ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤਾ ਜਾਵੇਗਾ ਚੱਕਾ ਜਾਮ।
ਚੰਡੀਗੜ੍ਹ : ਮੋਦੀ ਹਕੂਮਤ ਦੇ ਕਿਸਾਨ ਉਜਾੜੂ ਖੇਤੀ ਕਾਨੂੰਨਾਂ ਤੇ ਲੋਕ ਵਿਰੋਧੀ ਫੈਸਲਿਆਂ ਨੂੰ ਵਾਪਸ ਕਰਾਉਣ ਲਈ ਕਰੋ ਜਾਂ ਮਰੋ ਪੈਂਤੜੇ ਵਾਲੇ ਸੰਘਰਸ਼ ਵਿੱਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੁਆਰਾ 5 ਨਵੰਬਰ ਨੂੰ ਪੂਰੇ ਭਾਰਤ ਵਿੱਚ ਕੀਤੇ ਜਾ ਰਹੇ 4 ਘੰਟਿਆਂ ਦੇ ਚੱਕਾ ਜਾਮ ਦੀ ਤਿਆਰੀ।
