ਐਮ.ਪੀ.ਏ.ਪੀ ਦੇ ਜ਼ਿਲ੍ਹਾ ਚੈਅਰਮੈਨ ਡਾਕਟਰ ਕੌਰ ਸਿੰਘ ਸੁਰਘੂਰੀ ਦੇ ਜਵਾਨ ਪੁੱਤ ਦੀ ਹੋਈ ਮੌਤ
ਅਰਸ਼ਦੀਪ ਨੇ ਹੁਣੇ ਹੀ ਕਨੇਡਾ ਜਾਣ ਵਾਸਤੇ ਲਈ ਸੀ ਜਹਾਜ਼ ਦੀ ਟਿਕਟ
ਫਰੀਦਕੋਟ 7 ਅਗਸਤ ( ਜਗਮੀਤ ਸੁੱਖਣਵਾਲਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਜ਼ਿਲ੍ਹਾ ਫਰੀਦਕੋਟ ਦੇ ਚੇਅਰਮੈਨ ਡਾਕਟਰ ਕੌਰ ਸਿੰਘ ਸੁਰਘੂਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਪੁਜਾ ਜਦੋਂ ਉਨ੍ਹਾਂ ਦੇ ਨੌਜਵਾਨ ਸਪੁੱਤਰ ਅਰਸ਼ਦੀਪ ਸਿੰਘ 22 ਸਾਲਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ , ਅਰਸ਼ਦੀਪ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੂਰਘਰੀ ਵਿਖੇ ਕੀਤਾ ਜਾਵੇਗਾ । ਜਿਕਰਯੋਗ ਹੈ ਕਿ ਅਰਸ਼ਦੀਪ ਨੇ ਸਟੱਡੀ ਵੀਜੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਵੀਜ਼ਾ ਪ੍ਰਾਪਤ ਕਰ ਲਿਆ ਸੀ ਅਤੇ ਕਨੇਡਾ ਜਾਣ ਦੀ ਬਿਲਕੁਲ ਤਿਆਰੀ ਸੀ , ਅਜੇ ਹਾਲ ਦੀ ਘੜੀ ਹੀ ਹਵਾਈ ਜਹਾਜ਼ ਦੀ ਟਿਕਟ ਖ੍ਰੀਦੀ ਸੀ ਪਰ ਡਾਹਢੇ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ , ਕਿ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ । ਇਸ ਦੁੱਖ ਦੀ ਘੜੀ ਵਿੱਚ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ , ਡਾਕਟਰ ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ , ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ , ਡਾਕਟਰ ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ , ਡਾਕਟਰ ਐਚ .ਐਸ ਵੋਹਰਾ ਜ਼ਿਲ੍ਹਾ ਖਜ਼ਾਨਚੀ ਨੇ ਸਾਂਝੇ ਤੌਰ ਤੇ ਦਿੱਤੀ ਮੌਕੇ ਡਾਕਟਰ ਕਸ਼ਮੀਰ ਸਿੰਘ ਵਾਇਸ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਗੁਰਜੰਟ ਸਿੰਘ ਝੱਖੜਵਾਲਾ, ਡਾਕਟਰ ਜਸਵਿੰਦਰ ਸਿੰਘ ਖੀਵਾ, ਡਾਕਟਰ ਗੁਰਤੇਜ ਸਿੰਘ ਖਾਲਸਾ, ਡਾਕਟਰ ਇਕਬਾਲ ਸਿੰਘ ਗੋਲੇਵਾਲਾ ਸਾਰੇ ਉੱਚ ਪੱਧਰੀ ਕਮੇਟੀ ਮੈਂਬਰ ਡਾਕਟਰ ਰੁਕੇਸ ਕੁਮਾਰ ਜੈਤੋ ਜਿਲਾ ਮੀਤ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਬਰਾੜ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਰਾਜ ਪੰਜਗਰਾਈਂ ਜ਼ਿਲ੍ਹਾ ਸਹਾਇਕ ਜਰਨਲ ਸਕੱਤਰ, ਡਾਕਟਰ ਗੁਰਤੇਜ ਸਿੰਘ ਦਾਣਾ ਰੋਮਾਣਾ ਜ਼ਿਲ੍ਹਾ ਸਹਾਇਕ ਖਜ਼ਾਨਚੀ, ਡਾਕਟਰ ਪੇ੍ਮ ਨਾਥ ਢੁੱਡੀ ਜ਼ਿਲ੍ਹਾ ਅਤੇ ਡਾਕਟਰ ਗੁਰਪ੍ਰੀਤ ਸ਼ਰਮਾ ਜ਼ਿਲ੍ਹਾ ਡੈਲੀਗੇਟ ਤੋਂ ਇਲਾਵਾ ਡਾਕਟਰ ਸੁਖਚੈਨ ਸਿੰਘ ਸੰਧੂ ਬਲਾਕ ਪ੍ਰਧਾਨ ਕੋਟਕਪੂਰਾ, ਡਾਕਟਰ ਸਤਨਾਮ ਸਿੰਘ ਸਿੱਧੂ ਬਲਾਕ ਪ੍ਰਧਾਨ ਬਰਗਾੜੀ, ਡਾਕਟਰ ਹਰਭਜਨ ਸਿੰਘ ਸੇਵੇਵਾਲਾ ਬਲਾਕ ਪ੍ਰਧਾਨ ਜੇਤੋ, ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈਂ, ਡਾਕਟਰ ਗੁਰਨੈਬ ਸਿੰਘ ਮੱਲਾ ਬਲਾਕ ਪ੍ਰਧਾਨ ਬਾਜਾਖਾਨਾ, ਡਾਕਟਰ ਅਮਿਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਫਰੀਦਕੋਟ, ਡਾਕਟਰ ਅਮਿ੍ਤਵੀਰ ਸਿੰਘ ਸਿੱਧੂ ਬਲਾਕ ਪ੍ਰਧਾਨ ਖਾਰਾ, ਡਾਕਟਰ ਸੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਸਾਦਿਕ, ਡਾਕਟਰ ਜਗਰੂਪ ਸਿੰਘ ਸੰਧੂ ਵੱਲੋਂ ਪ੍ਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
