ਫ਼ਰੀਦਕੋਟ ਦੀ ਸਿਮਰਪ੍ਰੀਤ ਕੌਰ ਨੇ ਜੂਨੀਅਰ ਵਿਸ਼ਵ ਕੱਪ ਸ਼ੂਟਿੰਗ ‘ਚ ਜਿੱਤਿਆ ਸੋਨੇ ਦਾ ਤਗਮਾ

ਫ਼ਰੀਦਕੋਟ ਦੀ ਸਿਮਰਪ੍ਰੀਤ ਕੌਰ ਨੇ ਜੂਨੀਅਰ ਵਿਸ਼ਵ ਕੱਪ ਸ਼ੂਟਿੰਗ ‘ਚ ਜਿੱਤਿਆ ਸੋਨੇ ਦਾ ਤਗਮਾ
ਫ਼ਰੀਦਕੋਟ ਵਾਪਸ ਪਰਤਣ ਤੇ ਹੋਏਗਾ ਸ਼ਾਨਦਾਰ ਸੁਆਗਤ ਤੇ ਸਨਮਾਨ 
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਮਈ -ਫ਼ਰੀਦਕੋਟ ਦੇ ਇਤਿਹਾਸ ‘ਚ ਪਹਿਲੀ ਵਾਰ ਫ਼ਰੀਦਕੋਟ ਦੀ ਇੱਕ ਧੀ ‘ਸਿਮਰ ਪ੍ਰੀਤ ਕੌਰ ਪੁੱਤਰੀ ਸ਼ਮਿੰਦਰ ਸਿੰਘ ਬਰਾੜ-ਹਰਚਰਨ ਕੌਰ ਬਰਾੜ, ਵਾਸੀ ਹਰਿੰਦਰਾ ਨਗਰ ਫ਼ਰੀਦਕੋਟ ਨੇ ਜਰਮਨੀ ਦੇ ਸ਼ਹਿਰ ਸੁਹਲ ਵਿਖੇ ਚੱਲ ਰਹੇ ਆਈ.ਐੱਸ.ਐੱਸ.ਐੱਫ਼ ਜੂਨੀਅਰ ਵਿਸ਼ਵ ਕੱਪ ਦੇ ਦੇ 25 ਮੀਟਰ ਰੈਪਿਡ ਫ਼ਾਇਰ ਪਿਸਟਲ ਮੁਕਾਬਲੇ ‘ਚ ਸੋਨੇ ਦਾ ਤਗਮਾ ਜਿੱਤ ਕੇ ਜਿੱੱਥੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਪੰਜਾਬ ਅਤੇ ਫ਼ਰੀਦਕੋਟ ਦੇ ਨਾਮ ਨੂੰ  ਵੀ ਚਾਰ ਚੰਦ ਲਗਾਏ ਹਨ । ਇਨ੍ਹਾਂ ਦੇ ਨਾਲ ਟੀਮ ਵਿਜੈ ਵੀਰ ਸਿੱਧੂ ਮਾਨਸਾ ਪੰਜਾਬ ਨੇ ਮਿਕਸ ਟੀਮ ਦੇ ਰੂਪ ‘ਚ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਰੀਦਕੋਟ ਦੇ ਖੇਡ ਵਿਭਾਗ ਦੇ ਸ਼ੂਟਿੰਗ ਕੋਚ ਸੁਖਰਾਜ ਕੌਰ ਨੇ ਦੱਸਿਆ ਕਿ ਸਿਮਰ ਪ੍ਰੀਤ ਕੌਰ ਪਹਿਲਾਂ ਵੀ ਸਪੋਰਟਸ ਵਿੰਗ ਫ਼ਰੀਦਕੋਟ ਦੀ ਖਿਡਾਰਣ ਸੀ, ਜੋ ਬਾਅਦ ‘ਚ ਇੰਡੀਆ ਖੇਲੋ ਇੰਡੀਆ ਐਕਡਮੀ ਬਾਦਲ ‘ਚ ਚੱਲ ਗਈ | ਉੱਥੇ ਕੋਚ ਵੀਰਪਾਲ ਕੌਰ ਪਾਸੋਂ ਟਰੇਨਿੰਗ ਪ੍ਰਾਪਤ ਕਰ ਰਹੀ ਹੈ | ਇਹ ਵਿਦਿਆਰਥਣ ਆਕਸਬਿ੍ਜ ਸਕੂਲ ਕੋਟਕਪੂਰਾ ਦੀ 12 ਵੀਂ ਜਮਾਤ ਦੀ ਵਿਦਿਆਰਥਣਹੈ । ਇਸ ਖਿਡਾਰਣ ਨੂੰ  ਸੋਨੇ ਦਾ ਤਗਮਾ ਜਿੱਤਣ ਤੇ ਇਸ ਵਿਦਿਆਰਥਣ ਨੂੰ  ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਫ਼ਰੀਦਕੋਟ, ਉਲੰਪੀਅਨ ਸ਼ੂਟਰ, ਅਰਜਨਾ ਐਵਾਰਡੀ, ਐੱਸ.ਐੱਸ.ਪੀ.ਫ਼ਰੀਦਕੋਟ ਅਵਨੀਤ ਕੌਰ ਸਿੱਧੂ, ਪਰਮਿੰਦਰ ਸਿੰਘ ਸਿੱਧੂ ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ, ਖੇਡ ਵਿਭਾਗ ਦੇ ਸ਼ੂਟਿੰਗ ਕੋਚ ਸੁਖਰਾਜ ਕੌਰ ਨੇ ਵਧਾਈ ਦਿੱਤੀ ਹੈ । ਆਕਸਬਿ੍ਜ ਸਕੂਲ ਦੇ ਪਿ੍ੰਸੀਪਲ, ਸਕੂਲ ਦੇ ਪ੍ਰਬੰਧਕਾਂ ਨੇ ਸਿਮਰ ਪ੍ਰੀਤ ਕੌਰ ਨੂੰ  ਵਧਾਈ ਦਿੱਤੀ ਹੈ ।                              ਸਿਮਰਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਜਗਜੀਤ ਸਿੰਘ ਚਾਹਲ ਸਾਬਕਾ ਸਹਾਇਕ ਡਾਇਰੈੱਕਟਰ ਯੁਵਕ ਸੇਵਾਵਾਂ ਵਿਭਾਗ ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ, ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ, ਆਲ ਪ੍ਰੋਜੈੱਕਟ ਚੇਅਰਮੈੱਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਨੈਸ਼ਨਲ ਯੂਥ ਵੈੱਲਫ਼ੇਅਰ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਸੰਜੀਵ ਗਰਗ ਵਿੱਕੀ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਗੁਰਚਰਨ ਸਿੰਘ ਗਿੱਲ, ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਡਾ.ਸੰਜੀਵ ਗੋਇਲ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਹੈ । ਉਨ੍ਹਾਂ ਸਿਮਰ ਪ੍ਰੀਤ ਕੌਰ, ਉਸ ਦੇ ਪਿਤਾ ਸ਼ਮਿੰਦਰ ਸਿੰਘ ਬਰਾੜ, ਮਾਤਾ ਹਰਚਰਨ ਕੌਰ ਅਤੇ ਪੂਰੇ ਪ੍ਰੀਵਾਰ ਨੂੰ  ਜਿੱਤ ਦੀ ਵਧਾਈ ਦਿੱਤੀ ਹੈ ।

Prince

Read Previous

ਕੇਂਦਰ ਸਰਕਾਰ ਨੇ ਪੈਟ੍ਰੋਲ ਤੇ ਡੀਜ਼ਲ ਕੀਤਾ ਸਸਤਾ, ਪੜ੍ਹੋ ਕੀ ਹੋਣਗੀਆਂ ਨਵੀਆਂ ਕੀਮਤਾਂ

Read Next

ਪੰਜਾਬੀ ਸਿਨੇਮੇ ਨੂੰ ਮੁੜ ਸੁਰਜੀਤ ਵਾਲੀ ਜੋੜੀ ਹਰਭਜਨ ਮਾਨ ਅਤੇ ਮਨਮੋਹਨ ਸਿੰਘ ਫ਼ਿਰ ਹੋਏ ਸਰਗਰਮ

Leave a Reply

Your email address will not be published. Required fields are marked *