ਸਿੱਖਿਆ ਵਿਭਾਗ ਵੱਲੋਂ ਵਿਦਿਆਰਥਣਾਂ ਦੀ ਸਿਹਤ ਸੰਭਾਲ ਲਈ ਵੱਡਾ ਉਪਰਾਲਾ
ਜਿਲ੍ਹੇ ਦੀਆ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ 16972 ਵਿਦਿਆਰਥਣਾਂ ਨੂੰ ਮੁਹੱਈਆ ਕਰਵਾਏ ਗਏ ਸੈਨੀਟਰੀ ਨੈਪਕਿਨ
ਜ਼ਿਲ੍ਹੇ ਦੇ 15 ਸਕੂਲਾਂ ਵਿੱਚ ਸੈਨੇਟਰੀ ਨੈਪਕਿਨ ਲਈ ਲੱਗੀਆਂ ਇੰਨਸੀਨੇਟਰ ਮਸ਼ੀਨਾਂ
ਫ਼ਰੀਦਕੋਟ,6 ਫ਼ਰਵਰੀ –
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਗਈ ਘਰ ਘਰ ਪਾਣੀ ਅਤੇ ਘਰ ਘਰ ਸਫ਼ਾਈ ਮੁਹਿੰਮ ਤਹਿਤ ਜਿੱਥੇ ਰਾਜ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ,ਸਫ਼ਾਈ ,ਆਂਗਨਵਾੜੀ ਕੇਂਦਰਾਂ ,ਸਰਕਾਰੀ ਸਕੂਲਾਂ ਵਿਚ ਪਖਾਨੇ ਬਣਵਾਉਣ ਵਰਗੇ ਅਨੇਕ ਅਹਿਮ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਚ ਪਡ਼੍ਹਦੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥੀਆਂ ਦੇ ਸਿਹਤ ਸੁਧਾਰ ਵੱਲ ਵੀ ਵਿਸ਼ੇਸ਼ ਕਦਮ ਪੁੱਟੇ ਗਏ ਹਨ। ਇਸ ਸਕੀਮ ਤਹਿਤ ਜਿੱਥੇ ਇਨ੍ਹਾਂ ਵਿਦਿਆਰਥਣਾਂ ਨੂੰ ਫਰੀ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾ ਰਹੇ ਹਨ ਉੱਥੇ ਹੀ ਜ਼ਿਲ੍ਹੇ ਦੇ ਕਈ ਸਕੂਲਾਂ ਵਿਚ ਸੈਂਨਟਰੀ ਨੈਪਕਿਨ ਵਾਲੀਆਂ ਇੰਨਸੀਨੇਟਰ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ,ਜਿੱਥੋਂ ਵਿਦਿਆਰਥਣਾਂ ਲੋੜ ਅਨੁਸਾਰ ਸੈਨਟਰੀ ਪੈਡ ਲੈ ਸਕਦੀਆਂ ਹਨ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸਤਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੜਕੀਆਂ ਅਤੇ ਸਹਿ ਸਿੱਖਿਆ ਦੇ ਕੁੱਲ 80 ਸੀਨੀਅਰ ਸੈਕੰਡਰੀ ਸਕੂਲ ਹਨ ।ਜਿਨ੍ਹਾਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਕੋਟਕਪੂਰਾ ,ਜੈਤੋ ,ਸਾਦਿਕ ,ਪੰਜਗਰਾਈਂ ਕਲਾਂ ,ਗੋਲੇਵਾਲਾ ,ਪਿੱਪਲੀ ,ਪੱਖੀ ਕਲਾਂ ,ਚੰਦ ਭਾਨ ,ਰੱਤੀਰੋਡ਼ੀ ਡੱਗੋ ਰੁਮਾਣਾ ,ਬਾਜਾਖਾਨਾ ,ਮਚਾਕੀ ਕਲਾਂ , ਘੁਗਿਆਣਾ ,ਸੰਧਵਾਂ ਤੇ ਕਿਲ੍ਹਾ ਨੌਂ ਵਿਖੇ ਇੰਨਸੀਨੇਟਰ ਸੈਨਟਰੀ ਨੈਪਕਿਨ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ।ਜਿਨ੍ਹਾਂ ਤੋਂ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲੋੜ ਅਨੁਸਾਰ ਸੈਨਟਰੀ ਨੈਪਕਿਨ ਲੈ ਸਕਦੀਆਂ ਹਨ ।ਉਨ੍ਹਾਂ ਕਿਹਾ ਕਿ ਇਹ ਇੰਨਸੀਨੇਟਰ ਮਸ਼ੀਨਾਂ ਇਨ੍ਹਾਂ ਵਿਦਿਆਰਥਣਾਂ ਦੀ ਸਿਹਤ ਸੁਧਾਰ ਅਤੇ ਸਿਹਤ ਸੰਭਾਲ ਵਿੱਚ ਭਾਰੀ ਸਹਾਈ ਹੋ ਰਹੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ 80 ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਜਿਨ੍ਹਾਂ ਦੀ ਗਿਣਤੀ 16972 ਹੈ , ਨੂੰ ਪ੍ਰਤੀ ਵਿਦਿਆਰਥਣ ਤਿੰਨ ਪੈਕਟ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਗਏ ਹਨ ਅਤੇ ਹਰੇਕ ਪੈਕੇਟ ਵਿਚ ਛੇ ਸੈਨੇਟਰੀ ਨੈਪਕਿਨ ਹਨ ,ਜੋ ਵਿਦਿਆਰਥੀਆਂ ਵਿਦਿਆਰਥਣਾਂ ਨੂੰ ਸਕੂਲ ਪੱਧਰ ਤੇ ਹੀ ਮੁਹੱਈਆ ਕਰਵਾਏ ਜਾਂਦੇ ਹਨ ।ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥਣਾਂ ਦੀਆਂ ਅਧਿਆਪਕਾਵਾਂ ਵੱਲੋਂ ਵੀ ਉਨ੍ਹਾਂ ਦੀ ਸਿਹਤ ਸਬੰਧੀ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਮਿੱਥੇ ਪ੍ਰੋਗਰਾਮ ਅਨੁਸਾਰ ਸਕੂਲੀ ਵਿਦਿਆਰਥੀਆਂ ਦੀ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ। ਸਰਕਾਰੀ ਸਮਾਰਟ ਸਕੂਲ ਲੜਕੀਆਂ ਫ਼ਰੀਦਕੋਟ ਦੀ ਅਧਿਆਪਕਾ ਮੈਡਮ ਅੰਕੁਸ਼ ਪ੍ਰੀਤ ਕੌਰ ਨੇ ਲੜਕੀਆਂ ਲਈ ਪੰਜਾਬ ਸਰਕਾਰ ਵੱਲੋਂ ਇੰਨਸੀਨੇਟਰ ਵੈਂਡਿੰਗ ਮਸ਼ੀਨਾਂ ਲਗਾਉਣ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਇਸ ਨੂੰ ਲੜਕੀਆਂ ਦੀ ਸਿਹਤ ਸੰਭਾਲ ਲਈ ਮੀਲ ਪੱਥਰ ਦੱਸਿਆ ।ਉਨ੍ਹਾਂ ਕਿਹਾ ਕਿ ਹੁਣ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਸਹੂਲਤਾਂ ਹਨ ਅਤੇ ਲੜਕੀਆਂ ਇਨ੍ਹਾਂ ਵੈਂਡਿੰਗ ਮਸ਼ੀਨਾਂ ਤੋਂ ਸੈਨਟਰੀ ਨੈਪਕਿਨ ਬਿਲਕੁਲ ਮੁਫ਼ਤ, ਲੋੜ ਅਨੁਸਾਰ ਵਰਤੋਂ ਕਰ ਸਕਦੀਆਂ ਹਨ ।ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ।
