ਸਵ. ਸੁਰਜੀਤ ਸਿੰਘ ਕੰਧਾਰੀ ਜੀ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ

ਸਵ. ਸੁਰਜੀਤ ਸਿੰਘ ਕੰਧਾਰੀ ਜੀ ਦੀ ਨਿੱਘੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ।

ਫਰੀਦਕੋਟ, 31 ਅਕਤੂਬਰ 2020 – ਸਵ. ਸੁਰਜੀਤ ਸਿੰਘ ਕੰਧਾਰੀ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਿਵਿਲ ਹਸਪਤਾਲ ਫਰੀਦਕੋਟ ਵਿਖੇ ਹੈਲਥ ਫਾਰ ਆਲ ਸੁਸਾਇਟੀ, ਸ਼੍ਰੀ ਬ੍ਰਾਹਮਣ ਸਭਾ (ਰਜਿ) ਫਰੀਦਕੋਟ ਅਤੇ ਅਰੋਗਿਆ ਭਾਰਤੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਿਲਾ ਟੀਕਾ ਕਰਨ ਅਫ਼ਸਰ ਡਾਕਟਰ ਸੰਜੀਵ ਸੇਠੀ ਅਤੇ ਸਿਵਿਲ ਹਸਪਤਾਲ ਫਰੀਦਕੋਟ ਦੇ ਐਸ.ਐਮ.ਓ ਡਾ ਚੰਦਰ ਸ਼ੇਖਰ ਕੱਕੜ  ਨੇ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ।ਇਸ ਮੌਕੇ ਤੇ ਡਾਕਟਰ ਵਿਸ਼ਵਦੀਪ ਗੋਇਲ ਪ੍ਰਧਾਨ ਹੈਲਥ ਫਾਰ ਆਲ ਨੇ ਦਸਿਆ ਕਿ ਡੇਂਗੂ ਦੇ ਸੀਜਨ ਵਿਚ ਹਸਪਤਾਲਾਂ ਵਿੱਚ ਖੂਨ ਦੀ ਬਹੁਤ ਲੋੜ ਹੈ ਅਤੇ ਇਕ ਯੂਨਿਟ ਖੂਨ ਦਾਨ ਕਰਕੇ ਅਸੀਂ 4 ਲੋਕਾ ਦੀ ਬਹੁ ਕੀਮਤੀ ਜਾਣਾ ਬਚਾ ਸਕਦੇ ਹਾਂ ।ਇਸ ਲਈ ਖੂਨ ਦਾਨ ਨੂੰ ਮਹਦਾਨ ਕਿਹਾ ਜਾਂਦਾ ਹੈ।

ਇਸ ਮੌਕੇ ਤੇ ਸਵ. ਸੁਰਜੀਤ ਸਿੰਘ ਕੰਧਾਰੀ ਦੇ ਬੇਟੇ ਪਰਵਿੰਦਰ ਸਿੰਘ ਕੰਧਾਰੀ ਅਤੇ ਪ੍ਰਭਮੀਤ ਕੰਧਾਰੀ ਨੇ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਾਲੀਆਂ ਸੁਸਾਇਟੀਆਂ ਦਾ ਧੰਨਵਾਦ ਕੀਤਾ।  ਇਸ ਕੈਂਪ ਵਿੱਚ ਪ੍ਰਧਾਨ ਰਾਕੇਸ਼ ਸ਼ਰਮਾਂ, ਦੁਰਗੇਸ਼ ਸ਼ਰਮਾ, ਰਾਜੀਵ ਪਾਠਕ, ਅਤੁਲ ਗੋਇਲ ਦੇ ਨਾਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ  ਨਰੇਸ਼ ਸ਼ਰਮਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਵਿਜੈ ਸੁਰੀ, ਗੌਰਧਨ, ਪ੍ਰਿੰਸ ਕੁਮਾਰ, ਗੁਰਜੀਤ ਸਿੰਘ, ਹਨੀ ਕੁਮਾਰ, ਮਨਦੀਪ ਕੁਮਾਰ, ਪੁਨੀਤ ਕੁਮਾਰ ਮੱਲਣ, ਅਭੀਨਾਵ, ਮਨਪ੍ਰੀਤ ਸੰਧੂ, ਜਗਤਾਰ ਦੁਸਾਂਝ, ਜੋਗਿੰਦਰ ਕੁਮਾਰ, ਸੁਖਨਾਮ, ਜੋਨੀ, ਮੋਹਿਤ, ਕਪਿਲ, ਗੁਰਜਿੰਦਰ ਸਿੰਘ ਆਦਿ ਹਾਜਰ ਸਨ।
 

Prince

Read Previous

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਹੋਇਆ ਕਰੋਨਾ।

Read Next

ਐਕਸੀਡੈਂਟ ਰੋਕਣ ਲਈ ਸੁਸਾਇਟੀ ਨੇ ਵਾਹਨਾਂ ਉਪਰ ਰਿਫਲੈਕਟਰ ਲਗਾਏ।

Leave a Reply

Your email address will not be published. Required fields are marked *