ਦਸਮੇਸ਼ ਕਾਲਜ ਆਫ ਫਿਜ਼ੳਥਰੈਪੀ ’ਚ ਦਿਲ ਦੀਆਂ ਬਿਮਾਰੀਆਂ ਸੰਬੰਧੀ ਕਰਵਾਇਆ ਸੈਮੀਨਾਰ।

ਦਸਮੇਸ਼ ਕਾਲਜ ਆਫ ਫਿਜ਼ੳਥਰੈਪੀ ’ਚ ਦਿਲ ਦੀਆਂ ਬਿਮਾਰੀਆਂ ਸੰਬੰਧੀ ਕਰਵਾਇਆ ਸੈਮੀਨਾਰ।

ਡਾਕਟਰ ਗੁਰਪ੍ਰੀਤ ਸਿੰਘ ( ਡੀ.ਐੱਮ ਕਾਰਡੀਓਲੋਜੀ ) ਨੇ ਵਿਦਿਆਰਥੀਆਂ ਨਾਲ ਕੀਤੇ ਨੁਕਤੇ ਸਾਂਝੇ।

ਫ਼ਰੀਦਕੋਟ, 2 ਮਈ ( ਜਗਮੀਤ ਸੁੱਖਣਵਾਲਾ )-ਸਥਾਨਕ ਕਾਲਜ ਦਸਮੇਸ਼ ਕਾਲਜ ਆਫ ਫਿਜ਼ੳਥਰੈਪੀ ਫਰੀਦਕੋਟ ਵਿਖੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਵਿਸ਼ਾ ‘ਆਧੁਨਿਕ ਜੀਵਨ ਸ਼ੈਲੀ ’ਚ ਦਿਲ ਦੀਆਂ ਬਿਮਾਰੀਆਂ ਦਾ ਪ੍ਰਚਲਨ ਜੋਖਮ ਕਾਰਕ ਜੀਵਨ ਸ਼ੈਲੀ ’ਚ ਸੋਧ ਅਤੇ ਪ੍ਰਬੰਧਨ ਵਿਸ਼ੇ ਤੇ ਸੀ.ਐਮ.ਈ ਲੈਕਚਰਾਰ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ ਨਾਮਵਰ ਡਾ.ਗੁਰਪ੍ਰੀਤ ਸਿੰਘ, ਡੀ.ਐਮ. (ਕਾਰਡੀੳਲੋਜੀ) ਐਸੋਸੀਏਟ ਪ੍ਰੋਫੈਸਰ ਨੇ ਸੀ.ਐਮ.ਈ ਲੈਕਚਰ ਲਗਾਇਆ। ਡਾ.ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਕਾਰਨ, ਰੋਕਥਾਮ ਅਤੇ ਇਸ ਦੇ ਇਲਾਜ ’ਚ ਫਿਜੀੳਥਰੈਪਿਸਟ ਦੀ ਭੂਮਿਕਾ ਸੰਬੰਧੀ ਜਾਣੂ ਕਰਵਾਇਆ । ਇਸ ਸੀ.ਐਮ.ਈ ਲੈਕਚਰ ’ਚ ਡਾ.ਐਸ.ਪੀ.ਸਿੰਘ ਸਾਬਕਾ ਕੰਟਰੋਲਰ ਪ੍ਰੀਖਿਆਵਾਂ, ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸ ਫਰੀਦਕੋਟ ਚੀਫ ਗੈਸਟ ਵਜੋਂ ਸ਼ਾਮਲ ਹੋਏ। ਇਸ ਸਮੇਂ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਪੁਸਪਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਰਾਹੀਂ ਸਮਾਜ ਨੂੰ ਬਿਮਾਰੀਆਂ ਸੰਬੰਧੀ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੇ ਲੈਕਚਰ ਭਵਿੱਖ ਅੰਦਰ ਵੀ ਜਾਰੀ ਰਹਿਣਗੇ। ਅੰਤ’ਚ ਡਾ.ਪੁਸਪਦੀਪ ਸਿੰਘ ਪ੍ਰਿੰਸੀਪਲ ਨੇ ਡਾ.ਗੁਰਪ੍ਰੀਤ ਸਿੰਘ,ਡਾ.ਐਸ.ਪੀ.ਸਿੰਘ ਅਤੇ ਸੀ.ਐਮ.ਈ ਲੈਕਚਰਾਰ ’ਚ ਮੌਜੂਦ ਸਟਾਫ ਦਾ ਧੰਨਵਾਦ ਕੀਤਾ।

Prince

Read Previous

ਫਰੀਦਕੋਟ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ 300 ਅਤੇ ਰਾਜ ਵਿੱਚ ਪੰਜ ਹਜ਼ਾਰ ਵਾਧੂ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ-ਡਾ. ਬਲਬੀਰ ਸਿੰਘ

Read Next

ਪ੍ਰੀਗਾਬਾਲਿਨ 75 ਐਮ.ਜੀ ਤੋਂ ਉੱਪਰ ਕੈਪਸੂਲ ਤੇ ਗੋਲੀ ਤੇ ਮੁਕੰਮਲ ਪਾਬੰਦੀ

Leave a Reply

Your email address will not be published. Required fields are marked *