ਮੋਗਾ ਜਿਲੇ ਦੇ ਡਗਰੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਰੋਕੀ ਅਡਾਨੀ ਦੀ ਕਣਕ ਨਾਲ ਭਰੀ ਟ੍ਰੇਨ।

ਮੋਗਾ ਦੇ ਡਗਰੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਨੇ ਰੋਕੀ ਅਡਾਨੀ ਦੀ ਕਣਕ ਨਾਲ ਭਰੀ ਟ੍ਰੇਨ।

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਹ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੋਗਾ ਦੇ ਡਗਰੂ ਰੇਲਵੇ ਸਟੇਸ਼ਨ ਉੱਤੇ ਕਿਸਾਨਾਂ ਨੇ ਅਡਾਨੀ ਗਰੁੱਪ ਦੀ ਟ੍ਰੇਨ ਰੋਕ ਦਿੱਤੀ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮੋਗਾ ਦੇ ਡਗਰੂ ਰੇਲਵੇ ਸਟੇਸ਼ਨ ਉੱਤੇ ਪਹੁੰਚਿਆ ਅਤੇ ਖੇਤੀ ਕਾਨੂੰਨਾਂ ਨਾਅਰੇਬਾਜੀ ਕਰਨ ਲੱਗ ਪਿਆ। ਇਸ ਤੋਂ ਬਾਅਦ 30 ਤੋਂ 40 ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਉੱਥੋਂ ਗੁਜ਼ਰ ਰਹੀ ਅਡਾਨੀ ਗਰੁੱਪ ਦੀ ਟ੍ਰੇਨ ਨੂੰ ਰੋਕ ਦਿੱਤਾ। ਮੌਕੇ ਉੱਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਕਿਸਾਨ ਯੂਨੀਅਨ ਦੇ ਲੀਡਰਾਂ ਦਾ ਕਹਿਣਾ ਹੈ ਕਿ ਅਡਾਨੀ ਦੀ ਟ੍ਰੇਨ ਰੋਕੇ ਜਾਣ ਦੀ ਜਾਣਕਾਰੀ ਉਨ੍ਹਾਂ ਸੰਘਰਸ਼ ਕਮੇਟੀ ਨੂੰ ਭੇਜ ਦਿੱਤੀ ਹੈ। ਉੱਪਰੋਂ ਜਿਹੜਾ ਵੀ ਹੁਕਮ ਆਵੇਗਾ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।

Prince

Read Previous

ਅਮਰੀਕਾ ਵਿਚ ਭਾਰਤੀਆਂ ਲਈ ਖੁਸ਼ਖਬਰੀ ਹੈ, ਬਾਈਡਨ ਨੇ ਗ੍ਰੀਨ ਕਾਰਡ ਜਾਰੀ ਕਰਨ ‘ਤੇ ਪਾਬੰਦੀ ਹਟਾ ਦਿੱਤੀ ਹੈ

Read Next

ਹਿਮਾਚਲ ਵਿਧਾਨ ਸਭਾ ਦੇ ਬਾਹਰ ਹੰਗਾਮਾ, 5 ਕਾਂਗਰਸੀ MLA ਪੂਰੇ ਬਜਟ ਸੈਸ਼ਨ ਦੌਰਾਨ ਸਸਪੈਂਡ।

Leave a Reply

Your email address will not be published. Required fields are marked *