ਸੁਪਰੀਮ ਕੋਰਟ ਦੇ ਜੱਜ ਜਸਟਿਸ ਮੋਹਨ ਐਮ ਸ਼ਾਂਤਨਾਗੋਦਰ ਦੀ ਸ਼ਨੀਵਾਰ ਦੇਰ ਰਾਤ ਗੁਰੂਗ੍ਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਉਹ 62 ਸਾਲਾਂ ਦੇ ਸਨ। ਜਾਣਕਾਰੀ ਦੇ ਅਨੁਸਾਰ, ਐਮ ਸ਼ਾਂਤਨਾਗੋਦਰ ਦੀ ਮੌਤ ਕੋਰੋਨਾ ਤੋਂ ਹੋਈ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਜਸਟਿਸ ਸ਼ਾਂਤਨਾਗੋਦਰ ਨੂੰ 17 ਫਰਵਰੀ 2017 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹਨਾਂ ਦਾ ਜਨਮ 5 ਮਈ 1958 ਨੂੰ ਕਰਨਾਟਕ ਵਿੱਚ ਹੋਇਆ ਸੀ। ਉਹ 5 ਸਤੰਬਰ 1980 ਨੂੰ ਵਕੀਲ ਵਜੋਂ ਰਜਿਸਟਰ ਹੋਏ ਸਨ। ਜਸਟਿਸ ਸ਼ਾਂਤਨਾਗੋਦਰ ਸੁਪਰੀਮ ਕੋਰਟ ਵਿਚ ਆਉਣ ਤੋਂ ਪਹਿਲਾਂ ਕੇਰਲ ਹਾਈ ਕੋਰਟ ਦੇ ਚੀਫ਼ ਜਸਟਿਸ ਸਨ।
