ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਰਸ਼ ਸੱਚਰ ਨੇ ਦਿੱਤੀ ਵਧਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 21 ਸਤੰਬਰ 2021- ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰ ਨੇ ਉਨ੍ਹਾਂ ਨੂੰ ਗੁਲਦਸਤਾ ਦੇ ਵਧਾਈ ਦਿੱਤੀ । ਇਸ ਮੌਕੇ ਤੇ ਅਰਸ਼ ਸੱਚਰ ਨੇ ਕਿਹਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ 90 ਦਿਨਾਂ ਵਿੱਚ ਪੰਜਾਬ ਦੇ ਰਿਕਾਰਡ ਤੋੜ ਵਿਕਾਸ ਦੇ ਕੰਮ ਹੋਣਗੇ ਤੇ ਪੰਜਾਬ ਸੂਬਾ ਹੋਰ ਤਰੱਕੀ ਕਰੇਗਾ। ਇਸ ਮੌਕੇ ਤੇ ਅਰਸ਼ ਸੱਚਰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਫਰੀਦਕੋਟ ਤੋ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜੀਰਾ ਤੋ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਹਾਜਰ ਸਨ।
