ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਆਯੋਜਨ

ਦੁੱਧ ਖਪਤਕਾਰ ਜਾਗਰੂਕਤਾ ਕੈਂਪ ਦਾ ਆਯੋਜਨ

ਫਰੀਦਕੋਟ 20 ਨਵੰਬਰ (ਪਰਵਿੰਦਰ ਸਿੰਘ ਕੰਧਾਰੀ)ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਫੂਡ ਪ੍ਰੋਸੈਸਿੰਗ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਸ. ਕੁਲਦੀਪ ਸਿੰਘ ਜੱਸੋਵਾਲ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ. ਨਿਰਵੈਰ ਸਿੰਘ ਬਰਾੜ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦੀ ਰਹਿਨੁਮਾਈ ਹੇਠ ਜਿਲ੍ਹਾ ਫਰੀਦਕੋਟ ਦੇ ਗਲੀ ਨੰ.7, ਗਾਂਧੀ ਬਸਤੀ, ਕੋਟਕਪੂਰਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਦੁੱਧ ਦੇ 23 ਸੈਂਪਲ ਚੈੱਕ ਕੀਤੇ ਗਏ ਜਿਨਾਂ ਵਿੱਚੋਂ 7 ਸੈਂਪਲਾਂ ਵਿੱਚ ਵਾਧੂ ਪਾਣੀ ਪਾਇਆ ਗਿਆ ਅਤੇ ਬਾਕੀ ਸੈਂਪਲ ਮਿਆਰਾਂ ਅਨੁਸਾਰ ਪਾਏ ਗਏ ਜਿਨਾਂ ਵਿੱਚੋਂ ਕੋਈ ਵੀ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ। ਇਸ ਮੌਕੇ ਸ਼੍ਰੀ ਗੁਰਲਾਲ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਫਰੀਦਕੋਟ ਵਲੋਂ ਦੁੱਧ ਖਪਤਕਾਰਾਂ ਵਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਗੁਣਵੱਤਾ ਚੈੱਕ ਕੀਤੀ ਗਈ।

Prince

Read Previous

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਤੋਂ ਰਵਾਨਾ

Read Next

ਯੁਵਾ ਆਫ਼ਦਾ ਮਿਤ੍ਰਾ ਟ੍ਰੇਨਿੰਗ ਦੇ 4ਵੇਂ ਅਤੇ 5ਵੇਂ ਦਿਨ ਅੱਗ ਸੁਰੱਖਿਆ ਅਤੇ ਸੀ ਪੀ ਆਰ ਜ਼ਿੰਦਗੀ ਬਚਾਉਣ ਵਾਲੇ ਸੈਸ਼ਨ ਆਯੋਜਿਤ

Leave a Reply

Your email address will not be published. Required fields are marked *