ਮੈਡੀਕਲ ਪ੍ਰੈਟੀਸ਼ਨਰਜ਼ ਐਸੋਸੀਏਸ਼ਨ ਬਲਾਕ ਖਾਰਾ ਦੀ ਮੀਟਿੰਗ।
ਫਰੀਦਕੋਟ 26 ਨਵੰਬਰ (ਪਰਵਿੰਦਰ ਸਿੰਘ ਕੰਧਾਰੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ,ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਖਾਰਾ ਦੀ ਮਹੀਨਾਵਾਰ ਮੀਟਿੰਗ ਪਿੰਡ ਵਾੜਾਦਰਾਕਾ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਦੇ ਮੀਤ ਪ੍ਰਧਾਨ ਡਾ.ਕੁਲਦੀਪ ਸਿੰਘ ਥਾੜਾ ਦੀ ਅਗਵਾਈ ਵਿੱਚ ਹੋਈ,ਮੀਟਿੰਗ ਦੀ ਸ਼ੁਰੂਆਤ ਕਰਦੇ ਸਟੇਜ ਦੀ ਕਾਰਵਾਈ ਜ਼ਿਲੇ ਦੇ ਮੁੱਖ ਬੁਲਾਰੇ ਡਾ.ਗੁਰਪਾਲ ਸਿੰਘ ਮੌੜ ਨੇ ਸੰਭਾਲੀ ਤੇ ਜ਼ਿਲੇ ਦੀਆਂ ਮਹੀਨੇ ਭਰ ਦੀਆਂ ਗਤੀਵਿਧੀਆਂ ਬਾਰੇ ਸਭ ਮੈਂਬਰਾਂ ਨੂੰ ਜਾਣਕਾਰੀ ਦਿੱਤੀ,ਉਸਤੋਂ ਉਪਰੰਤ ਜ਼ਿਲ੍ਹਾ ਪ੍ਰਧਾਨ ਡਾ.ਅੰਮ੍ਰਿਤਬੀਰ ਸਿੱਧੂ ਨੇ ਮੈਂਬਰਾਂ ਨੂੰ ਸੰਬੋਧਨ ਕੀਤਾ ਤੇ ਮੈਂਬਰਾਂ ਨੂੰ ਜਥੇਬੰਦੀ ਦੀਆਂ ਸਭ ਮੀਟਿੰਗਾਂ ਵਿੱਚ ਨਿਰੰਤਰ ਹਾਜ਼ਰ ਹੋਣ ਦੀ ਅਪੀਲ ਕੀਤੀ ਅਤੇ ਸਭ ਮੈਂਬਰਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਤਰਫੋਂ ਸ਼ਾਮਲ ਹੋਣ ਦੀ ਅਪੀਲ ਕੀਤੀ।ਉਸ ਤੋਂ ਬਾਅਦ ਬਲਾਕ ਦੇ ਪ੍ਰੈਸ ਸੈਕਟਰੀ ਡਾ.ਸੰਜੀਵ ਚਾਵਲਾ ਮੌੜ ਤੇ ਬਲਾਕ ਦੇ ਜਨਰਲ ਸੈਕਟਰੀ ਡਾ.ਦਲਜੀਤ ਸਿੰਘ ਢਿੱਲੋਂ ਵਾੜਾਦਰਾਕਾ ਤੇ ਬਲਾਕ ਖਜ਼ਾਨਚੀ ਡਾ.ਮਨਜੀਤ ਸਿੰਘ ਖਾਰਾ ਵੱਲੋਂ ਪਿਛਲੇ ਦਿਨੀਂ ਆਰ ਐਮ ਪੀ ਡਾਕਟਰ ਤੇ ਮੈਡੀਕਲ ਸਟੋਰ ਮਾਲਕਾਂ ਤੇ ਲੁਟੇਰਿਆਂ ਵੱਲੋਂ ਹੋਏ ਹਮਲੇ ਤੇ ਚਿੰਤਾ ਪ੍ਰਗਟ ਕੀਤੀ। ਸਾਥੀਆਂ ਨੂੰ ਰਾਤ ਸਮੇਂ ਕਲੀਨਿਕ ਤੋਂ ਘਰ ਵਾਪਿਸ ਤੇ ਰਾਤ ਸਮੇਂ ਅਨਜਾਣ ਮਰੀਜ਼ਾਂ ਨੂੰ ਦਵਾਈ ਦੇਣ ਸਮੇਂ ਸਾਵਧਾਨੀ ਵਰਤਣ ਲਈ ਕਿਹਾ। ਮੀਟਿੰਗ ਵਿੱਚ ਹਾਜ਼ਰ ਆਹੁਦੇਦਾਰ ਅਤੇ ਮੈਂਬਰ – ਡਾ.ਵੇਦ ਪ੍ਰਕਾਸ਼ ਸ਼ਰਮਾਂ ਕੁਹਾਰਵਾਲਾ ਚੇਅਰਮੈਨ,ਡਾ.ਦਲਜੀਤ ਸਿੰਘ ਕਟਾਰੀਆ ਹਰੀ ਨੌਂ,ਡਾ.ਜਸਪਾਲ ਸਿੰਘ ਗੋਰਾ ਮੀਤ ਪ੍ਰਧਾਨ ਵਾਂਦਰ ਜਟਾਣਾਂ,ਡਾ.ਬਲਤੇਜ ਸਿੰਘ ਮੌੜ ਸਹਿ ਖਜ਼ਾਨਚੀ,ਡਾ.ਮਨਪ੍ਰੀਤ ਸਿੰਘ ਵਾੜਾਦਰਾਕਾ ਮੀਤ ਪ੍ਰਧਾਨ,ਡਾ.ਰਾਜੀਵ ਮੌੜ,ਡਾ.ਜਸਵਿੰਦਰ ਸਿੰਘ ਮੌੜ,ਡਾ.ਸੁਖਜਿੰਦਰ ਸਿੰਘ,ਡਾ.ਮਨਜੀਤ ਸ਼ਰਮਾ,ਸਤਨਾਮ ਸਿੰਘ,ਡਾ.ਸੁਖਰਾਜ ਸਿੰਘ ਮਾਨ ਤੇ ਮੈਂਬਰ ਆਦਿ ਹਾਜ਼ਰ ਸਨ।
