ਮਿੱਠਾ ਘਟਾਓਣ ਨਾਲ ਜਾਂ ਮਿੱਠਾ ਬੰਦ ਕਰਨ ਨਾਲ ਸਰੀਰ ਅੰਦਰ ਕਿਹੋ ਜਿਹੇ ਬਦਲਾਅ ਆਉਂਦੇ ਹਨ।

ਜਦੋਂ ਤੁਸੀਂ 6 ਹਫ਼ਤਿਆਂ ਤੱਕ ਮਿੱਠਾ ਖਾਣਾ ਛੱਡ ਦਿੰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕਿਹੋ ਜਿਹੇ ਬਦਲਾਅ ਆਉਂਦੇ ਹਨ।

ਚੀਨੀ, ਖੰਡ ਜਾਂ ਮਿੱਠੇ ਵਾਲੇ ਭੋਜਨ ਪਦਾਰਥ ਹਰ ਥਾਂ ਮੌਜੂਦ ਹਨ। ਇੱਥੋਂ ਤੱਕ ਕਿ ਕੁਝ ਅਜਿਹੀਆਂ ਥਾਵਾਂ ‘ਤੇ ਵੀ, ਜਿੱਥੇ ਤੁਸੀਂ ਉਮੀਦ ਵੀ ਨਹੀਂ ਕਰ ਸਕਦੇ। ਤਾਂ ਬਿਨਾਂ ਖੰਡ ਜਾਂ ਮਿੱਠੇ ਦੇ ਰਹਿਣਾ ਕਿੰਨਾ ਆਸਾਨ ਹੈ ਅਤੇ ਇਸ ਦਾ ਤੁਹਾਡੀ ਸਿਹਤ ‘ਤੇ ਕੀ ਅਸਰ ਪੈ ਸਕਦਾ ਹੈ?ਹਾਲਾਂਕਿ ਮੈਂ ਆਮ ਤੌਰ ‘ਤੇ ਪੋਸ਼ਣ ਭਰੀ ਤੇ ਸਿਹਤਮੰਦ ਖੁਰਾਕ ਲੈਂਦੀ ਹਾਂ, ਜਿਸ ਵਿੱਚ ਘਰ ਦਾ ਬਣਿਆ ਖਾਣਾ ਜ਼ਿਆਦਾ ਹੁੰਦਾ ਹੈ, ਪਰ ਮੈਨੂੰ ਮਿੱਠਾ ਖਾਣ ਦਾ ਵੀ ਬਹੁਤ ਸ਼ੌਕ ਹੈ ਅਤੇ ਮੈਂ ਹਰ ਰੋਜ਼ ਇੱਕ-ਦੋ ਚਾਕਲੇਟ ਜਾਂ ਮਿੱਠੀਆਂ ਚੀਜ਼ਾਂ ਖਾ ਹੀ ਲੈਂਦੀ ਹਾਂ।ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੀ ਅੱਜ ਦੀ ਡਾਇਟ ਵਿੱਚ ਮਿੱਠੇ/ਖੰਡ ਦਾ ਜ਼ਿਆਦਾ ਇਸਤੇਮਾਲ ਬਹੁਤ ਆਮ ਗੱਲ ਹੈ। ਇਹ ਸਾਡੇ ਦੰਦਾਂ ਲਈ ਮਾੜੀ ਹੈ, ਸਾਡੀ ਸਿਹਤ ਲਈ ਨੁਕਸਾਨਦਾਇਕ ਹੈ, ਅਤੇ ਕੁਝ ਸਬੂਤ ਇਹ ਵੀ ਦੱਸਦੇ ਹਨ ਕਿ ਬਹੁਤ ਜ਼ਿਆਦਾ ਖੰਡ ਖਾਣ ਨਾਲ ਲੰਬੇ ਸਮੇਂ ਤੱਕ ਦਿਮਾਗੀ ਕਮਜ਼ੋਰੀ (cognitive deficits) ਹੋ ਸਕਦੀ ਹੈ।ਕਿਉਂਕਿ ਮੇਰਾ ਕੰਮ ਸਿਹਤ ਅਤੇ ਤੰਦਰੁਸਤੀ ‘ਤੇ ਰਿਪੋਰਟ ਕਰਨਾ ਹੈ, ਇਸ ਲਈ ਮੈਨੂੰ ਉਨ੍ਹਾਂ ਮਿੱਠੀਆਂ ਚੀਜ਼ਾਂ ਨੂੰ ਖਾਣ ਸਬੰਧੀ ਚਿੰਤਾ ਹੋਣ ਲੱਗੀ, ਜਿਨ੍ਹਾਂ ਵਿੱਚ ਰਿਫਾਈਂਡ ਖੰਡ ਦੇ ਨਾਲ ਅਕਸਰ ਕਈ ਕਿਸਮ ਦੇ ਐਡੀਟਿਵਜ਼ ਵੀ ਹੁੰਦੇ ਹਨ।

ਅਸਲ ਵਿੱਚ ਮੇਰੀ ਰੋਜ਼ਾਨਾ ਦੀਆਂ ਮਨਪਸੰਦ ਮਿੱਠੀਆਂ ਚੀਜ਼ਾਂ ਵਿੱਚੋਂ ਇੱਕ ਵਿੱਚ ਇੰਨੀ ਖੰਡ ਹੁੰਦੀ ਹੈ ਜੋ ਮੇਰੀ ਇੱਕ ਦਿਨ ਦੀ ਲੋੜ ਤੋਂ ਅੱਧ ਤੋਂ ਵੱਧ ਹੈ।

ਅਮਰੀਕਾ ਵਿੱਚ ਡਾਇਟ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਉੱਪਰੋਂ ਮਿਲਾਈ ਗਈ ਖੰਡ (ਐਡਿਡ ਸ਼ੂਗਰ) ਦੀ ਮਾਤਰਾ 12 ਚਮਚ (ਲਗਭਗ 50 ਗ੍ਰਾਮ) ਤੋਂ ਘੱਟ ਹੋਣੀ ਚਾਹੀਦੀ ਹੈ।

ਯੂਕੇ ਵਿੱਚ, ਐਨਐਚਐਸ ਲੋਕਾਂ ਨੂੰ ਰੋਜ਼ਾਨਾ ਸੱਤ ਚਮਚ (30 ਗ੍ਰਾਮ) ਤੋਂ ਘੱਟ ਖੰਡ ਖਾਣ ਦੀ ਸਲਾਹ ਦਿੰਦਾ ਹੈ। ਯੂਐਸ ਨੈਸ਼ਨਲ ਹੈਲਥ ਐਂਡ ਨਿਊਟ੍ਰਿਸ਼ਨ ਐਗਜ਼ਾਮਿਨੇਸ਼ਨ ਸਰਵੇਖਣ ਦੇ ਮੁਤਾਬਕ, ਹਕੀਕਤ ਵਿੱਚ ਅਮਰੀਕਾ ‘ਚ ਬਾਲਗ ਰੋਜ਼ਾਨਾ 16-17 ਚਮਚ (65-70 ਗ੍ਰਾਮ) ਤੋਂ ਵੀ ਵੱਧ ਖੰਡ ਖਾ ਲੈਂਦੇ ਹਨ। ਇਸਨੂੰ ਸੌਖੇ ਸ਼ਬਦਾਂ ਵਿੱਚ ਸਮਝੋ ਤਾਂ 4 ਗ੍ਰਾਮ ਖੰਡ ਦਾ ਮਤਲਬ ਹੈ ਲਗਭਗ ਇੱਕ ਚਮਚ ਖੰਡ (ਸਮਤਲ ਢੰਗ ਨਾਲ ਭਰਿਆ ਹੋਇਆ)।

ਇੰਨੀ ਸਾਰੀ ਖੰਡ ਛੱਡਣਾ ਵੀ ਕੋਈ ਆਸਾਨ ਕੰਮ ਨਹੀਂ ਹੈ। ਪਰ ਮੈਂ ਫੈਸਲਾ ਕੀਤਾ ਕਿ ਮੈਂ ਦੇਖਾਂਗੀ ਕਿ ਕੀ ਵਾਕਈ ਆਪਣੀ ਰੋਜ਼ਾਨਾ ਦੀ ਖੰਡ ਜਾਂ ਮਿੱਠਾ ਖਾਣ ਦੀ ਆਦਤ ਨੂੰ ਤੋੜਨਾ ਸੰਭਵ ਹੈ।

ਮੈਂ ਆਪਣੇ ਆਪ ਨੂੰ ਇੱਕ ਚੁਣੌਤੀ ਦਿੱਤੀ ਕਿ ਮੈਂ ਛੇ ਹਫ਼ਤਿਆਂ ਤੱਕ ਅਜਿਹੀ ਕੋਈ ਵੀ ਚੀਜ਼ ਨਹੀਂ ਖਾਵਾਂਗੀ ਜਿਸ ਵਿੱਚ ਉੱਪਰੋਂ ਰਿਫਾਈਂਡ ਖੰਡ ਮਿਲਾਈ ਗਈ ਹੋਵੇ। ਮੈਂ ਸ਼ਹਿਦ ਅਤੇ ਫਲਾਂ ਦੇ ਜੂਸ ਤੋਂ ਵੀ ਪਰਹੇਜ਼ ਕੀਤਾ, ਪਰ ਮੈਂ ਸਾਬਤ ਫਲ ਖਾਂਦੀ ਰਹੀ ਜਿਨ੍ਹਾਂ ਵਿੱਚ ਕੁਦਰਤੀ ਤੌਰ ‘ਤੇ ਖੰਡ ਹੁੰਦੀ ਹੈ, ਨਾਲ ਹੀ ਮੈਂ ਕਾਮਪਲੇਕਸ ਕਾਰਬੋਹਾਈਡਰੇਟ ਵੀ ਖਾਦੇ – ਜਿਨ੍ਹਾਂ ਨੂੰ ਖਾਣ ‘ਤੇ ਸਾਡਾ ਸਰੀਰ ਉਨ੍ਹਾਂ ਨੂੰ ਤੋੜ ਕੇ ਗਲੂਕੋਜ਼ ਵਿੱਚ ਬਦਲ ਦਿੰਦਾ ਹੈ ਅਤੇ ਇਹੀ ਗਲੂਕੋਜ਼ ਸਾਡੇ ਸਰੀਰ ਅਤੇ ਦਿਮਾਗ ਲਈ ਊਰਜਾ ਦਾ ਮੁੱਖ ਸਰੋਤ ਹੁੰਦਾ ਹੈ।ਸ਼ੁਰੂ ਤੋਂ ਹੀ, ਮੈਂ ਆਪਣੀ ਊਰਜਾ ਦੇ ਪੱਧਰ ਅਤੇ ਆਪਣੇ ਮਹਿਸੂਸ ਕਰਨ ਦੇ ਤਰੀਕੇ ਵਿੱਚ ਕੁਝ ਹੈਰਾਨ ਕਰਨ ਵਾਲੇ ਬਦਲਾਅ ਵੇਖੇ।ਦੁਪਹਿਰ ਦੇ ਖਾਣੇ ਤੋਂ ਬਾਅਦ ਆਉਣ ਵਾਲੀ ਸੁਸਤੀ ਦੂਰ ਹੋ ਗਈ, ਪਰ ਮੈਂ ਅਕਸਰ ਬੇਮਨੀ ਹੋਕੇ ਆਪਣੇ ਫ੍ਰਿਜ ਵਿੱਚ ਝਾਕਦੀ ਰਹਿੰਦੀ ਸੀ ਅਤੇ ਕੁਝ ਮਜ਼ੇਦਾਰ (ਮਿੱਠਾ) ਖਾਣ ਲਈ ਲੱਭਦੀ ਰਹਿੰਦੀ ਸੀ, ਪਰ ਮੈਨੂੰ ਕੁਝ ਨਹੀਂ ਮਿਲਦਾ ਸੀ। ਮੈਨੂੰ ਇੰਝ ਲੱਗਦਾ ਸੀ ਕਿ ਮੈਂ ਕਿਸੇ ਚੀਜ਼ ਤੋਂ ਵਾਂਝੀ ਰਹਿ ਰਹੀ ਹਾਂ।

ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਜ਼ਰੂਰੀ ਹੈ ਕਿ ਸਾਡੇ ਖਾਣੇ ਵਿੱਚ ਕਿੰਨੀ ਖੰਡ ਮਿਲਾਈ ਜਾਂਦੀ ਹੈ।ਹੈਰਾਨੀ ਦੀ ਗੱਲ ਹੈ ਕਿ ਮੈਨੂੰ ਖੰਡ ਨਾ ਖਾਣਾ ਜਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਔਖਾ ਲੱਗਾ। ਆਪਣੇ ਆਲੇ-ਦੁਆਲੇ ਦੇ ਸੁਪਰਮਾਰਕੀਟ ਦੀਆਂ ਸ਼ੈਲਫਾਂ ਨੂੰ ਦੇਖਦਿਆਂ, ਮੈਂ ਅਜਿਹੇ ਖਾਣਿਆਂ ਵਿੱਚ ਵੀ ਖੰਡ ਦੇਖੀ ਜਿਨ੍ਹਾਂ ਦੀ ਮੈਨੂੰ ਉਮੀਦ ਤੱਕ ਨਹੀਂ ਸੀ, ਜਿਵੇਂ ਕਿ ਇੱਕ ਡੇਲੀ ਸਾਰਡੋ ਸੈਂਡਵਿਚ, ਜਿਸ ਵਿੱਚ 5.7 ਗ੍ਰਾਮ ਖੰਡ ਸੀ, ਅਤੇ ਇੱਕ ਬੋਲੋਗਨੀਜ਼ ਰੈਡੀ ਮੀਲ ਵਿੱਚ 9 ਗ੍ਰਾਮ ਖੰਡ ਸੀ।ਨਾਸ਼ਤੇ ਦੇ ਕਈ ਸੀਰੀਅਲਜ਼ ਵਿੱਚ ਉਪਰੋਂ ਦੀ ਵੀ ਖੰਡ ਪਾਈ ਹੁੰਦੀ ਹੈ ਅਤੇ ਸੁਪਰਮਾਰਕੀਟ ਤੋਂ ਆਮ ਤੌਰ ‘ਤੇ ਖਰੀਦੀ ਜਾਣ ਵਾਲੀ ਬ੍ਰੈੱਡ ਦੇ ਇੱਕ ਸਲਾਈਸ ਵਿੱਚ ਲਗਭਗ 1.2 ਗ੍ਰਾਮ ਖੰਡ ਹੁੰਦੀ ਹੈ।ਕਈ ਖਾਣ ਵਾਲੇ ਅਲਟਰਾ-ਪ੍ਰੋਸੈਸਡ ਪਦਾਰਥਾਂ ਵਿੱਚ ਵੀ ਖੰਡ ਵੱਧ ਮਾਤਰਾ ਵਿੱਚ ਹੁੰਦੀ ਹੈ – ਜਿਨ੍ਹਾਂ ਦੇ ਸਿਹਤ ‘ਤੇ ਮਾੜੇ ਅਸਰ ਪੈਂਦੇ ਹਨ ਅਤੇ ਜਿਨ੍ਹਾਂ ਵਿੱਚ ਫਲ, ਸਬਜ਼ੀਆਂ ਅਤੇ ਪੂਰੇ ਅਨਾਜ ਵਰਗੀ ਖੁਰਾਕ ਨਾਲੋਂ ਘੱਟ ਪੋਸ਼ਕ ਤੱਤ ਹੁੰਦੇ ਹਨ।ਸਾਡੇ ਖਾਣੇ ਵਿੱਚ ਖੰਡ ਦੇ ਕਈ ਵੱਖ-ਵੱਖ ਰੂਪ ਹੁੰਦੇ ਹਨ। ਗਲੂਕੋਜ਼ ਸ਼ਾਇਦ ਸਭ ਤੋਂ ਆਮ ਹੈ, ਪਰ ਫਲਾਂ ਅਤੇ ਕਈ ਸਿਰਪਾਂ ਵਿੱਚ ਫ੍ਰਕਟੋਜ਼, ਦੁੱਧ ਵਿੱਚ ਲੈਕਟੋਜ਼, ਅਤੇ ਸੁਕਰੋਜ਼ ਵੀ ਹੁੰਦਾ ਹੈ, ਜਿਸਨੂੰ ਆਮ ਤੌਰ ‘ਤੇ ‘ਟੇਬਲ ਸ਼ੂਗਰ’ ਕਿਹਾ ਜਾਂਦਾ ਹੈ ਅਤੇ ਇਹ ਸਾਡੇ ਆਹਾਰ ਵਿੱਚ ਮਿਲਾਈ ਗਈ “ਫ੍ਰੀ ਸ਼ੂਗਰ” ਦੇ ਮੁੱਖ ਰੂਪਾਂ ਵਿੱਚੋਂ ਇੱਕ ਹੈ।ਫ੍ਰੀ ਸ਼ੂਗਰ ਜੂਸ, ਸਿਰਪ ਅਤੇ ਸ਼ਹਿਦ ਵਿੱਚ ਵੀ ਮਿਲਦੀ ਹੈ, ਕਿਉਂਕਿ ਇਹ ਸਾਡੇ ਖਾਣੇ ਦੀਆਂ ਕੋਸ਼ਿਕਾਵਾਂ ਵਿੱਚ ਬੱਝੀ ਹੋਈ ਨਹੀਂ ਹੁੰਦੀ। ਇਹ ਰਿਫਾਈਂਡ ਫ੍ਰੀ ਸ਼ੂਗਰ ਜਾਂ ਮੀਠਾ ਸਿਹਤ ‘ਤੇ ਪੈਣ ਵਾਲੇ ਮਾੜੇ ਅਸਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ।

ਖੋਜ ਦੱਸਦੀ ਹੈ ਕਿ ਜਦੋਂ ਅਸੀਂ ਵੱਧ ਮਿੱਠੇ ਵਾਲਾ ਖਾਣਾ ਖਾਂਦੇ ਹਾਂ, ਤਾਂ ਇਸ ਨਾਲ ਸਾਡੇ ਖੂਨ ਵਿੱਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਜਾਂਦਾ ਹੈ। ਹਾਲਾਂਕਿ ਖਾਣ ਤੋਂ ਬਾਅਦ ਇਹ ਇੱਕ ਆਮ ਪ੍ਰਕਿਰਿਆ ਹੈ, ਪਰ ਜੇ ਇਹ ਬਹੁਤ ਵਾਰ ਹੁੰਦਾ ਹੈ, ਤਾਂ ਅਸੀਂ ਇੰਸੁਲਿਨ ਪ੍ਰਤੀ ਰੋਧੀ ਹੋ ਸਕਦੇ ਹਾਂ ਅਤੇ ਟਾਈਪ 2 ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ।ਵੱਧ ਮਿੱਠੇ ਜਾਂ ਖੰਡ ਵਾਲੇ ਆਹਾਰ ਦਾ ਸਬੰਧ ਦੰਦਾਂ ਵਿੱਚ ਸੜਨ, ਸੋਜਸ਼, ਮੋਟਾਪੇ, ਐਲਜ਼ਾਈਮਰ ਅਤੇ ਕੈਂਸਰ ਨਾਲ ਵੀ ਹੈ।ਗੇਅਰਹਾਰਡਟ ਕਹਿੰਦੇ ਹਨ, “ਡਾਇਬਟੀਜ਼ ਵਰਗੀਆਂ ਆਹਾਰ ਨਾਲ ਜੁੜੀਆਂ ਬਿਮਾਰੀਆਂ ਹੁਣ ਸ਼ਰਾਬ ਅਤੇ ਅਫੀਮ ਨਾਲੋਂ ਵੀ ਵੱਧ ਲੋਕਾਂ ਦੀ ਜਾਨ ਲੈ ਰਹੀਆਂ ਹਨ, ਅਤੇ [ਗੈਰ-ਸਿਹਤਮੰਦ ਖਾਣਾ] ਦੁਨੀਆ ਦਾ ਸਭ ਤੋਂ ਜਾਨਲੇਵਾ ਪਦਾਰਥ ਬਣਨ ਦੀ ਦੌੜ ਵਿੱਚ ਤੰਬਾਕੂ ਨੂੰ ਵੀ ਟੱਕਰ ਦੇ ਰਿਹਾ ਹੈ।”

Prince

Read Previous

Hair Fall Reason: ਕਿਹੜੇ ਵਿਟਾਮਿਨ ਦੀ ਘਾਟ ਕਾਰਨ ਝੜਦੇ ਹਨ ਵਾਲ, ਹੁੰਦੈ ਗੰਜਾਪਣ? ਜਾਣੋ ਕਿਉਂ ਨਹੀਂ ਉੱਗਦੇ ਨਵੇਂ ਵਾਲ

Read Next

ਐੱਚਬੀਏ1ਸੀ ਟੈਸਟ ਕੀ ਹੈ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਜ਼ਰੂਰੀ ਕਿਉਂ ਹੈ।

Leave a Reply

Your email address will not be published. Required fields are marked *