ਪ੍ਰਾਚੀਨ ਇਤਿਹਾਸਿਕ ਸ਼ਿਵ ਹਨੂੰਮਾਨ ਮੰਦਿਰ ਸਭਾ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਐਸ ਐਸ ਪੀ ਸ੍ਰੀਮਤੀ ਡਾ. ਪ੍ਰੱਗਿਆ ਜੈਨ ਮੱਥਾ ਟੇਕਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।

ਪ੍ਰਾਚੀਨ ਇਤਿਹਾਸਿਕ ਸ਼ਿਵ ਹਨੂੰਮਾਨ ਮੰਦਿਰ ਸਭਾ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਐਸ ਐਸ ਪੀ ਸ੍ਰੀਮਤੀ ਡਾ. ਪ੍ਰੱਗਿਆ ਜੈਨ ਮੱਥਾ ਟੇਕਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ।
ਫਰੀਦਕੋਟ, 26 ਫਰਵਰੀ (ਰਾਕੇਸ ਗਰਗ)- ਪ੍ਰਾਚੀਨ ਇਤਿਹਾਸਿਕ ਸ਼ਿਵ ਹਨੂੰਮਾਨ ਮੰਦਿਰ ਸਭਾ (ਰਜਿ) ਫਰੀਦਕੋਟ (ਸੰਤ ਧਨੀ ਰਾਮ ਗਊਸ਼ਾਲਾ ਅਨੰਦੇਆਣਾ ਗੇਟ, ਫਰੀਦਕੋਟ) ਵਿਖੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੀਨੀਅਰ ਪੁਲਸ ਕਪਤਾਨ ਸ੍ਰੀਮਤੀ ਡਾ. ਪ੍ਰੱਗਿਆ ਜੈਨ ਨੇ ਮੰਦਰ ਪਹੁੰਚ ਕੇ ਮੱਥਾ ਟੇਕਿਆ। ਇਸ ਮੌਕੇ ਮੰਦਿਰ ਕਮੇਟੀ ਵਲੋਂ ਸੀਨੀਅਰ ਪੁਲਸ ਕਪਤਾਨ ਸ੍ਰੀਮਤੀ ਡਾ. ਪ੍ਰੱਗਿਆ ਜੈਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਮੰਦਰ ਵਿਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਵਿਚ ਮੱਥਾ ਟੇਕਣ ਦਾ ਏਨਾ ਉਤਸ਼ਾਹ ਸੀ ਕਿ ਲੋਕਾਂ ਦੀਆਂ ਲੰਮੀਆਂ ਲੰਮੀਆਂ ਲਾਇਨਾਂ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਭੰਗ ਦਾ ਲੰਗਰ, ਫਰੂਟ ਦਾ ਪ੍ਰਸਾਦ ਵਰਤਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਕੱਲ ਆਲੂ ਪੁੜੀ ਦਾ ਲੰਗਰ ਲਗਾਇਆ ਜਾਵੇਗਾ। ਇਸ ਮੌਕੇ ਸਰਪ੍ਰਸਤ ਨੈਬ ਰਾਜ ਪੱਪੀ, ਵਾਇਸ ਪ੍ਰਧਾਨ ਨੀਲਮ ਵਰਮਾ, ਖਜਾਨਚੀ ਬਲਜਿੰਦਰ ਸਿੰਘ ਗੋਗੀ, ਪੰਡਿਤ ਪ੍ਰਮੋਦ ਸ਼ਰਮਾ, ਪੰਡਿਤਾਣੀ ਸੁਨੀਤਾ ਕੁਮਾਰੀ ਤੋਂ ਇਲਾਵਾ ਮੰਦਰ ਦੇ ਸੇਵਾਦਾਰ ਹਾਜਰ ਸਨ।

Prince

Read Previous

ਡੋਂਕੀ ਰੂਟ ਰਾਹੀਂ ਗਏ ਨੌਜਵਾਨਾਂ ਨਾਲ ਪਰਤਣ ’ਤੇ ਹਮਦਰਦੀ ਦੀ ਲੋੜ ਨਹੀਂ : ਮਨੋਹਰ ਲਾਲ ਖੱਟਰ

Read Next

5 ਆਈ.ਏ.ਐਸ. ਅਧਿਕਾਰੀ ਤੇ 1 ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ।

Leave a Reply

Your email address will not be published. Required fields are marked *