ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਮੁਕਾਬਲੇ ਕਰਵਾਏ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 3 ਨਵੰਬਰ – ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲਾਕ ਪੱਧਰੀ ਸਲੋਗਨ ਮੁਕਾਬਲੇ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਸਰਪ੍ਰਸਤੀ, ਸਕੱਤਰ ਸਕੂਲ ਸਿੱਖਿਆ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਕੁਲਵਿੰਦਰ ਕੌਰ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਰਾਜੀਵ ਕੁਮਾਰ ਛਾਬੜਾ ਦੀ ਸਮੁੱਚੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਮੁਕਾਬਲੇ ‘ਚ ਵਿਸ਼ੇਸ਼ ਲੋੜਾਂ ਵਾਲੇ, ਪ੍ਰਾਇਮਰੀ, ਮਿਡਲ, ਸੀਨੀਅਰ ਸੈਕੰਡਰੀ ਵਰਗ ਦੇ ਬੱਚਿਆਂ ਨੇ ਆਪਣੀ ਕਲਾ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪ੍ਰਦੀਪ ਦਿਓੜਾ-ਜਸਮਿੰਦਰ ਸਿੰਘ ਹਾਂਡਾ ਦੋਹੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਮਨਿੰਦਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ-ਕਮ-ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਐਲੀਮੈਂਟਰੀ ਅਤੇ ਜਸਬੀਰ ਸਿੰਘ ਜੱਸੀ ਵਿੱਦਿਅਕ ਮੁਕਾਬਲਿਆਂ ਦੇ ਜ਼ਿਲਾ ਨੋਡਲ ਅਫ਼ਸਰ ਨੇ ਸਮੂਹ ਪ੍ਰਿੰਸੀਪਲ, ਮੁੱਖ ਅਧਿਆਪਕ, ਬੀ.ਪੀ.ਈ.ਓਜ਼, ਸੈਂਟਰ ਹੈੱਡ ਟੀਚਰ,ਇੰਚਾਰਜ਼ ਅਤੇ ਗਾਈਡ ਅਧਿਆਪਕ ਸਾਹਿਬਾਨ ਦਾ ਆਨਲਾਈਨ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਵਾਸਤੇ ਵੱਡਮੁੱਲਾ ਯੋਗਦਾਨ ਦੇਣ ਤੇ ਧੰਨਵਾਦ ਕੀਤਾ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਸ਼ੀਲ ਆਹੂਜਾ, ਜਗਤਾਰ ਸਿੰਘ ਮਾਨ, ਸੁਰਜੀਤ ਸਿੰਘ, ਦਲਬੀਰ ਸਿੰਘ ਰਤਨ ਨੇ ਜੇਤੂ ਬੱਚਿਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ। ਇਨ੍ਹਾਂ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਵਿਸ਼ੇਸ਼ ਲੋੜਾਂ ਵਾਲੇ ਬੱਚੇ ਦੇ ਪ੍ਰਾਇਮਰੀ ਵਰਗ ‘ਚ ਰਿਚਾ ਕੁਮਾਰੀ ਸ.ਪ੍ਰ.ਸ.ਬੇਸਿਕ ਮੁੰਡੇ ਫ਼ਰੀਦਕੋਟ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਾਇਮਰੀ ਵਰਗ ਦੇ ਮੁਕਾਬਲੇ ‘ਚ ਬਲਾਕ ਫ਼ਰੀਦਕੋਟ-1 ‘ਚੋਂ ਸ.ਪ੍ਰ.ਸ.ਸੰਗਰਾਹੂਰ ਦੇ ਵਿਸ਼ਾਲ ਨੇ ਦੂਜਾ ਸਥਾਨ,ਬਲਾਕ ਫ਼ਰੀਦਕੋਟ-2 ‘ਚੋਂ ਸ.ਪ੍ਰ.ਸ.ਬਾਜ਼ੀਗਰ ਬਸਤੀ ਫ਼ਰੀਦਕੋਟ ਦੀ ਅਕਾਸ਼ਦੀਪ ਕੌਰ ਨੇ ਪਹਿਲਾ, ਸ.ਪ੍ਰ.ਸ.ਦਸਮੇਸ਼ ਨਗਰ ਫ਼ਰੀਦਕੋਟ ਦੇ ਏਕਮਪ੍ਰੀਤ ਸਿੰਘ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਸ.ਪ੍ਰ.ਸ.ਵਾਲਮੀਕ ਕਾਲੋਨੀ ਫ਼ਰੀਦਕੋਟ ਦੀ ਖੁਸ਼ੀ ਨੇ ਪਹਿਲਾ ਅਤੇ ਸ.ਪ੍ਰ.ਸ.ਗੋਬਿੰਦਸਰ ਦੀ ਪ੍ਰਾਂਚੀ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਸ.ਪ੍ਰ.ਸ.ਪੰਜਗਰਾਈ ਕਲਾਂ ਦੀ ਸੁਖਪ੍ਰੀਤ ਕੌਰ ਨੇ ਪਹਿਲਾ, ਸ.ਪ੍ਰ.ਸ.ਬਾਹਮਣਵਾਲਾ ਦੇ ਸ਼ਗਨਦੀਪ ਸਿੰਘ ਨੇ ਦੂਜਾ, ਬਲਾਕ ਜੈਤੋਂ ‘ਚ ਸ.ਪ੍ਰ.ਸ.ਸੇਢਾ ਸਿੰਘ ਵਾਲਾ ਦੀ ਜਸ਼ਨਪ੍ਰੀਤ ਕੌਰ ਨੇ ਪਹਿਲਾ ਅਤੇ ਸ.ਪ੍ਰ.ਸ.ਵਾੜਾ ਭਾਈਕਾ ਦੀ ਮਨਜੋਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਮਿਡਲ ਵਰਗ ‘ਚ ਬਲਾਕ ਫ਼ਰੀਦਕੋਟ-1 ‘ਚੋਂ ਸ.ਹ.ਸ.ਮੁਮਾਰਾ ਦੇ ਅਜੇਵੀਰ ਸਿੰਘ ਨੇ ਪਹਿਲਾ, ਸ.ਹ.ਸ.ਕਾਉਣੀ ਦੇ ਗੁਰਪਿੰਦਰ ਸਿੰਘ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਸ.ਮ.ਸ.ਮੁਹੱਲਾ ਖੋਖਰਾਂ ਫ਼ਰੀਦਕੋਟ ਦੀ ਖੁਸ਼ੀ ਨੇ ਪਹਿਲਾ, ਸ.ਮ.ਸ.ਬੇਸਿਕ ਫ਼ਰੀਦਕੋਟ ਦੇ ਜੋਬਨਪ੍ਰੀਤ ਸਿੰਘ ਨੇ ਦੂਜਾ, ਬਲਾਕ ਫ਼ਰੀਦਕੋਟ-3 ਸ.ਸ.ਸ.ਸ.ਪੱਖੀਕਲਾਂ ਦੀ ਅਨਮੋਲ ਕੌਰ ਨੇ ਪਹਿਲਾ, ਸ.ਹ.ਸ.ਭਾਗਥਲਾ ਕਲਾਂ ਦੇ ਨਵਜੋਤ ਸਿੰਘ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਡਾ.ਚੰਦਾ ਸਿੰਘ ਮਰਵਾਹ ਸ.ਕੰ.ਸੀ.ਸੈ.ਸਕੂਲ ਕੋਟਕਪੂਰਾ ਦੀ ਹਰਮਨਦੀਪ ਕੌਰ ਨੇ ਪਹਿਲਾ, ਸ.ਹ.ਸ.ਸਿਬੀਆਂ ਦੀ ਅਸ਼ਵੀਰ ਕੌਰ ਨੇ ਦੂਜਾ, ਬਲਾਕ ਜੈਤੋ ਦੇ ਸ.ਹ.ਸ.ਬਿਸ਼ਨੰਦੀ ਦੀ ਸਿਮਰਜੀਤ ਸਿੰਘ ਨੇ ਪਹਿਲਾ, ਸ.ਸ.ਸ.ਸ.ਚੰਦਭਾਨ ਦੀ ਪਰਮਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਰਗ ਦੇ ਮੁਕਾਬਲੇ ‘ਚ ਬਲਾਕ ਫ਼ਰੀਦਕੋਟ-1 ‘ਚੋਂ ਸ.ਹ.ਸ.ਸੰਗਰਾਹੂਰ ਦੀ ਮਨਪ੍ਰੀਤ ਕੌਰ ਨੇ ਪਹਿਲਾ, ਸ.ਹ.ਸ.ਮੁਮਾਰਾਦੀ ਖੁਸ਼ਪ੍ਰੀਤ ਕੌਰ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਸ.ਹ.ਸ.ਔਲਖ ਦੀ ਖੁਸ਼ਪ੍ਰੀਤ ਕੁਮਾਰੀ ਨੇ ਪਹਿਲਾ, ਸ.ਹ.ਸ.ਔਲਖ ਦੀ ਖੁਸ਼ਬੂ ਕੁਮਾਰੀ ਨੇ ਪਹਿਲਾ, ਸ.ਹ.ਸ.ਭਾਣਾ ਦੀ ਸਿਮਰਨ ਕੌਰ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਸ.ਸ.ਸ.ਸ.ਪੱਖੀਕਲਾਂ ਦੇ ਅਰਮਾਨ ਨੇ ਪਹਿਲਾ, ਸ.ਸ.ਸ.ਸ.ਘੁਗਿਆਣਾ ਨੇ ਮਨਦੀਪ ਸਿੰਘ ਨੇ ਦੂਜਾ, ਬਲਾਕ ਜੈਤੋ ‘ਚੋਂ ਸ.ਕੰ.ਸ.ਸ.ਸ.ਬਾਜਾਖਾਨਾ ਦੀ ਮਹਿਕਪ੍ਰੀਤ ਕੌਰ ਨੇ ਪਹਿਲਾ, ਸ.ਸ.ਸ.ਸ.ਰਾਊਵਾਲਾ-ਉਕੰਦਵਾਲਾ ਦੇ ਨਵਜੋਤ ਸਿੰਘ ਨੇ ਦੂਜਾ, ਬਲਾਕ ਕੋਟਕਪੂਰਾ ਦੇ ਡਾ.ਚੰਦਾ ਸਿੰਘ ਮਰਵਾਹ ਗਰਲਜ਼ ਸੀ.ਸੈ.ਸਕੂਲ ਕੋਟਕਪੂਰਾ ਦੀ ਜਸ਼ਨਪ੍ਰੀਤ ਕੌਰ ਨੇ ਪਹਿਲਾ ਅਤੇ ਸ.ਸ.ਸ.ਸ.ਅਮ੍ਰਿੰਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
