ਦੂਜੀ ਲਹਿਰ ਦਾ ਪਤਾ ਲਗਾਉਣ ਵਾਲੇ ਖੋਜੀ ਬੋਲੇ ਕਰੋਨਾ ਦੀ ਤੀਜੀ ਲਹਿਰ ਜਲਦੀ।

ਦੂਜੀ ਲਹਿਰ ਦਾ ਸਹੀ ਪਤਾ ਲਗਾਉਣ ਵਾਲੇ ਖੋਜੀ ਬੋਲੇ- ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ।

ਨਵੀਂ ਦਿੱਲੀ | ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਭ ਦੇ ਮਨ ਵਿੱਚ ਇਹੀ ਸਵਾਲ ਹੈ।

ਇਸ ਦੌਰਾਨ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ ਹੀ ਆ ਸਕਦੀ ਹੈ ਤੇ ਅਕਤੂਬਰ ‘ਚ ਇਹ ਚੋਟੀ ‘ਤੇ ਹੋਵੇਗੀ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਕੋਰੋਨਾ ਨੂੰ ਲੈ ਕੇ ਇਹ ਭਵਿੱਖਬਾਣੀ ਖੋਜੀਆਂ ਨੇ ਗਣਿਤ ਦੇ ਮਾਡਲ ਦੇ ਆਧਾਰ ‘ਤੇ ਕੀਤੀ ਹੈ। ਇਸ ਵਿੱਚ ਆਈਆਈਟੀ ਹੈਦਰਾਬਾਦ ਤੇ ਕਾਨਪੁਰ ਦੇ ਮਧੂਕੁਮੱਲੀ ਵਿੱਦਿਆਸਾਗਰ ਅਤੇ ਮਨਿੰਦਰ ਅਗਰਵਾਲ ਸ਼ਾਮਿਲ ਸਨ।

ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਇਨ੍ਹਾਂ ਦਾ ਸ਼ੱਕ ਢੁੱਕਵਾਂ ਬੈਠਿਆ ਸੀ। ਦੱਸਿਆ ਗਿਆ ਹੈ ਕਿ ਇਸ ਵਿੱਚ ਰੋਜ਼ ਕੋਰੋਨਾ ਦੇ ਨਵੇਂ 1-1 ਲੱਖ ਕੇਸ ਦੇਖਣ ਨੂੰ ਮਿਲ ਸਕਦੇ ਹਨ।

ਦੂਜੀ ਲਹਿਰ ਜਿੰਨੀ ਨਹੀਂ ਹੋਵੇਗੀ ਘਾਤਕ

ਖੋਜੀਆਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਜਿੰਨੀ ਘਾਤਕ ਤਾਂ ਨਹੀਂ ਹੋਵੇਗੀ ਪਰ ਫਿਰ ਵੀ ਸਾਵਧਾਨੀ ਵਰਤਣੀ ਪਵੇਗੀ।

Prince

Read Previous

ਸਾਫ਼ਟ ਡਰਿੰਕ ਦੇ ਨੁਕਸਾਨ ਕੀ ਕੀ ਹੁੰਦੇ ਹਨ ਜੋ ਸਾਨੂੰ ਨਹੀਂ ਪਤਾ।

Read Next

ਕਾਲਰ ਆਈਡੀ ਐਪ ਟਰੂਕਾਲਰ ਨਾਲ ਮੁਕਾਬਲਾ ਕਰਨ ਲਈ ਭਾਰਤੀ ਕਾਲਰ ਆਈਡੀ ਐਪ ਭਾਰਤ ਕਾਲਰ ਲਾਂਚ ਕੀਤੀ ਗਈ

Leave a Reply

Your email address will not be published. Required fields are marked *