ਐਕਸੀਡੈਂਟ ਰੋਕਣ ਲਈ ਸੁਸਾਇਟੀ ਨੇ ਵਾਹਨਾਂ ਉਪਰ ਰਿਫਲੈਕਟਰ ਲਗਾਏ।
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 1 ਨਵੰਬਰ – ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਸਰਦੀ ਦੇ ਪ੍ਰਕੋਪ ਵਧਣ ਕਾਰਨ ਅਤੇ ਧੁੰਦ ਜਿਆਦਾ ਹੋਣ ਨਾਲ ਹਾਦਸਿਆਂ ਤੇ ਨੱਥ ਪਾਉਣ ਲਈ ਸਬਜੀ ਮੰਡੀ ਫਰੀਦਕੋਟ ਵਿਖੇ ਵਾਹਨਾਂ ਉਪਰ ਰਿਫਲੈਕਟਰ ਲਗਾਏ ਗਏ। ਸੰਸਥਾ ਦੇ ਪ੍ਰਧਾਨ ਡਾ ਵਿਸ਼ਵਦੀਪ ਗੋਇਲ ਨੇ ਦੱਸਿਆ ਕਿ ਸਰਦੀਆਂ ਵਿੱਚ ਧੁੰਦ ਜਿਆਦਾ ਹੋਣ ਕਾਰਨ ਸੜਕਾਂ ਉਪਰ ਐਕਸੀਡੈਂਟ ਦਾ ਕਾਰਨ ਜਿਆਦਾਤਰ ਵਾਹਨਾਂ ਉਪਰ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 100 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ ਹਨ। ਇਸ ਮੌਕੇ ਬਲਦੇਵ ਰਾਜ ਗਰੋਵਰ, ਰਾਕੇਸ਼ ਸ਼ਰਮਾ, ਸੁਰਿੰਦਰ ਬਜਾਜ, ਸੁਰਿੰਦਰ ਗੁਪਤਾ, ਪਵਨ ਮੌਂਗਾ,ਪਰਦੀਪ ਸੱਚਦੇਵਾ, ਕਸ਼ਮੀਰ ਸਿੰਘ, ਗੌਰਧਨ, ਪਰਵਿੰਦਰ ਸਿੰਘ ਕੰਧਾਰੀ ਆਦਿ ਹਾਜਰ ਸਨ।
