ਦੇਹਰਾਦੂਨ: ਪੁਸ਼ਕਰ ਸਿੰਘ ਧਾਮੀ ਨੇ ਉਤਰਾਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਗੁਰਮੀਤ ਸਿੰਘ ਨੇ ਧਾਮੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾਈ। ਧਾਮੀ ਨੇ ਲਗਾਤਾਰ ਦੂਜੀ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਬਣ ਕੇ ਰਿਕਾਰਡ ਬਣਾਇਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਹਾਈਕਮਾਂਡ ਨੇ ਉਸ ਨੂੰ ਦੁਹਰਾਉਣ ਦਾ ਫੈਸਲਾ ਕੀਤਾ ਹੈ।
ਧਾਮੀ ਦੇ ਨਾਲ ਅੱਠ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਵੀ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ ਸਤਪਾਲ ਮਹਾਰਾਜ, ਧਨ ਸਿੰਘ ਰਾਵਤ, ਸੁਬੋਧ ਉਨਿਆਲ, ਗਣੇਸ਼ ਜੋਸ਼ੀ, ਰੇਖਾ ਆਰੀਆ ਅਤੇ ਪ੍ਰੇਮਚੰਦ ਅਗਰਵਾਲ ਨੇ ਵੀ ਸਹੁੰ ਚੁੱਕੀ। ਪਹਿਲੀ ਵਾਰ ਸਿਤਾਰਗੰਜ ਤੋਂ ਵਿਧਾਇਕ ਸੌਰਭ ਬਹੁਗੁਣਾ ਅਤੇ ਬਾਗੇਸ਼ਵਰ ਤੋਂ ਵਿਧਾਇਕ ਚੰਦਨ ਰਾਮ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ।
