ਪੰਜਾਬ ਗਊ ਸੇਵਾ ਕਮਿਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਸ਼੍ਰੀ ਮਹੇਸ਼ ਮੁਨੀ ਜੀ ਗਊਸ਼ਾਲਾ ਸਿੱਖਾਂ ਵਾਲਾ ਬੀੜ ਵਿਖੇ ਗਊ ਧਨ ਭਲਾਈ ਕੈੰਪ

ਪੰਜਾਬ ਗਊ ਸੇਵਾ ਕਮਿਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਸ਼੍ਰੀ ਮਹੇਸ਼ ਮੁਨੀ ਜੀ ਗਊਸ਼ਾਲਾ ਸਿੱਖਾਂ ਵਾਲਾ ਬੀੜ ਵਿਖੇ ਗਊ ਧਨ ਭਲਾਈ ਕੈੰਪ
ਫਰੀਦਕੋਟ 26 ਫਰਵਰੀ -ਸ਼੍ਰੀ ਸਚਿਨ ਸ਼ਰਮਾ, ਚੇਅਰਮੈਨ ਗਊ ਸੇਵਾ ਕਮਿਸ਼ਨ, ਪੰਜਾਬ, ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਡਾ. ਪ੍ਰੀਤੀ ਸਿੰਘ ਸੀ. ਈ. ਓ. ਗਊ ਸੇਵਾ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਪਸ਼ੂ ਭਲਾਈ ਕੈੰਪ ਸ਼੍ਰੀ ਮਹੇਸ਼ ਮੁਨੀ ਜੀ ਗਊਸ਼ਾਲਾ ਸਿੱਖਾਂ ਵਾਲਾ ਬੀੜ ਵਿਖੇ ਡਾ. ਰਾਜੀਵ ਛਾਬੜਾ,ਡਿਪਟੀ ਡਾਇਰੈਕਟਰ ਫਰੀਦਕੋਟ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ।
ਇਸ ਮੌਕੇ ਡਾ. ਰਾਜੀਵ ਛਾਬੜਾ ਨੇ ਗਊ ਧਨ ਦੇ ਸਮਾਜਿਕ ਮੱਹਤਵ ਵਿਸਥਾਰ ਨਾਲ ਦੱਸਿਆ ਤੇ ਡਾ. ਜਸਵਿੰਦਰ ਗਰਗ ਨੇ ਗਊ ਧਨ ਦੀ ਸੇਵਾ ਦਿਲ ਲਗਾ ਕੇ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਕੈੰਪ ਵਿੱਚ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਪਸ਼ੂਆਂ ਦਾ ਨਿਰੀਖਣ ਕਰਨ ਉਪਰੰਤ ਲੋੜਵੰਦ ਪਸ਼ੂਆਂ ਦਾ ਢੁੱਕਵਾਂ ਇਲਾਜ਼ ਕੀਤਾ ਗਿਆ। ਕੈੰਪ ਲਈ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ 25000 ਰੁਪਏ ਦੀਆਂ ਦਵਾਇਆਂ ਅਤੇ ਟੋਨਿਕ ਮੁਹਈਆ ਕਰਵਾਏ ਗਏ। ਇਸ ਮੌਕੇ ਤੇ ਪਸ਼ੂ ਪਾਲਣ ਵਿਭਾਗ ਤੋਂ ਡਾ. ਵਿਕਾਸ ਗੁਪਤਾ, ਡਾ. ਸੁਰਜੀਤ ਮੱਲ, ਡਾ. ਰੌਸ਼ਨ, ਸ਼੍ਰੀ ਜਸਪਾਲ ਸਿੰਘ, ਸ਼੍ਰੀ ਜਤਿੰਦਰ ਸਿੰਘ, ਸ਼੍ਰੀ ਸ਼ਾਮ ਸੁੰਦਰ ਸ਼ਰਮਾ, ਸ਼੍ਰੀ ਰਵੀਕਾਂਤ, ਇਕਬਾਲ ਸਿੰਘ ਯੁਵਰਾਜ ਸਿੰਘ ਤੇ ਲਖਵੀਰ ਸਿੰਘ ਹਾਜ਼ਰ ਸਨ। ਬਾਬਾ ਮਲਕੀਤ ਦਾਸ ਜੀ ਤੇ ਰਮੇਸ਼੍ਵਰ ਸਿੰਘ ਮੈਨੇਜਰ ਗਊਸ਼ਾਲਾ ਤੇ ਹਾਜ਼ਰ ਕਮੇਟੀ ਮੇਮਬਰਾਨ ਨੇ ਗਊ ਸੇਵਾ ਕਮਿਸ਼ਨ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।

Prince

Read Previous

ਜਲੰਧਰ 78 ਲੋਕਾਂ ਨੂੰ ਹੋਇਆ ਕੋਰੋਨਾ

Read Next

ਦਿੱਲੀ ਪੁਲਿਸ ਦੇ ASI ਨੇ ਕੀਤੀ ਖੁਦਕੁਸ਼ੀ, PCR ਵੈਨ ਚ ਖੁਦ ਨੂੰ ਮਾਰੀ ਗੋਲੀ।

Leave a Reply

Your email address will not be published. Required fields are marked *