ਸਿਹਤ ਵਿਭਾਗ ਦੀ ਜਾਗਰੂਕਤਾ ਵੈਨ ਵੱਲੋਂ ਲੋਕਾਂ ਨੂੰ ਏ.ਬੀ. ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਸਿਹਤ ਵਿਭਾਗ ਦੀ ਜਾਗਰੂਕਤਾ ਵੈਨ ਵੱਲੋਂ ਲੋਕਾਂ ਨੂੰ ਏ.ਬੀ. ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ
ਲੋਕਾਂ ਦੇ ਮੌਕੇ ਤੇ ਹੀ ਬਣਾਏ ਜਾ ਰਹੇ ਹਨ ਕਾਰਡ
ਫਰੀਦਕੋਟ 27 ਫਰਵਰੀ – ਸਿਹਤ ਵਿਭਾਗ ਵੱਲੋਂ ਆਪਣੀ ਜਾਗਰੂਕਤਾ ਵੈਨ ਰਾਹੀਂ ਜਿੱਥੇ ਏ.ਬੀ. ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਪੂਰੇ ਜਿਲੇ ਵਿੱਚ ਲੋਕਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਪ੍ਰਚਾਰ ਵੈਨ ਵੱਲੋਂ ਵਾਰਡ ਵਾਈਜ ਅਤੇ ਪੇਂਡੂ ਖੇਤਰ ਵਿੱਚ ਕੈਂਪ ਲਗਾ ਕੇ ਇਸ ਕੈਸ਼ਲੈਂਸ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਜਾ ਸਕਦੇ ਹਨ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਫਸਰ ਸ: ਗੁਰਜੀਤ ਸਿੰਘ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਸ ਜਾਗਰੂਕਤਾ ਵੈਨ ਵੱਲੋਂ ਜੋ ਕਿ ਸਿਹਤ ਵਿਭਾਗ ਪੰਜਾਬ ਚੰਡੀਗੜ ਵੱਲੋਂ ਭੇਜੀ ਗਈ ਹੈ ਵੱਲੋਂ 20 ਫਰਵਰੀ ਤੋਂ 21 ਮਾਰਚ ਤੱਕ ਪੂਰੇ ਜਿਲੇ ਵਿੱਚ ਲੋਕਾਂ ਨੂੰ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਅਤੇ ਇਸ ਯੋਜਨਾ ਦੇ ਫਾਇਦੇ ਤੇ ਕੈਸ਼ਲੈੱਸ ਇਲਾਜ ਸਬੰਧੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਮੌਕੇ ਹੀ ਨੇੜਲੇ ਕਾਮਨ ਸਰਵਿਸ ਸੈਂਟਰ ਰਾਹੀਂ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਕੱਲ ਤੱਕ ਜਿਲੇ ਵਿੱਚ ਇਸ ਯੋਜਨਾ ਤਹਿਤ 135412 ਕਾਰਡ ਬਣ ਚੁੱਕੇ ਹਨ ਅਤੇ ਇਸ ਤਹਿਤ 65132 ਪਰਿਵਾਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ।
ਸ: ਗੁਰਜੀਤ ਸਿੰਘ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨੈਕਾਰ ਜੋ ਇਸ ਯੋਜਨਾ ਅਧੀਨ ਆਉਂਦੇ ਹਨ ਆਪਣੇ ਈ-ਕਾਰਡ ਬਣਵਾ ਕੇ ਪਰਿਵਾਰ ਅਤੇ ਆਪਣਾ ਕੈਸ਼ਲੈੱਸ ਇਲਾਜ ਦਾ ਲਾਭ ਪਾਉਣ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਜਿਲੇ ਦੇ 10 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਇਨਪੈਨਲਡ (ਸੂਚੀਬੱਧ ) ਕੀਤੇ ਗਏ ਹਨ । ਉਨਾਂ ਇਹ ਵੀ ਦੱਸਿਆ ਕਿ ਇਸ ਯੋਜਨਾ ਤਹਿਤ 102290 ਲੋਕ ਆਉਂਦੇ ਹਨ। ਉਨਾਂ ਦੱਸਿਆ ਕਿ ਲਾਭਪਾਤਰੀ ਪਰਿਵਾਰਾਂ ਵਿੱਚ ਸਮਾਰਟ ਰਾਸ਼ਨ ਕਾਰਡ ਧਾਰਕ, ਐਸ.ਈ.ਸੀ.ਸੀ. ਪਰਿਵਾਰ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਉਸਾਰੀ ਕਿਰਤੀ, ਛੋਟੇ ਵਪਾਰੀ ਅਤੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸ਼ਾਮਲ ਹਨ।ਉਨਾਂ ਕਿਹਾ ਕਿ ਜਿਹੜੇ ਪਰਿਵਾਰ ਇਸ ਸਕੀਮ ਤਹਿਤ ਆਉਂਦੇ ਹਨ ਅਤੇ ਜਿੰਨਾ ਨੇ ਅਜੇ ਤੱਕ ਆਪਣਾ ਕਾਰਡ ਨਹੀਂ ਬਣਵਾਇਆ ਉਹ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿੱਚ ਜਾਂ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਕਾਰਡ ਬਣਵਾ ਕੇ ਇਸ ਸਕੀਮ ਦਾ ਲਾਭ ਪ੍ਰਾਪਤ ਕਰਨ।

Prince

Read Previous

ਪ੍ਰਾਈਵੇਟ ਹਸਪਤਾਲਾਂ ਨੂੰ 250 ਰੁਪਏ ਵਿੱਚ ਕੋਰੋਨਾ ਟੀਕੇ ਦੀ ਇਕ ਖੁਰਾਕ ਮਿਲੇਗੀ, ਕੇਂਦਰ ਸਰਕਾਰ ਨੇ ਤੈਅ ਕੀਤੀ ਕੀਮਤ।

Read Next

ਮੁਫਤ ਮੈਡੀਕਲ ਕੈਂਪ ਲਗਾਇਆ।

Leave a Reply

Your email address will not be published. Required fields are marked *