ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 25 ਅਕਤੂਬਰ – ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵੱਲੋਂ ਕੋਟਕਪੂਰਾ ਸ਼ਹਿਰ ਵਿੱਚ ਸਥਿਤ ਆਸ਼ਰਮ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।ਜਿਸ ਵਿੱਚ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਹਰਜੋਤ ਭਾਰਤੀ ਜੀ ਨੇ ਕਿਹਾ ਕਿ ਸਾਰਾ ਭਾਰਤ ਹਰ ਸਾਲ ਦੀਵਾਲੀ ਦੇ ਤਿਉਹਾਰ ਨੂੰ ਬਹੁਤ ਹੀ ਖੁਸ਼ੀ ਨਾਲ ਮਨਾਉਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਮੱਸਿਆ ਦੀ ਹਨੇਰੀ ਰਾਤ ਨੂੰ ਖੁਸ਼ੀਆਂ ਭਰਿਆ ਦੀਵਾਲੀ ਦਾ ਪਰਵ ਮਨਾਇਆ ਜਾਂਦਾ ਹੈ। ਕਿਉਂਕਿ ਇਸ ਦਿਨ ਪ੍ਰਭੂ ਸ਼੍ਰੀਰਾਮ ਆਸੁਰੀ ਸ਼ਕਤੀਆਂ ਦਾ ਨਾਸ਼ ਕਰਕੇ ਅਯੁੱਧਿਆ ਵਾਪਸ ਆਏ ਸਨ। ਇਸ ਦਾ ਸੰਕੇਤਕ ਅਰਥ ਇਹੀ ਹੈ ਕਿ ਜੀਵਨ ਦੇ ਦੁੱਖ ਭਰੀ ਕਾਲੀ ਰਾਤ ਉਦੋਂ ਦੂਰ ਹੁੰਦੀ ਹੈ ਜਦੋਂ ਸਾਡੇ ਜੀਵਨ ਦੇ ਅੰਦਰ ਪ੍ਰਮਾਤਮਾ ਦਾ ਆਗਮਨ ਹੁੰਦਾ ਹੈ। ਤਾਂ ਹਰ ਅਸ਼ੁੱਭ ਘੜੀ ਸ਼ੁਭ ਘੜੀ ਵਿਚ ਬਦਲ ਜਾਂਦੀ ਹੈ। ਦੀਵਾਲੀ ਦੇ ਪਾਵਨ ਤਿਉਹਾਰ ਤੇ ਲਕਸ਼ਮੀ ਜੀ ਅਤੇ ਗਣੇਸ਼ੀ ਦਾ ਵੀ ਪੂਜਨ ਕੀਤਾ ਜਾਂਦਾ ਹੈ, ਇਸ ਦਾ ਭਾਵ ਇਹੀ ਹੈ ਕਿ ਸਾਡੀ ਬੁੱਧੀ ਨੂੰ ਪ੍ਰਕਾਸ਼ਿਤ ਕਰ ਧਨ ਨੂੰ ਸਹੀ ਕੰਮਾਂ ਵਿੱਚ ਲਗਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਦੇ ਨਾਲ ਹੀ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦੀ 52 ਰਾਜਿਆਂ ਨਾਲ ਮੁਕਤ ਹੋਈ ਸੀ ।ਇਸੇ ਕਾਰਨ ਹੀ ਸਿੱਖ ਭਰਾ ਭੈਣ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿਚ ਵੀ ਧੂਮਧਾਮ ਨਾਲ ਮਨਾਉਂਦੇ ਹਨ। ਇਸੇ ਹੀ ਕਾਰਨ ਪੂਰੇ ਨਗਰਾਂ ਅਤੇ ਸ਼ਹਿਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ। ਇਸ ਦੇ ਨਾਲ ਸਾਰਾ ਵਾਤਾਵਰਨ ਸ਼ੁੱਧ ਹੋ ਜਾਂਦਾ ਹੈ। ਸਾਧਵੀ ਜੀ ਨੇ ਸਾਰਿਆਂ ਨੂੰ ਸਰ੍ਹੋਂ ਦੇ ਤੇਲ ਦੇ ਦੀਵੇ ਜਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤੇਲ ਦੇ ਦੀਵੇ ਜਗਾਉਣ ਦੇ ਨਾਲ ਸਾਰੇ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ ਅਤੇ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ। ਜਿਸ ਪ੍ਰਕਾਰ ਅਸੀਂ ਬਾਹਰੀ ਰੂਪ ਵਿੱਚ ਦੀਪਮਾਲਾ ਕਰਦੇ ਦੇ ਹਾਂ, ਉਸੇ ਹੀ ਪ੍ਰਕਾਰ ਸਾਡੇ ਅੰਦਰ ਵੀ ਦੀਪਮਾਲਾ ਜਗ ਰਹੀ ਹੈ।ਜਦੋਂ ਸਾਡੇ ਜੀਵਨ ਵਿਚ ਪੂਰਨ ਗੁਰੂ ਦਾ ਆਗਮਨ ਹੁੰਦਾ ਹੈ ਤਦ ਅਸੀਂ ਅਜਿਹੇ ਹੀ ਪ੍ਰਕਾਸ਼ ਦਾ ਅਨੁਭਵ ਆਪਣੇ ਅੰਦਰ ਕਰਦੇ ਹਾਂ ।ਅੰਤ ਸਾਧਵੀ ਭੈਣਾਂਰਾਹੀਂ ਮਧੁਰ ਭਜਨਾਂ ਦਾ ਗਾਇਨ ਕੀਤਾ ਗਿਆ ਅਤੇ ਸਾਰੀ ਸੰਗਤਾਂ ਨੇ ਨੱਚ ਗਾ ਕੇ ਆਪਣੀ ਖੁਸ਼ੀ ਨੂੰ ਵਿਅਕਤ ਕੀਤਾ। ਅੰਤ ਸਾਧਵੀ ਜੀ ਨੇ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
