ਤਰਨਜੋਤ ਸਿੰਘ ਕੋਹਲੀ ਦੂਜੀ ਵਾਰ ਰੋਟਰੀ ਕਲੱਬ ਜ਼ਿਲਾ 3090 ਦੇ ਗਰੀਟਿੰਗ ਚੇਅਰਮੈਨ ਬਣੇ

ਤਰਨਜੋਤ ਸਿੰਘ ਕੋਹਲੀ ਦੂਜੀ ਵਾਰ ਰੋਟਰੀ ਕਲੱਬ ਜ਼ਿਲਾ 3090 ਦੇ ਗਰੀਟਿੰਗ ਚੇਅਰਮੈਨ ਬਣੇ

ਫ਼ਰੀਦਕੋਟ, 25 ਮਈ ( ਪਰਵਿੰਦਰ ਸਿੰਘ ਕੰਧਾਰੀ )-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਇੱਕ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰੋਟਰੀ ਜ਼ਿਲਾ 3090 ਦੇ ਜ਼ਿਲਾ ਗਵਰਨਰ ਘਣਸ਼ਾਮ ਕਾਂਸਲ ਸ਼ਾਮਲ ਹੋਏ। ਇਸ ਮੌਕੇ ਜ਼ਿਲਾ ਗਵਰਨਰ 2024-25 ਡਾ.ਸੰਦੀਪ ਚੌਹਾਨ, ਸਹਾਇਕ ਗਵਰਨਰ ਅਸ਼ੀਸ਼ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਰੋਟਰੀ ਦੇ ਬਾਨੀ ਪਾਲ ਹੈਰਿਸ ਦੇ ਬੁੱਤ ਤੇ ਸਭ ਨੇ ਮਿਲਕੇ ਫ਼ੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਰੋਟਰੀ ਜ਼ਿਲਾ 3090 ਦੇ ਗਵਰਨਰ ਘਣਸ਼ਾਮ ਕਾਂਸਲ ਨੇ ਰੋਟਰੀ ਕਲੱਬ ਫ਼ਰੀਦਕੋਟ ਦੇ ਨੌਜਵਾਨ ਤਰਨਜੋਤ ਸਿੰਘ ਕੋਹਲੀ ਨੂੰ ਕਲੱਬ ਦੀ ਸਮੂਹ ਗਤੀਵਿਧੀਆਂ ਨੂੰ ਸ਼ੋਸ਼ਲ ਮੀਡੀਆ ਤੇ ਨਿਰੰਤਰ ਬਹੁਤ ਸ਼ਾਨਦਾਰ ਢੰਗ ਨਾਲ ਪੇਸ਼ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਰੋਟਰੀ ਕਲੱਬ ਦੇ ਕਾਰਜਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਤਰਨਜੋਤ ਸਿੰਘ ਕੋਹਲੀ ਨੇ ਹਮੇਸ਼ਾ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਜ਼ਿਲਾ 3090 ’ਚ ਉਨ੍ਹਾਂ ਨੂੰ ਦੂਜੀ ਵਾਰ ਗਰੀਟਿੰਗ ਚੇਅਰਮੈਨ ਨਿਯੁਕਤ ਕੀਤਾ। ਉਨ੍ਹਾ ਕਿਹਾ ਅਜੋਕੇ ਦੌਰ ’ਚ ਨੌਜਵਾਨ ਪੀੜ੍ਹੀ ਸ਼ੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ। ਕਲੱਬ ਵੱਲੋਂ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਸ਼ੋਸ਼ਲ ਮੀਡੀਏ ਦੇ ਪੇਸ਼ ਕਰਨ ਦੀ ਪੁਰਾਣੀ ਪੀੜ੍ਹੀ ਕੋਲ ਮੁਹਾਰਤ ਨਾ ਹੋਣ ਕਾਰਜ ਕਈ ਵਾਰ ਕੀਤੇ ਕਾਰਜ ਯੂਥ ਤੱਕ ਨਹੀਂ ਪਹੁੰਚਦੇ ਸਨ ਪਰ ਤਰਨਜੋਤ ਸਿੰਘ ਕੋਹਲੀ ਦੀ ਮਿਹਨਤ ਦੀ ਬਦੌਲਤ ਹੁਣ ਰੋਟਰੀ ਦੇ ਕਾਰਜ ਯੂਥ ਤੱਕ ਵੀ ਸਹਿਜੇ ਪਹੁੰਚਦੇ ਹਨ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ, ਅਸ਼ੋਕ ਸੱਚਰ, ਡਾ.ਬਿਮਲ ਗਰਗ, ਆਰਸ਼ ਸੱਚਰ, ਨਵੀਸ਼ ਛਾਬੜਾ, ਇੰਜ.ਜੀਤ ਸਿੰਘ, ਨਵਦੀਪ ਗਰਗ, ਅਸ਼ੋਕ ਚਾਨਣਾ, ਸੰਜੀਵ ਮਿੱਤਲ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਲਲਿਤ ਮੋਹਨ ਗੁਪਤਾ, ਪ੍ਰਵੀਨ ਸੱਚਰ, ਭਾਰਤ ਭੂਸ਼ਨ ਸਿੰਗਲਾ, ਅਸ਼ਵਨੀ ਬਾਂਸਲ, ਸੁਖਵੰਤ ਸਿੰਘ, ਪਰਵਿੰਦਰ ਸਿੰਘ ਕੰਧਾਰੀ, ਡਾ.ਗਗਨ ਬਜਾਜ, ਡਾ.ਸ਼ਸ਼ੀਕਾਂਤ ਧੀਰ, ਗੌਰਵ ਸ਼ਰਮਾ, ਸੁਖਬੀਰ ਸਿੰਘ ਸੱਚਦੇਵਾ, ਅਰਮਾਨ ਪੁਰੀ, ਗੌਰਵ ਸ਼ਰਮਾ, ਸੋਨੂੰ ਗਰੋਵਰ, ਮਨਦੀਪ ਸ਼ਰਮਾ, ਯੋਗੇਸ਼ ਗਰਗ, ਡਾ.ਜਸਵੰਤ ਸਿੰਘ, ਪ੍ਰੋ.ਐਨ.ਕੇ.ਗੁਪਤਾ, ਡਾ.ਐਮ.ਐਲ.ਕਪੂਰ,ਪ੍ਰਦੀਪ ਕਟਾਰੀਆ ਲੱਕੀ, ਕੁਨਾਲ ਅਸੀਜਾ, ਪ੍ਰਵੀਨ ਕਾਲਾ, ਜਸਬੀਰ ਸਿੰਘ ਜੱਸੀ, ਹਰਮਿੰਦਰ ਸਿੰਘ ਮਿੰਦਾ, ਸਤੀਸ਼ ਬਾਗੀ ਨੇ ਤਰਨਜੋਤ ਸਿੰਘ ਕੋਹਲੀ ਅਤੇ ਉਨ੍ਹਾਂ ਦੇ ਪਿਤਾ ਰੋਟਰੀ ਕਲੱਬ ਦੇ ਸੀਨੀਅਰ ਮੈਂਬਰ ਪਿ੍ਰਤਪਾਲ ਸਿੰਘ ਕੋਹਲੀ ਨੂੰ ਵਧਾਈ ਦਿੱਤੀ।

Prince

Read Previous

ਬਾਬਾ ਫਰੀਦ ਪਬਲਿਕ ਸਕੂਲ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ

Read Next

ਨਾਮੀ ਸਮਾਜ ਸੇਵੀ ਸਵ. ਵਿਨੋਦ ਬਾਂਸਲ ਦੀ ਯਾਦ ਲਗਾਇਆ ਰੋਟਰੀ ਨੇ ਲਗਾਇਆ ਮੈਗਾ ਕੈਂਸਰ ਚੈੱਕਅੱਪ ਕੈਂਪਕੈਂਪ ਦੌਰਾਨ 286 ਲੋਕਾਂ ਦੀ ਕੀਤੀ ਗਈ ਤਸੱਲੀ ਬਖਸ਼ ਢੰਗ ਨਾਲ ਜਾਂਚ

Leave a Reply

Your email address will not be published. Required fields are marked *