ਫਰੀਦਕੋਟ 3 ਅਕਤੂਬਰ 2021 – ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਦਾ ਕੈਬਨਿਟ ਮੰਤਰੀ ਵਜੋਂ ਟਰਾਂਸਪੋਰਟ ਮਹਿਕਮੇ ਦਾ ਆਹੁਦਾ ਸੰਭਾਲਿਆ ਹੈ ਉਹ ਇੱਕ ਦਿਨ ਵੀ ਘਰ ਟਿਕ ਕੇ ਨਹੀ ਬੈਠ ਰਹੇ ਤੇ ਵੱਖ ਵੱਖ ਬੱਸ ਅੱਡਿਆਂ ਦੇ ਦੌਰੇ ਕਰ ਰਹੇ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ ਤੇ ਮੌਕੇ ਤੇ ਹੀ ਫੈਸਲੇ ਵੀ ਲੈ ਰਹੇ ਹਨ ਜੋ ਕਿ ਬਹੁਤ ਸਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰ ਨੇ ਕੀਤਾ।
ਉਨ੍ਹਾਂ ਕਿਹਾ ਅਮਰਿੰਦਰ ਰਾਜਾ ਵੜਿੰਗ ਬਹੁਤ ਹੀ ਜਿਆਦਾ ਮੇਹਨਤੀ ਇਨਸਾਨ ਹਨ ਤੇ ਲੋਕਾਂ ਦੇ ਵਿਚਰਨ ਵਿੱਚ ਹੀ ਵਿਸ਼ਵਾਸ ਰੱਖਦੇ ਹਨ ਤੇ ਮੌਕੇ ਤੇ ਹੀ ਮੁਸੀਬਤਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਟਰਾਂਸਪੋਰਟ ਮਹਿਕਮਾ ਮਿਲਣ ਤੋ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸਾਂ ਵਿੱਚ ਸਵਾਰੀਆਂ ਦੀ ਮੁਸ਼ਕਲਾਂ ਸੁਣਦੇ ਹਨ ਤੇ ਜਿਹੜੇ ਬੱਸ ਅੱਡੇ ਵਿੱਚ ਸਫਾਈ ਨਹੀ ਹੈ ਉਸ ਬਾਬਤ ਵੱਡੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ।
ਅਰਸ਼ ਸੱਚਰ ਨੇ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੋਚ ਹੈ ਜੋ ਪਾਰਟੀ ਹਾਈਕਮਾਂਡ ਨੇ ਆਹੁਦਾ ਦਿੱਤਾ ਹੈ ਉਸਨੂੰ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਬੱਸ ਸਟੈਡਾਂ ਤੇ ਲੋਕਾਂ ਨੂੰ ਸਫਾਈ ਨਜਰ ਆਵੇਗੀ ।

