ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਤੋਂ ਚੱਲੀ ਗੋਲ਼ੀਆਂ
ਇਸ ਵਾਰ ਹਮਲਾਵਰਾਂ ਨੇ ਬਣਾਇਆ ਇਮੀਗਰੇਸ਼ਨ ਸੈਂਟਰ ਦੇ ਮਾਲਿਕ ਨੂੰ ਆਪਣਾ ਨਿਸ਼ਾਨਾ , ਗਵਰਮੈਂਟ ਗਰਲਸ ਸਕੂਲ ਦੇ ਨੇੜੇ ਦਿੱਤਾ ਵਾਰਦਾਤ ਨੂੰ ਅੰਜਾਮ , ਇਮੀਗ੍ਰੇਸ਼ਨ ਸੈਂਟਰ ਦੇ ਮਾਲਿਕ ਦੇ ਬਾਂਹ ਵਿੱਚ ਵੱਜੀ ਗੋਲੀ , ਗੋਲੀ ਮਾਰ ਕੇ ਬਦਮਾਸ਼ ਹੋਏ ਫਰਾਰ ਪੁਲਿਸ ਨੂੰ ਮਾਮਲਾ ਜਾਪਦਾ ਹੈ ਸ਼ੱਕੀ , ਪੁਲਿਸ ਜਾਂਚ ਵਿੱਚ ਜੁਟੀ, ਜਖਮੀ ਦੀ ਰਾਹੁਲ ਕੱਕੜ ਵਜੋਂ ਹੋਈ ਪਛਾਣ। ਇੱਕ ਤੋਂ ਬਾਅਦ ਇੱਕ ਫਿਰੋਜ਼ਪੁਰ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਜਾਰੀ ਹੈ ਬੀਤੀ ਕੱਲ ਬਦਮਾਸ਼ਾਂ ਵੱਲੋਂ ਇੱਕ ਡਾਕਟਰ ਉੱਪਰ ਉਸਦੇ ਕਲੀਨਿਕ ਵਿੱਚ ਵੜ ਕੇ ਹੀ ਗੋਲੀ ਚਲਾਈ ਗਈ ਸੀ ਹੁਣ ਇਸ ਵਾਰ ਇਮੀਗਰੇਸ਼ਨ ਸੈਂਟਰ ਦੇ ਮਾਲਕ ਉੱਪਰ ਬਦਮਾਸ਼ਾਂ ਨੇ ਰਾਹ ਜਾਂਦੇ ਹੋਏ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ ਹੈ ਉਹ ਵੀ ਇਹ ਵਾਰਦਾਤ ਗਰਲ ਸਕੂਲ ਦੇ ਬਿਲਕੁਲ ਨੇੜੇ ਵਾਪਰੀ ਹੈ ਜਿਸ ਨੂੰ ਗੋਲੀ ਲੱਗੀ ਹੈ ਉਸਦਾ ਨਾਮ ਰਾਹੁਲ ਕੱਕੜ ਹੈ ਅਤੇ ਉਹ ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਹੈ ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਉਹ ਅਪਾਹਿਜ ਵੀ ਹੈ , ਜਿਸ ਵੇਲੇ ਹਮਲਾਵਰਾਂ ਨੇ ਉਸ ਉੱਪਰ ਗੋਲੀ ਚਲਾਈ ਉਸ ਸਮੇਂ ਉਹ ਆਪਣੀ ਐਕਟੀਵਾ ਤੇ ਜਾ ਰਿਹਾ ਸੀ , ਗੋਲੀ ਲੱਗਣ ਤੋਂ ਬਾਅਦ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਰਾਹੁਲ ਕੱਕੜ ਦਾ ਦੋਸਤ ਉੱਥੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਅਤੇ ਜਿਸ ਜਗ੍ਹਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਜਗਹਾ ਤੇ ਕੋਈ ਸੀਸੀਟੀਵੀ ਮੌਜੂਦ ਨਹੀਂ ਹੈ ਪੁਲਿਸ ਹੁਣ ਉਸ ਰਸਤੇ ਦੇ ਦੋਨਾਂ ਚੌਂਕਾਂ ਵਿੱਚ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ ਕੀ ਹਮਲਾ ਵਾਰਦਾਤ ਨੂੰ ਅੰਜਾਮ ਦੇ ਕੇ ਕਿਸ ਔਰ ਭੱਜੇ ਨੇ ਪੁਲਿਸ ਨੂੰ ਉਥੋਂ ਇੱਕ ਖੋਲ ਵੀ ਬਰਾਮਦ ਹੋਇਆ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਉਹ ਖੋਲ ਕਿਸ ਪਿਸਟਲ ਦਾ ਹੈ ਜਿਸ ਨਾਲ ਹਮਲਾਵਰਾਂ ਨੇ ਰਾਹੁਲ ਕੱਕੜ ਉੱਪਰ ਗੋਲੀ ਚਲਾਈ।
