CM ਦੀ ਮੀਟਿੰਗ ਤੋਂ ਬਾਅਦ ਐਕਸ਼ਨ ! ਪੰਜਾਬ ਭਰ ‘ਚ ਪੁਲਿਸ ਦੀ ਵੱਡੇ ਪੱਧਰ ‘ਤੇ ਛਾਪੇਮਾਰੀ, ਇਲਾਕੇ ਸੀਲ, ਤਸਕਰਾਂ ਦੇ ਘਰਾਂ ਦੀ ਤਲਾਸ਼ੀ।

Punjab Police: ਪੂਰੇ ਪੰਜਾਬ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪ੍ਰੇਸ਼ਨ ਕਾਸੋ ਸ਼ੁਰੂ ਕੀਤਾ ਗਿਆ ਤੇ ਨਸ਼ਾ ਤਸਕਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਜਲੰਧਰ, ਬਠਿੰਡਾ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੀਤੀ ਗਈ ਜਿਸ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਆਪੋ-ਆਪਣੇ ਖੇਤਰਾਂ ਵਿੱਚ ਪਹੁੰਚੇ।

ਇਸੇ ਲੜੀ ਵਿੱਚ ਸ਼ਨੀਵਾਰ ਸਵੇਰੇ ਜਲੰਧਰ ਦੇ ਕਾਜ਼ੀ ਮੰਡੀ ਵਿੱਚ ਆਪ੍ਰੇਸ਼ਨ ਕਾਸੋ ਤਹਿਤ ਭਾਰੀ ਫੋਰਸ ਨਾਲ ਇੱਕ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪੂਰੇ ਇਲਾਕੇ ਨੂੰ ਚਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਤੇ ਫਿਰ ਘਰਾਂ ਦੀ ਤਲਾਸ਼ੀ ਲਈ ਗਈ। ਸ਼ਹਿਰ ਦੀ ਪੁਲਿਸ ਟੀਮਾਂ ਨੇ ਇਹ ਤਲਾਸ਼ੀ ਮੁਹਿੰਮ ਨਸ਼ਾ ਤਸਕਰਾਂ ਅਤੇ ਲੁਟੇਰਿਆਂ ‘ਤੇ ਸ਼ਿਕੰਜਾ ਕੱਸਣ ਲਈ ਚਲਾਈ।

ਟੀਮਾਂ ਨੇ ਸਵੇਰ ਤੋਂ ਹੀ ਉਕਤ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਟੀਮਾਂ ਨੇ ਕਿਸੇ ਦੇ ਜਾਗਣ ਤੋਂ ਪਹਿਲਾਂ ਹੀ ਛਾਪਾ ਮਾਰ ਦਿੱਤਾ। ਕਈ ਥਾਣਿਆਂ ਦੇ ਐਸਐਚਓ ਤੇ ਇਲਾਕੇ ਦੇ ਏਸੀਪੀ ਸਮੇਤ ਕਈ ਕਰਮਚਾਰੀ ਚੈਕਿੰਗ ਲਈ ਪਹੁੰਚੇ ਹੋਏ ਸਨ। ਏਸੀਪੀ ਨਿਰਮਲ ਸਿੰਘ ਨੇ ਕਿਹਾ- ਇਹ ਕਾਰਵਾਈ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ।

ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਨਸ਼ਾ ਪੰਜਾਬ ਦੀ ਤਰੱਕੀ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੀਆਂ ਜਾ ਰਹੀਆਂ ਸਖ਼ਤ ਕਾਰਵਾਈਆਂ ਇਸ ਅੜਿੱਕੇ ਨੂੰ ਜ਼ਰੂਰ ਦੂਰ ਕਰਨਗੀਆਂ। ਆਓ, ਬਤੌਰ ਚੰਗੇ ਨਾਗਰਿਕ ਸੂਬਾ ਸਰਕਾਰ ਦੀ ਇਸ ਮੁਹਿੰਮ ‘ਚ ਸਹਿਯੋਗ ਕਰੀਏ

ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਵਿੱਚ ਨਸ਼ਿਆਂ ਦੀ ਰੋਕਥਾਮ ਸਬੰਧੀ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮੁੱਦਾ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦਾ ਸੀ।ਜਲੰਧਰ ਵਿੱਚ ਸਵੇਰੇ 7 ਵਜੇ ਆਪ੍ਰੇਸ਼ਨ ਕਾਸੋ ਸ਼ੁਰੂ ਹੋਇਆ ਅਤੇ 100 ਤੋਂ ਵੱਧ ਕਰਮਚਾਰੀ ਜਾਂਚ ਲਈ ਪਹੁੰਚੇ। ਕਾਰਵਾਈ ਦੌਰਾਨ, ਉਨ੍ਹਾਂ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਮਾਮਲੇ ਲੰਬਿਤ ਸਨ ਜਾਂ ਸ਼ੱਕੀ ਸਨ। 20 ਤੋਂ ਵੱਧ ਘਰਾਂ ਦੀ ਤਲਾਸ਼ੀ ਲਈ ਗਈ।

Prince

Read Previous

ਵਿਆਹ ਸ਼ਾਦੀ ਦੇ ਸਮਾਗਮ ਮੌਕੇ ਡਰੋਨ ਦੇ ਇਸਤੇਮਾਲ ਤੇ ਪਾਬੰਦੀ

Read Next

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹਟਾਉਣ ਦੀ ਤਿਆਰੀ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਮੇਰਾ ਬੈਗ ਪੈਕ ਹੈ, ਮੈਨੂੰ ਕੋਈ ਪਰਵਾਹ ਨਹੀਂ

Leave a Reply

Your email address will not be published. Required fields are marked *