਵਾ ਸੋਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਨੂੰ  ਕੀਤੇ ਗਏ 21 ਪੱਖੇ ਦਾਨ 

ਪਰਵਿੰਦਰ ਸਿੰਘ ਕੰਧਾਰੀ

ਫ਼ਰੀਦਕੋਟ, 1 ਅਗਸਤ -ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਵਿਖੇ ਹੋਈ ਚੋਰੀ ਦੌਰਾਨ ਸਕੂਲ ‘ਚੋਂ 20 ਪੱਖੇ ਚੋਰੀ ਕਰ ਲਏ ਗਏ ਸਨ | ਅੱਤ ਦੀ ਗਰਮੀ ਕਾਰਨ ਸਕੂਲ ‘ਚ ਬੱਚਿਆਂ ਨੂੰ  ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਬੱਚਿਆਂ ਦੀ ਇਸ ਮੁਸ਼ਕਿਲ੍ਹ ਨੂੰ  ਧਿਆਨ ‘ਚ ਰੱਖਦੇ ਹੋਏ ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਸੰਧਵਾਂ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ 21 ਪੱਖਿਆਂ ਦਾ ਇੰਤਜ਼ਾਮ ਕੀਤਾ ਗਿਆ | ਸੁਸਾਇਟੀ ਵੱਲੋਂ ਇਹ ਪੱਖੇ ਸੁਸਾਇਟੀ ਦੇ ਸਰਪ੍ਰਸਤ ਪਰਮਜੀਤ ਸਿੰਘ ਸੰਧਵਾਂ, ਮੀਤ ਪ੍ਰਧਾਨ ਅਮਰਪ੍ਰੀਤ ਸਿੰਘ ਖ਼ਾਲਸਾ, ਡਾ ਬਰਜਿੰਦਰ ਸਿੰਘ, ਡਾ. ਗੋਪਾਲ ਕਟਾਰੀਆ, ਡਾ ਰਿੰਕੂ ਕਟਾਰੀਆ, ਸੰਦੀਪ ਸਿੰਘ ਖਾਲਸਾ, ਤੇਜਾ ਸਿੰਘ, ਬਲਕਾਰ ਸਿੰਘ ਹੈਪੀ ਨੇ ਸਕੂਲ ਮੁਖੀ ਪਰਮਜੀਤ ਕੌਰ,ਅਧਿਆਪਕ ਪਰਮਜੀਤ ਸਿੰਘ ,ਕੁਲਦੀਪ ਸਿੰਘ, ਵਿਨੈ ਸਰ, ਸ਼ਮਿੰਦਰ ਕੌਰ ਅਤੇ ਲੈਕਚਰਾਰ ਆਤਮਾ ਸਿੰਘ ਅਤੇ ਸਮੂਹ ਸਟਾਫ ਦੇ ਸੁਪਰਦ ਕੀਤੇ | ਸੁਸਾਇਟੀ ਵੱਲੋਂ ਪੱਖਿਆਂ ਦੀ ਸਾਰੀ ਲੁਆਈ ਦਾ ਸਾਰਾ ਖਰਚਾ ਵੀ ਖ਼ੁਦ ਕੀਤਾ ਗਿਆ | ਇਸ ਸੇਵਾ ‘ਚ ਲੈਕਚਰਾਰ ਰਣਜੀਤ ਸਿੰਘ, ਲੈਕਚਰਾਰ ਗੁਰਭੇਜ ਸਿੰਘ, ਮਾਸਟਰ ਸਿਕੰਦਰ ਸਿੰਘ, ਮਾਸਟਰ ਨਛੱਤਰ ਸਿੰਘ, ਮਾਸਟਰ ਜਗਮੋਹਨ ਸਿੰਘ, ਡਾ ਦੁਪਿੰਦਰ ਸਿੰਘ, ਡਾ ਰਾਜਿੰਦਰ ਸਿੰਘ ਰਾਜਾ, ਰਾਜਵੀਰ ਸਿੰਘ, ਗੁਰਮੀਤ ਸਿੰਘ ਲਖਵਿੰਦਰ ਗਿੱਲ,ਰਣਜੋਧ ਸਿੰਘ ਜੋਧੀ ਕੈਨੇਡਾ ਵਾਲੇ, ਸੱਤਪਾਲ ਜੇ.ਈ, ਤੇਜਾ ਸਿੰਘ, ਸੁਖਜੀਤ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ । ਜ਼ਿਕਰਯੋਗ ਹੈ ਕਿ ਇਸੇ ਮਹੀਨੇ ਹੀ ਵਰਖਾ ਦੀ ਰੁੱਤ ਨੂੰ  ਧਿਆਨ ‘ਚ ਰੱਖਦੇ ਹੋਏ ਇਹ ਸੰਸਥਾ ਵੱਲੋਂ ਪਿੰਡ ਦੇ ਵਾਟਰ ਵਰਕਸ ਦੇ ਪਾਣੀ ਦੇ ਟੈਂਕਾਂ ਦੀ ਸਫ਼ਾਈ ਕਰਵਾਈ ਗਈ । ਇਹ ਲਗਪਗ ਸੋਲਾਂ ਸੌ ਵਰਗ ਮੀਟਰ ਦੇ ਖੇਤਰਫਲ ਵਾਲੇ ਪਾਣੀ ਦੇ ਦੋ ਟੈਂਕ ਸਨ, ਜਿਨ੍ਹਾਂ ਦੀ ਸਫਾਈ ਨਰੇਗਾ ਮਜਦੂਰ ਅਤੇ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਈ ਗਈ । ਇਸ ਅਭਿਆਨ ਦੌਰਾਨ ਸੰਸਥਾ ਵੱਲੋਂ ਚਾਹ ਦਾ ਅਟੁੱਟ ਲੰਗਰ ਚਲਾਇਆ ਗਿਆ । ਅੰਤ ‘ਚ ਸੁਸਾਇਟੀ ਦੇ ਸਰਪ੍ਰਸਤ ਪਰਮਜੀਤ ਸਿੰਘ ਸੰਧਵਾਂ ਨੇ ਕਿਹਾ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਭਵਿੱਖ ‘ਚ ਸੇਵਾ ਕਾਰਜ ਨਿਰੰਤਰ ਕੀਤੇ ਜਾਣਗੇ | ਉਨ੍ਹਾਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ।

Prince

Read Previous

ਹੈੱਲਥ ਫ਼ਾਰ ਆਲ ਸੁਸਾਇਟੀ ਦੇ ਮੈਂਬਰ ਪ੍ਰਭਜੋਤ ਕੌਰ ਨੇ ਪਿਤਾ ਦਾ ਜਨਮ ਦਿਨ ਹਸਪਤਾਲ ‘ਚ ਫ਼ਰੂਟ ਵੰਡ ਕੇ ਮਨਾਇਆ

Read Next

ਐਮ.ਪੀ.ਏ.ਪੀ ਦੇ ਜ਼ਿਲ੍ਹਾ ਚੈਅਰਮੈਨ ਡਾਕਟਰ ਕੌਰ ਸਿੰਘ ਸੁਰਘੂਰੀ ਦੇ ਜਵਾਨ ਪੁੱਤ ਦੀ ਹੋਈ ਮੌਤ।

Leave a Reply

Your email address will not be published. Required fields are marked *