ਰੋਟਰੀ ਕਲੱਬ ਨੇ ਅੱਜ ਬਾਬਾ ਵਿਸ਼ਵਕਰਮਾ ਡੇ ਮੌਕੇ ਲੋੜਵੰਦ ਵਿਅਕਤੀ ਨੂੰ ਰੇਹੜੀ ਭੇਟ ਕੀਤੀ

ਰੋਟਰੀ ਕਲੱਬ ਨੇ ਅੱਜ ਬਾਬਾ ਵਿਸ਼ਵਕਰਮਾ ਡੇ ਮੌਕੇ ਲੋੜਵੰਦ ਵਿਅਕਤੀ ਨੂੰ ਰੇਹੜੀ ਭੇਟ ਕੀਤੀ

ਪਰਵਿੰਦਰ ਸਿੰਘ ਕੰਧਾਰੀ

ਫ਼ਰੀਦਕੋਟ, 25 ਅਕਤੂਬਰ 2022 – ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਆਰਸ਼ ਸੱਚਰ ਦੀ ਅਗਵਾਈ ਹੇਠ ਅੱਜ ਲੋੜਵੰਦ ਲੋਕਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਆਰੰਭ ਕੀਤੀ ਮੁਹਿੰਮ ਤਹਿਤ ਅੱਜ ਸ਼ਾਹੀ ਹਵੇਲੀ ਫ਼ਰੀਦਕੋਟ ਵਿਖੇ ਇੱਕ ਲੋੜਵੰਦ ਇਨਸਾਨ ਨੂੰ ਕਲੱਬ ਵੱਲੋਂ ਹੱਥ ਰੇਹੜੀ ਤਿਆਰ ਕਰਕੇ ਦਿੱਤੀ ਗਈ। ਇਸ ਮੌਕੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਲੋੜਵੰਦ ਵਿਅਕਤੀ ਵੱਲੋਂ ਕਲੱਬ ਪਾਸੋ ਹੱਥ ਰੇਹੜੀ ਸਬੰਧੀ ਅਪੀਲ ਕੀਤੀ ਗਈ ਸੀ। 

ਜਿਸ ਤੇ  ਕਲੱਬ ਵੱਲੋ ਇਹ ਰੇਹੜੀ ਤਿਆਰ ਕਰਵਾਈ ਗਈ ਸੀ ਤੇ ਅੱਜ ਲੋੜਵੰਦ ਵਿਅਕਤੀ ਨੂੰ ਭੇਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਵੀ ਇੱਕ ਵਿਅਕਤੀ ਨੂੰ ਰੇਹੜੀ ਤਿਆਰ ਕਰਕੇ ਦਿੱਤੀ ਗਈ ਸੀ। ਉਹ ਇਨਸਾਨ ਅੱਜ ਸਫ਼ਲਤਾ ਨਾਲ ਆਪਣੀ ਰੋਟੀ-ਰੋਜ਼ੀ ਕਮਾ ਰਿਹਾ ਹੈ। ਉਨ੍ਹਾਂ ਕਿਹਾ ਆਉਂਦੇ ਦਿਨਾਂ ’ਚ ਇਹ ਮੁਹਿੰਮ ਜਾਰੀ ਰਹੇਗੀ। ਇਸ ਕਲੱਬ ਦੇ ਸੀਨੀਅਰ ਆਗੂ ਪ੍ਰਵੀਨ ਸੱਚਰ ਰਿਟਾਇਡ ਨਾਇਬ ਤਹਿਸੀਲਦਾਰ, ਕਲੱਬ ਦੇ ਕੈਸ਼ੀਅਰ ਪਵਨ ਵਰਮਾ, ਧਨਕਿਸ਼ਾ, ਪ੍ਰਦੀਪ ਸ਼ਰਮਾ, ਮਿਸਟਰ ਕੁਲਵਿੰਦਰ , ਰੁਪਿੰਦਰ ਕੁਮਾਰ ਅਤੇ ਸ਼ਮਿੰਦਰ ਸਿੰਘ ਹਾਜ਼ਰ ਸਨ।

Prince

Read Previous

ਫਰੀਦਕੋਟ ਮੈਡੀਕਲ ਕਾਲਜ ਦੇ ਡਾ: ਗੁਰਪ੍ਰੀਤ ਸਿੰਘ ਵਾਂਡਰ ਬਣੇ ਵਾਈਸ ਚਾਂਸਲਰ।

Read Next

ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ

Leave a Reply

Your email address will not be published. Required fields are marked *