ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੁਖੀਜਾ ਨੇ ਆਪਣੀ ਟੀਮ ਦਾ ਐਲਾਨ ਕੀਤਾ।
ਫ਼ਰੀਦਕੋਟ, 7 ਫਰਵਰੀ – ( ਪਰਵਿੰਦਰ ਸਿੰਘ ਕੰਧਾਰੀ ) ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ , ਸੂਬਾ ਸਕੱਤਰ ਸ਼ਿਵਰਾਜ ਚੌਧਰੀ , ਸੂਬਾ ਸਕੱਤਰ ਸੁਨੀਤਾ ਗਰਗ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੁਖੀਜਾ ਵੱਲੋਂ ਫਰੀਦਕੋਟ ਜ਼ਿਲ੍ਹੇ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਗਗਨਦੀਪ ਸਿੰਘ ਸੁਖੀਜਾ ਨੇ ਦੱਸਿਆ ਕਿ ਟੀਮ ਵਿੱਚ 6 ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਭੂਸ਼ਣ ਬਾਂਸਲ, ਅਮਰ ਸਿੰਘ , ਮਨੋਹਰ ਲਾਲ, ਹਰਦੀਪ ਸ਼ਰਮਾ, ਗਗਨ ਸੇਠੀ, ਮੁਕੇਸ਼ ਕੁਮਾਰ ਬਣਾਏ ਗਏ ਹਨ। ਇਸ ਤੋਂ ਇਲਾਵਾ ਦੋ ਜਰਨਲ ਸਕੱਤਰ ਰਾਜੇਸ਼ ਕੁਮਾਰ ਸੇਠੀ, ਰਾਜਨ ਨਾਰੰਗ ਅਤੇ 6 ਸਕੱਤਰ ਰਾਜ ਬਾਲਾ ਪਰਵਾਨਾ, ਨੀਲਮ ਰਾਣੀ, ਅਸ਼ਵਨੀ ਲੇਖੀ, ਵਨੀਤ ਮਿੱਤਲ, ਅਮਨਦੀਪ ਸ਼ਰਮਾ, ਵਿਨੋਦ ਗੇਰਾ ਬਣਾਏ ਗਏ ਹਨ। ਖ਼ਜ਼ਾਨਚੀ ਪਰਦੀਪ ਗੋਇਲ, ਦਫ਼ਤਰ ਸਕੱਤਰ ਰਾਜੇਸ਼ ਕਾਂਸਲ, ਦਫ਼ਤਰ ਸੰਯੁਕਤ ਸਕੱਤਰ ਲਖਬੀਰ ਸਿੰਘ ਨੂੰ ਬਣਾਇਆ ਗਿਆ ਹੈ। ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸੁਖੀਜਾ ਨੇ ਆਪਣੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਮੈਨੂੰ ਉਮੀਦ ਹੈ ਕਿ ਇਹ ਟੀਮ ਪਾਰਟੀ ਨੂੰ ਮਜ਼ਬੂਤੀ ਦੇਵੇਗੀ। ਇਸ ਮੌਕੇ ਸਮੂਹ ਟੀਮ ਦਾ ਐਲਾਨ ਕਰਨ ਸਮੇਂ ਸੂਬਾ ਸਕੱਤਰ ਸੁਨੀਤਾ ਗਰਗ ਅਤੇ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਹਲਕਾ ਇੰਚਾਰਜ਼ ਗੌਰਵ ਕੱਕੜ ਵੀ ਹਾਜ਼ਰ ਸਨ। ਇਸ ਮੌਕੇ 41 ਕਾਰਜਕਾਰੀ ਮੈਂਬਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
