ਨਾਮੀ ਸਮਾਜ ਸੇਵੀ ਸਵ. ਵਿਨੋਦ ਬਾਂਸਲ ਦੀ ਯਾਦ ਲਗਾਇਆ ਰੋਟਰੀ ਨੇ ਲਗਾਇਆ ਮੈਗਾ ਕੈਂਸਰ ਚੈੱਕਅੱਪ ਕੈਂਪਕੈਂਪ ਦੌਰਾਨ 286 ਲੋਕਾਂ ਦੀ ਕੀਤੀ ਗਈ ਤਸੱਲੀ ਬਖਸ਼ ਢੰਗ ਨਾਲ ਜਾਂਚ

ਨਾਮੀ ਸਮਾਜ ਸੇਵੀ ਸਵ. ਵਿਨੋਦ ਬਾਂਸਲ ਦੀ ਯਾਦ ਲਗਾਇਆ ਰੋਟਰੀ ਨੇ ਲਗਾਇਆ ਮੈਗਾ ਕੈਂਸਰ ਚੈੱਕਅੱਪ ਕੈਂਪਕੈਂਪ ਦੌਰਾਨ 286 ਲੋਕਾਂ ਦੀ ਕੀਤੀ ਗਈ ਤਸੱਲੀਬਖਸ਼ ਢੰਗ ਨਾਲ ਜਾਂਚ

ਫ਼ਰੀਦਕੋਟ, 25 ਮਈ ( ਪਰਵਿੰਦਰ ਸਿੰਘ ਕੰਧਾਰੀ )-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਆਰਮੀ ਕੈਂਟ ਫ਼ਰੀਦਕੋਟ ਵਿਖੇ ਰੋਟੇਰੀਅਨ ਸਵ.ਵਿਨੋਦ ਬਾਂਸਲ ਪਾਸਟ ਡਿਸਟਿ੍ਰਕ ਗਵਰਨਰ 3011 ਦੀ ਯਾਦ ’ਚ ਮੈਗਾ ਕੈਂਸਰ ਚੈੱਕਅੱਪ ਕੈਂਪ ਜਿੰਦਲ ਹੈੱਲਥ ਕੇਅਰ ਫ਼ਰੀਦਕੋਟ, ਸਿਵਲ ਹਸਪਤਾਲ ਫ਼ਰੀਦਕੋਟ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੀਮਤੀ ਮੋਨਿਕਾ ਅਵਸਥੀ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਰੋਟਰੀ ਕਲੱਬ ਵੱਲੋਂ ਨਿਰੰਤਰ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਹੁਣ ਉਨ੍ਹਾਂ ਵੱਲੋਂ ਆਰਮੀ ਕੈਂਟ ’ਚ ਕੈਂਪ ਲਗਾਉਣ ਵੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਰੋਟਰੀ ਵੱਲੋਂ ਦੇਸ਼ ਅਤੇ ਦੁਨੀਆਂ ਅੰਦਰ ਲਗਭਗ ਪੋਲੀਓ ਦੇ ਖਾਤਮੇੇ ਵਾਸਤੇ ਰੋਟਰੀ ਕਲੱਬ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਰੋਟਰੀ ਕਲੱਬ ਫ਼ਰੀਦਕੋਟ ਹਮੇਸ਼ਾ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਕੈਂਪ ਲਗਾਉਂਦਾ ਹੈ। ਅੱਜ ਦਾ ਕੈਂਪ ਵੀ ਆਰਮੀ ਦੇ ਪ੍ਰੀਵਾਰਾਂ ਲਈ ਲਗਾਇਆ ਗਿਆਹੈ। ਅੰਤ ’ਚ ਰੇਟਰੀ ਕਲੱਬ ਦੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਸਮੂਹ ਕਲੱਬ ਮੈਂਬਰਾਂ ਦੀ ਬਦੌਲਤ ਰੋਟਰੀ ਕਲੱਬ ਫ਼ਰੀਦਕੋਟ ਵੱਡੇ ਪੱਧਰ ਤੇ ਸਮਾਜ ਸੇਵਾ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਭਵਿੱਖ ’ਚ ਵੀ ਅਜਿਹੇ ਕੈਂਪ ਨਿਰੰਤਰ ਲਗਾਏ ਜਾਣਗੇ। ਇਸ ਕੈਂਪ ਦੌਰਾਨ 208 ਔਰਤ ਅਤੇ 78 ਬੱਚਿਆਂ ਦੀ ਤਸੱਲੀਬਖਸ਼ ਢੰਗ ਨਾਲ ਜਾਂਚ ਕੀਤੀ ਗਈ। ਕੈਂਪ ਦੌਰਾਨ ਕੈਂਸਰ ਦੀ ਜਾਂਚ, ਗਾਇਨੀ, ਈ.ਐਨ.ਟੀ, ਕਮਿਊਨਟੀ ਮੈਡੀਸਨ, ਦੰਦਾਂ ਅਤੇ ਜਨਰਲ ਰੋਗਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਲੋਂੜੀਦੇ ਟੈਸਟ ਮੁਫ਼ਤ ਕੀਤੇ ਗਏ। ਇਸ ਕੈਂਪ ਦੌਰਾਨ ਡਾ.ਦਾਨਿਸ਼ ਜਿੰਦਲ, ਡਾ.ਵਰਸ਼ਾ ਜਿੰਦਲ, ਡਾ.ਜਸਮੀਤ ਮਠਾੜੂ, ਡਾ.ਇਸ਼ਾਨ ਅਰੋੜਾ, ਡਾ.ਬਬੀਤਾ, ਡਾ.ਨਵਜੋਤ ਸਿੰਘ, ਡਾ.ਅੰਕਰਮਿਤਾ ਬਰੋਡੋਲੇ, ਡਾ.ਸ਼ੀਨਮ, ਡਾ.ਸ਼ੀਨੂੰ ਗੋਇਲ, ਡਾ.ਰਣਜੋਧ ਸਿੰਘ, ਡਾ. ਰਮਨਜੀਤ , ਡਾ.ਸਤਪ੍ਰੀਤ, ਡਾ.ਅਕਸ਼ਿਤ ਸਿੰਗਲਾ, ਡਾ. ਵਿਧੀ, ਡਾ.ਵਿਵੇਕ, ਡਾ.ਯਾਸ਼ੂ, ਡਾ.ਵਿਨਰ, ਹਰਬਿੰਦਰ ਕੌਰ ਸਟਾਫ਼ ਨਰਸ, ਸਿਮਰਜੀਤ ਕੌਰ ਲੈਬ ਸਹਾਇਕ, ਸੁਖਪ੍ਰੀਤ ਕੌਰ ਰੇਡੀਓਗ੍ਰਾਫ਼ਰ, ਲਖਵੀਰ ਸਿੰਘ, ਰਣਜੀਤ ਸਿੰਘ, ਦੋਹੇਂ ਡਰਾਈਵਰ, ਜਸਕਰਨ ਸਿੰਘ ਹੈੱਲਪਰ ਨੇ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਅਸ਼ੋਕ ਸੱਚਰ, ਪ੍ਰਵੀਨ ਕਾਲਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਨਵੀਸ਼ ਛਾਬੜਾ, ਸੰਜੀਵ ਗਰਗ ਵਿੱਕੀ, ਕੇ.ਪੀ.ਸਿੰਘ ਸਰਾਂ, ਡਾ.ਵਿਸ਼ਵ ਮੋਹਨ ਗੋਇਲ, ਯੁਗੇਸ਼ ਗਰਗ, ਪਰਵਿੰਦਰ ਸਿੰਘ ਕੰਧਾਰੀ ਨੇ ਕੈਂਪ ਦੀ ਸਫ਼ਲਤਾ ਲਈ ਅਹਿਮ ਯੋਗਦਾਨ ਦਿੱਤਾ।

Prince

Read Previous

ਤਰਨਜੋਤ ਸਿੰਘ ਕੋਹਲੀ ਦੂਜੀ ਵਾਰ ਰੋਟਰੀ ਕਲੱਬ ਜ਼ਿਲਾ 3090 ਦੇ ਗਰੀਟਿੰਗ ਚੇਅਰਮੈਨ ਬਣੇ

Read Next

ਮੈਡੀਕਲ ਪ੍ਰੈਕਟੀਸਨ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਦਾ ਵਫ਼ਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਰਮਜੀਤ ਅਨਮੋਲ ਨੂੰ ਮਿਲਿਆ।

Leave a Reply

Your email address will not be published. Required fields are marked *