ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਨਾਲ ਹੋਏ ਰੂ-ਬ-ਰੂ

ਡਿਪਟੀ ਕਮਿਸ਼ਨਰ ਫੇਸਬੁੱਕ ਲਾਈਵ ਰਾਹੀਂ ਜਿਲਾ ਵਾਸੀਆਂ ਨਾਲ ਹੋਏ ਰੂ-ਬ-ਰੂ
ਜ਼ਿਲਾ ਵਾਸੀਆਂ ਦੇ ਸਹਿਯੋੋਗ ਨਾਲ ਕਰੋੋਨਾ ਦੇ ਕੇਸ ਘਟੇ- ਸੇਤੀਆ
ਡੇਂਗੂ ਤੋੋਂ ਬਚਾਅ ਲਈ ਜ਼ਿਲੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਫੋੋਗਿੰਗ/ਸਪਰੇਅ ਦਾ ਕੰਮ ਜ਼ੋਰਾ ਤੇ  
ਸ਼ਿਕਾਇਤਾਂ ਸਬੰਧੀ (ਪੀਜੀਆਰਐਸ) ਪੋਰਟਲ ਦੀ ਸੁ਼ਰੂਆਤ

ਪਰਵਿੰਦਰ ਸਿੰਘ ਕੰਧਾਰੀ
 ਫਰੀਦਕੋਟ 5 ਨਵੰਬਰ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਬੀਤੀ ਸ਼ਾਮ ਆਪਣੇ ਹਫਤਾ ਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ ਜਿਲਾ ਵਾਸੀਆਂ ਦੇ ਰੂ ਬਰੂ ਹੋ ਕੇ ਕਰੋਨਾ ਦੀ ਤਾਜਾ ਸਥਿਤੀ ਦੀ ਜਾਣਕਾਰੀ ਦਿੱਤੀ ਉੱਥੇ ਹੀ ਉਨਾਂ ਜਿਲੇ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਵੀ ਕੀਤੀ।ਉਨਾਂ ਡੇਂਗੂ ਤੋੋਂ ਬਚਾਅ ਲਈ ਵੀ ਟੈਸਟ ਕਰਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਨ-ਸਟਾਪ ਵੈੱਬ ਪੋਰਟਲ ਦੇ ਰੂਪ ਵਿੱਚ ਇੱਕ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ  (ਪੀਜੀਆਰਐਸ) ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਪੋਰਟਲ ਦਾ ਉਦੇਸ਼ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦਿਆਂ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ। ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ   Connect.punjab.gov.in  ਤੇ  ਜਮਾਂ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਸਾੜਨ ਤੋੋਂ ਰੋਕਣ ਲਈ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਕਿਸਾਨ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਕੰਬਾਈਨ ਹਾਰਵੈਸਟਰ ਨਹੀਂ ਚਲਾਵੇਗਾ। ਜੇਕਰ ਦਿਨ ਦੇ ਸਮੇਂ ਵਿਚ ਕੋਈ ਵਿਅਕਤੀ ਕੰਬਾਈਨ ਹਾਰਵੈਸਟਰ ਚਲਾਉਂਦਾ ਹੈ ਤਾਂ ਉਸ ਦੀ ਕੰਬਾਈਨ ਦੇ ਨਾਲ ਸੁਪਰ ਐਸ ਼ਮੈਸ ਼ਨਾਂ ਦਾ ਮਕੈਨਿਜ਼ਮ ਲਗਾਇਆ ਹੋਣਾ ਚਾਹੀਦਾ ਹੈ।ਉਨ੍ਹਾਂ ਜਿਲੇ ਦੇ ਲੋਕਾਂ ਅਤੇ ਖਾਸ ਕਰ ਕਿਸਾਨਾਂ ਨੂੰ ਅਪੀਲ ਕੀਤੀ  ਕਿ ਉਹ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਬਿਲਕੁਲ ਅੱਗ ਨਾ ਲਗਾਉਣ। ਉਨਾਂ ਦੱਸਿਆ ਕਿ ਇਸ ਨਾਲ ਜਿੱਥੇ ਸਾਡਾ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੁੰਦਾ ਹੈ, ਉੱਥੇ ਹੀ ਹਵਾ ਵਿੱਚ ਮਿਲ ਕੇ ਜ਼ਹਿਰੀਲੇ ਧੂੰਏ ਕਾਰਨ ਜਿੱਥੇ ਆਮ ਲੋੋਕਾਂ ਅਤੇ ਖਾਸ ਕਰ ਬਜ਼ੁਰਗਾਂ ਅਤੇ ਬੱਚਿਆਂ ਦਾ ਸ਼ਾਹ ਲੈਣਾ ਔੌਖਾ ਹੋੋ ਜਾਂਦਾ ਹੈ, ਉੱਥੇ ਹੀ ਕਰੋੋਨਾ ਤੋੋਂ ਪ੍ਰਭਾਵਿਤ ਮਰੀਜਾਂ ਦੀ ਸਿਹਤ ਤੇ ਇਸ ਦਾ ਬਹੁਤ ਹੀ ਜ਼ਿਆਦਾ ਬੁਰਾ ਪ੍ਰਭਾਵ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਰੀਦਕੋਟ ਜ਼ਿਲੇ ਵਿਚ ਪਿਛਲੇ ਕੁਝ ਸਮੇਂ ਤੋੋਂ ਕੋਵਿਡ-19 ਦੇ ਐਕਟਿਵ ਕੇਸ ਘੱਟ ਰਹੇ ਹਨ ਇਹ ਸਾਡੇ ਫਰੀਦਕੋਟ ਜ਼ਿਲੇ ਲਈ ਖੁਸ਼ੀ ਦੀ ਗੱਲ ਹੈ ਪਰ ਇਸ ਲਈ ਸਾਵਧਾਨੀਆਂ ਵਰਤਣ ਵਿਚ ਢਿੱਲ ਨਾ ਕੀਤੀ ਜਾਵੇ ਅਤੇ ਸਿਹਤ ਵਿਭਾਗ ਵੱਲੋੋਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋੋਕਾਂ ਨੂੰ ਇਸ ਮਹਾਂਮਾਰੀ ਤੇ ਕਾਬੂ ਪਾਉਣ ਲਈ ਸਹਿਯੋੋਗ ਦੇਣ ਦੀ ਵੀ ਅਪੀਲ ਕੀਤੀ।ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕੋਵਿਡ ਸਬੰਧੀ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਬਜ਼ਾਰ ਵਿਚ ਜਿ਼ਆਦਾ ਭੀੜ ਨਾ ਕੀਤੀ ਜਾਵੇ। ਉਨਾਂ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ ਕੱਲ ਸ਼ਾਮ ਤੱਕ ਸਿਹਤ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਜ਼ਿਲੇ ਵਿਚ ਕਰੋਨਾ ਪਾਜਿਟਿਵ ਦੇ 21 ਨਵੇਂ ਕੇਸ ਸਾਹਮਣੇ ਆਏ ਹਨ। ਫਰੀਦਕੋਟ ਜਿਲੇ ਵਿੱਚ ਕੱਲ ਸ਼ਾਮ 7 ਲੋਕਾਂ ਨੂੰ ਸਿਹਤਯਾਬ ਹੋਣ ਪਿਛੋਂ ਛੁੱਟੀ ਦਿੱਤੀ ਗਈ ਅਤੇ ਹੁਣ ਤੱਕ ਪੂਰੇ ਜਿਲੇ ਵਿੱਚ 3273 ਕਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿੰਨਾ ਵਿਚੋਂ 3064 ਲੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋ ਚੁੱਕੇ ਹਨ। ਜਦਕਿ ਜਿਲੇ ਵਿੱਚ ਹੁਣ ਕਰੋਨਾ ਦੇ 148 ਐਕਟਿਵ ਕੇਸ ਹਨ।
ਉਨਾਂ ਕਿਹਾ ਕਿ ਸਿਹਤ ਵਿਭਾਗ ਤੋੋਂ ਪ੍ਰਾਪਤ ਸੂਚਨਾ ਅਨੁਸਾਰ ਜ਼ਿਲੇ ਵਿਚ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਵਿਚ ਵੀ ਵਾਧਾ ਹੋੋ ਰਿਹਾ ਹੈ। ਇਸ ਸਬੰਧ ਵਿੱਚ ਉਨਾਂ ਡੇਂਗੂ ਤੋਂ ਬਚਾਅ ਲਈ ਜ਼ਿਲੇ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਫੋੋਗਿੰਗ/ਸਪਰੇਅ ਕੀਤੀ ਜਾ ਰਹੀ ਹੈ।ਇਸ ਕੰਮ ਲਈ ਨਗਰ ਕੌੌਂਸਲਾਂ ਦੇ ਕਾਰਜ ਸਾਧਕ ਅਧਿਕਾਰੀਆਂ ਅਤੇ ਬੀ ਡੀ ਪੀ ਉਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ ਨੂੰ ਰੋਕਣ ਲਈ ਉਹ ਆਪਣੇ ਘਰਾਂ ਵਿਚ ਸਫਾਈ ਰੱਖਣ ਅਤੇ ਪੰਜਾਬ ਸਰਕਾਰ ਦੁਆਰਾ ਮਲੇਰੀਆ ਤੇ ਕਾਬੂ ਪਾਉਣ ਲਈ  ਹਰ ਸੁਕਰਵਾਰ ਨੂੰ ਡਰਾਈ ਡੇ ਮੁਹਿੰਮ ਚਲਾਈ ਗਈ ਹੈ ਦਾ ਹਿੱਸਾ ਬਣਨ ਅਤੇ ਕੋਵਿਡ, ਡੇਂਗੂ ਬੁਖਾਰ ਦੇ ਲੱਛਣ, ਬਚਾਓ ਅਤੇ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਟੋਲ ਫਰੀ ਨੰ:104 ਮੈਡੀਕਲ ਹੈਲਪਲਾਈਨ ਤੇ ਸੰਪਰਕ ਕਰ ਸਕਦੇ ਹਨ।ਉਨ੍ਹਾਂ ਲੋੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। 

Prince

Read Previous

ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ।

Read Next

ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ,ਘਰ ਘਰ ਰੋਜ਼ਗਾਰ ਅਤੇ ਸਕਿੱਲ ਡਿਵੈਲਪਮੈਂਟ ਦੇ ਕੰਮਾਂ ਦੀ ਸਮੀਖਿਆ

Leave a Reply

Your email address will not be published. Required fields are marked *