ਵਿਧਾਨ ਸਭਾ ਹਲਕਾ ਕੋਟਕਪੂਰਾ ਤੋ ਵਿਧਾਨ ਸਭਾ ਚੋਣ ਲੜਨ ਲਈ ਭਾਜਪਾ ਦੇ ਚਾਰ ਦਾਅਵੇਦਾਰ
ਵਿਧਾਨ ਸਭਾ ਹਲਕਾ ਕੋਟਕਪੂਰਾ ਤੋ ਵਿਧਾਨ ਸਭਾ ਚੋਣ ਲੜਨ ਲਈ ਭਾਜਪਾ ਦੇ ਚਾਰ ਦਾਅਵੇਦਾਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 18 ਜਨਵਰੀ 2022 – ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਹਲੇ ਐਲਾਨ ਨਹੀ ਕੀਤਾ ਪਰ ਕੋਟਕਪੂਰਾ ਤੋ ਭਾਜਪਾ ਦੇ ਵੱਡੇ ਆਗੂਆਂ ਨੇ ਆਪਣੀ ਦਾਵੇਦਾਰੀ ਠੋਕੀ ਹੈ। ਸੂਤਰਾਂ ਮੁਤਾਬਿਕ ਇਸ ਸੀਟ ਤੋਂ ਚੋਣ ਲੜਨ ਦੇ ਦਾਅਵੇਦਾਰਾਂ ਦੇ ਨਾਮ ਕੁਝ ਇਸ ਤਰ੍ਹਾਂ ਜਿਲ੍ਹਾ ਪ੍ਰਧਾਨ ਭਾਜਪਾ ਦੁਰਗੇਸ਼ ਸ਼ਰਮਾਂ, ਸੁਨੀਤਾ ਗਰਗ , ਅਜੀਤ ਪ੍ਰਕਾਸ਼ ਸ਼ਰਮਾ, ਅਤੇ ਜਿਲ੍ਹਾ ਯੂਥ ਪ੍ਰਧਾਨ ਗੌਰਵ ਕੱਕੜ ਹਨ। ਸੂਤਰਾਂ ਮੁਤਾਬਿਕ ਕੋਟਕਪੂਰਾ ਸੀਟ ਤੋ ਪ੍ਰਮੁੱਖ ਦਾਅਵੇਦਾਰੀ ਵਿੱਚ ਸਭ ਤੋ ਨਾਮ ਅੱਗੇ ਪ੍ਰਾਪਟੀ ਡੀਲਰ ਅਤੇ ਜਿਲ੍ਹਾ ਯੂਥ ਪ੍ਰਧਾਨ ਭਾਜਪਾ ਗੌਰਵ ਕੱਕੜ ਦਾ ਨਾਮ ਸਭ ਤੋ ਅੱਗੇ ਹੈ।
ਗੌਰਵ ਕੱਕੜ ਨੇ ਆਪਣੀ ਰਾਜਨੀਤਕ ਸਫਰ ਦੀ ਸ਼ੁਰੂਆਤ ਭਾਜਪਾ ਤੋ ਹੀ ਸ਼ੁਰੂ ਕੀਤੀ ਸੀ ਤੇ ਇਹ ਪੰਜਾਬ ਵਿੱਚ ਭਾਜਪਾ ਦੇ ਔਖੇ ਸਮੇਂ ਦੌਰਾਨ ਪਾਰਟੀ ਨਾਲ ਚੱਟਾਨ ਵਾਂਗ ਨਾਲ ਖੜ੍ਹੇ ਰਹੇ ਤੇ ਪਾਰਟੀ ਦੇ ਵਰਕਰਾਂ ਨਾਲ ਵੀ ਇਨ੍ਹਾਂ ਨੇ ਰਾਬਤਾ ਪੂਰਾ ਕਾਇਮ ਰੱਖਿਆ। ਗੌਰਵ ਕੱਕੜ ਨੇ ਕਿਹਾ ਜੇਕਰ ਪਾਰਟੀ ਹਾਈਕਮਾਂਡ ਮੈਨੂੰ ਵਿਧਾਨ ਸਭਾ ਹਲਕਾ ਫਰੀਦਕੋਟ ਜਾਂ ਕੋਟਕਪੂਰਾ ਸੀਟ ਤੋ ਚੋਣ ਲੜਨ ਦਾ ਮੌਕਾ ਦਿੰਦੀ ਹੈ ਤਾਂ ਉਹ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਆਪਣੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
