ਜਿਲਾ ਵਿਕਾਸ ਕੁਆਰਡੀਨੇਸ਼ਨ ਅਤੇ ਮੋੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ


ਜਿਲਾ ਵਿਕਾਸ ਕੁਆਰਡੀਨੇਸ਼ਨ ਅਤੇ ਮੋੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ
ਡਿਪਟੀ ਕਮਿਸ਼ਨਰ ਨੇ ਕੇਂਦਰੀ ਸਹਾਇਤਾ ਪ੍ਰਾਪਤ ਸਕੀਮਾਂ ਸਬੰਧੀ ਅਧਿਕਾਰੀਆਂ ਨੂੰ ਦਿੱਤੇ ਆਦੇਸ਼

ਪਰਵਿੰਦਰ ਸਿੰਘ ਕੰਧਾਰੀ
ਫਰੀਦਕੋੋਟ 24 ਫਰਵਰੀ ਜ਼ਿਲਾ ਵਿਕਾਸ ਕੁਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋੋਈ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਅਤੇ ਐਮ.ਪੀ. ਜਨਾਬ ਮੁਹੰਮਦ ਸਦੀਕ ਦੇ ਨੁਮਾਇੰਦੇ ਸ੍ਰੀ ਸੂਰਜ ਭਾਰਦਵਾਜ ਤੋੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਗੈਰ ਸਰਕਾਰੀ ਮੈਂਬਰਾਂ ਨੇ ਭਾਗ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਇਸ ਮੌੋਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਮੂਹ ਨਗਰ ਕੌੌਂਸਲਾਂ ਦੇ ਈ.ਓ., ਜਲ ਸਪਲਾਈ ਤੇ ਸੈਨੇਟੇਸ਼ਨ ਵਿਭਾਗ, ਮੰਡੀਕਰਨ ਬੋੋਰਡ, ਭੂਮੀ ਰੱਖਿਆ ਵਿਭਾਗ, ਪਾਵਰਕਾਮ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ , ਖੁਰਾਕ ਤੇ ਸਿਵਲ ਸਪਲਾਈ, ਖੇਤੀਬਾੜੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦੇਸ਼ ਕੀਤੇ ਕਿ ਉਹ ਕੇਂਦਰੀ ਸਹਾਇਤਾ ਪ੍ਰਾਪਤ ਸਕੀਮਾਂ ਤਹਿਤ ਹੋੋਣ ਵਾਲੇ ਵਿਕਾਸ ਕਾਰਜਾਂ, ਪ੍ਰੋੋਜੈਕਟਾਂ ਅਤੇ ਲੋਕ ਭਲਾਈ ਸਕੀਮਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਤਾਂ ਜੋੋ ਇਸ ਦਾ ਲਾਭ ਲਾਭਪਾਤਰੀਆਂ ਸਮੇਤ ਆਮ ਲੋੋਕਾਂ ਨੂੰ ਵੀ ਮਿਲ ਸਕੇ।
ਇਸ ਮੌੌਕੇ ਉਨਾਂ ਮਗਨਰੇਗਾ, ਦੀਨ ਦਿਆਲ ਉਪਾਧਿਆ,ਐਨ.ਆਰ.ਐਲ.ਐਮ.,ਪ੍ਰਧਾਨ ਮੰਤਰੀ ਕੌੌਂਸਲ ਯੋੋਜਨਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋੋਜਨਾ, ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ, ਸਮੇਤ ਵੱਖ ਵੱਖ ਕੇਂਦਰੀ ਪੈਨਸ਼ਨ ਸਕੀਮਾਂ, ਪ੍ਰਧਾਨ ਮੰਤਰੀ ਆਵਾਸ ਯੋੋਜਨਾ ਸ਼ਹਿਰੀ, ਗ੍ਰਾਮੀਣ, ਸਵੱਛ ਭਾਰਤ ਮਿਸ਼ਨ, ਰਾਸ਼ਟਰੀ ਪੇਂਡੂ ਪੀਣ ਵਾਲੇ ਪਾਣੀ ਸਬੰਧੀ ਪ੍ਰੋਗਰਾਮ, ਰਾਸ਼ਟਰੀ ਕਿ੍ਰਸ਼ੀ ਵਿਗਿਆਨ ਯੋੋਜਨਾ, ਡਿਜੀਟਲ ਇੰਡੀਆ ਲੈਂਡ ਰਿਕਾਰਡ, ਗ੍ਰਾਮ ਜਯੋੋਤੀ ਯੋੋਜਨਾ, ਮਿਡ ਡੇ ਮੀਲ, ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋੋਜਨਾ,ਪ੍ਰਧਾਨ ਮੰਤਰੀ ਫਸਲ ਬੀਮਾ ਯੋੋਜਨਾ, ਸੁਆਇਲ ਹੈਲਥ ਕਾਰਡ, ਸਮੱਗਰਾ ਸਿੱਖਿਆ ਅਭਿਆਨ ਸਮੇਤ ਵੱਖ ਵੱਖ ਯੋਜਨਾ ਤਹਿਤ ਜਿਲੇ ਵਿੱਚ ਹੋੋ ਰਹੇ ਕੰਮਾਂ ਦੀ ਵਿਕਾਸ ਸਕੀਮਾਂ ਅਤੇ ਪ੍ਰੋਜੈਕਟਾਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਨਾਂ ਸਕੀਮਾਂ ਸਬੰਧੀ ਲਾਭਪਾਤਰੀਆਂ ਨੂੰ ਹੇਠਲੇ ਪੱਧਰ ਤੱਕ ਲਾਭ ਦੇਣ ਲਈ ਵੱਧ ਤੋੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਜਾਗਰੂਕਤਾ ਕੈਂਪ ਲਗਾਏ ਜਾਣ।
ਮੀਟਿੰਗ ਵਿੱਚ ਸ੍ਰੀ ਬਲਜੀਤ ਸਿੰਘ ਕੈਂਥ ਡੀ.ਡੀ.ਪੀ.ਓ.,ਸ੍ਰੀ ਰਾਜ ਰਿਸ਼ੀ ਮਹਿਰਾ ਡੀ.ਐਫ.ਐਸ.ਸੀ., ਡਾ. ਚੰਦਰ ਸ਼ੇਖਰ ਐਸ.ਐਮ.ਓ., ਡਾ. ਗਿਰੀਸ਼ ਮਿੱਤਲ ਗੈਰ ਸਰਕਾਰੀ ਮੈਂਬਰ ਦਿਸ਼ਾ ਤੋੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Prince

Read Previous

Punjabi singer Sardool Sikander passes away

Read Next

ਸਿਵਲ ਹਸਪਤਾਲ ਵਿਖੇ ਐਮਰਜੈਂਸੀ ਹਲਾਤਾਂ ’ਚ ਲਿਆਉਣ ਵਾਲੀ ਐਂਬੂਲੈਂਸ ਡੀ.ਸੀ ਫ਼ਰੀਦਕੋਟ ਵੱਲੋਂ ਲੋਕ ਅਰਪਿਤ

Leave a Reply

Your email address will not be published. Required fields are marked *