ਰੋਟਰੀ ਕਲੱਬ ਵੱਲੋਂ ਆਉਂਦੇ ਦਿਨਾਂ ‘ਚ ਕੀਤੇ ਜਾਣ ਵਾਲੇ ਕਾਰਜਾਂ ਦੀ ਯੋਜਨਾਬੰਦੀ ਵਾਸਤੇ ਮੀਟਿੰਗ ਕੀਤੀ
ਸਰਕਾਰੀ ਸਕੂਲਾਂ ਦੇ ਮੈਰਿਟ’ਚ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਟਰੀ ਕਲੱਬ ਕਰੇਗਾ ਸਨਮਾਨਿਤ:ਆਰਸ਼ ਸੱਚਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 – ਜੁਲਾਈ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦਰ ਛਾਬੜਾ ਦੀ ਸਾਂਝੀ ਅਗਵਾਈ ਹੇਠ ਰੋਟਰੀ ਕਲੱਬ ਦੇ ਜਨਰਲ ਹਾਊਸ ਦੀ ਮੀਟਿੰਗ ਸ਼ਾਹੀ ਹਵੇਲੀ ਦੇ ਫ਼ਾਰਮ ਹਾਊਸ ਵਿਖੇ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਨੇ ਦੱਸਿਆ ਕਿ ਆਉਂਦੇ ਦਿਨ ‘ਚ ਕਲੱਬ ਵੱਲੋਂ ਡਾ.ਅਮਨਦੀਪ ਹੋਸਪੀਟਲ ਦੇ ਸਹਿਯੋਗ ਨਾਲ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾਵੇਗਾ | ਵਿਸ਼ਾਲ ਪੱਧਰ ਤੇ ਡੈਂਟਲ ਚੈੱਕਅੱਪ, ਬੱਚਿਆਂ ਦੇ ਮਾਹਿਰ ਡਾਕਟਰ ਸਾਹਿਬਾਨ ਦੀ ਨਿਗਰਾਨੀ ਹੇਠ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਚੈੱਕਅੱਪ ਦੀ ਮੁਹਿੰਮ ਆਰੰਭ ਕੀਤੀ ਜਾਵੇਗੀ | ਬੱਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਵਾਸਤੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ | ਕਲੱਬ ਦੇ ਲੇਡੀਜ਼ ਮੈਂਬਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਜਾਣਾ ਹੈ | ਇਸ ਦੇ ਨਾਲ ਹੀ ਔਰਤਾਂ ਦੀ ਬੀਮਾਰੀਆਂ ਵਾਸਤੇ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ | ਇਸ ਤਰ੍ਹਾਂ ਲੋੜਵੰਦ ਲੋਕਾਂ ਨੂੰ ਰੇਹੜੀਆਂ ਵੰਡਣ ਅਤੇ ਵੀਲ੍ਹ ਚੇਅਰ ਵੰਡਣ ਵਾਸਤੇ ਸਮਾਗਮ ਕੀਤੇ ਜਾਣੇ ਹਨ | ਉਨ੍ਹਾਂ ਦੱਸਿਆ ਜ਼ਿਲੇ ਦੇ ਅੱਠਵੀਂ, ਦਸਵੀਂ ਅਤੇ 12ਵੀਂ ਜਮਾਤ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ | ਸਿਹਤ ਵਿਭਾਗ ‘ਚ ਸਿਵਲ ਹਸਪਤਾਲ ਦੇ ਵਧੀਆ ਕੰਮ ਕਰਨ ਵਾਲੇ ਡਾਕਟਰ ਸਾਹਿਬਾਨ ਦਾ ਵੀ ਸਨਮਾਨ ਕੀਤਾ ਜਾਵੇਗਾ |
ਮੀਟਿੰਗ ਦੌਰਾਨ ਇੱਕ-ਇੱਕ ਕਰਕੇ ਸਾਰੇ ਸਾਰੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ | ਇਨ੍ਹਾਂ ਪ੍ਰੋਗਰਾਮਾਂ ਦੀ ਸਫ਼ਲਤਾ ਵਾਸਤੇ ਵੱਖ-ਵੱਖ ਕਲੱਬ ਮੈਂਬਰਾਂ ਨੂੰ ਪ੍ਰੋਜੈੱਕਟ ਚੇਅਰਮੈਨ ਵਜੋਂ ਡਿਊਟੀਆਂ ਸੌਂਪੀਆਂ ਗਈਆਂ ਅਤੇ ਕਮੇਟੀਆਂ ਦਾ ਗਠਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਸਕੱਤਰ ਅਰਵਿੰਦ ਛਾਬੜਾ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ | ਮੀਟਿੰਗ ਦੌਰਾਨ ਅਸ਼ੋਕ ਸੱਚਰ, ਪਵਨ ਵਰਮਾ, ਪ੍ਰਵੀਨ ਸੱਚਰ, ਇੰਜ.ਮਨਦੀਪ ਸ਼ਰਮਾ, ਰਾਜਿੰਦਰ ਸ਼ਰਮਾ, ਨਵੀਸ਼ ਛਾਬੜਾ, ਪਰਵਿੰਦਰ ਕੰਧਾਰੀ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਐਡਵੋਕੇਟ ਆਰ.ਸੀ.ਜੈੱਨ ਸਾਬਕਾ ਗਵਰਨਰ ਰੋਟਰੀ ਇੰਟਰਨੈਸ਼ਨਲ, ਪਿ੍ਤਪਾਲ ਸਿੰਘ ਕੋਹਲੀ, ਰਮੇਸ਼ ਰੀਹਾਨ, ਐਡਵੋਕੇਟ ਰਾਜੇਸ਼ ਰੀਹਾਨ, ਅਸ਼ਵਨੀ ਬਾਂਸਲ, ਮਨਪ੍ਰੀਤ ਸਿੰਘ ਬਰਾੜ, ਅਸ਼ੋਕ ਚਾਨਣਾ, ਵਿਨੋਦ ਬਜਾਜ, ਡਾ.ਗਗਨ ਬਜਾਜ, ਡਾ.ਵਿਸ਼ਵ ਮੋਹਨ ਨੇ ਪ੍ਰੋਜੈੱਕਟਾਂ ਦੀ ਸਫ਼ਲਤਾ ਵਾਸਤੇ ਸੁਝਾਅ ਦਿੱਤੇ |
