LPG ਗੈਸ ਸਿਲੰਡਰ ਦੇ ਪੜ੍ਹੋ ਇਸ ਮਹੀਨੇ ਦੇ ਨਵੇਂ ਰੇਟ
ਨਵੀਂ ਦਿੱਲੀ : ਐਲਪੀਜੀ ਗਾਹਕਾਂ ਦੇ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। 1 ਜੂਨ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਹੈ।ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਜਦਕਿ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।
ਆਈਓਸੀ ਦੀ ਵੈੱਬਸਾਈਟ ਮੁਤਾਬਿਕ ਦਿੱਲੀ ‘ਚ 1 ਜੂਨ ਤੋਂ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੇ ਰੇਟ ‘ਚ 122 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 1473.50 ਰੁਪਏ ਪ੍ਰਤੀ ਸਿਲੰਡਰ ਹੈ। ਉੱਥੇ ਹੀ ਮਈ ਮਹੀਨੇ ‘ਚ ਇਸ ਦੀ ਕੀਮਤ 1595.50 ਰੁਪਏ ਸੀ।
